ਭਾਜਪਾ ਦੀ ਤਾਨਾਸ਼ਾਹੀ ਵਿਰੁੱਧ ਅਗਲੀਆਂ ਚੋਣਾਂ ਦਾ ਟਰੇਲਰ ਹਨ ਜ਼ਿਮਨੀ ਚੋਣਾ ਦੇ ਨਤੀਜੇ: ਕੁਲਤਾਰ ਸੰਧਵਾਂ
Published : Nov 3, 2021, 5:49 pm IST
Updated : Nov 3, 2021, 5:49 pm IST
SHARE ARTICLE
Kultar Singh
Kultar Singh

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰ ਨੂੰ ਜਿੱਦੀ ਰਵੱਈਆ ਛੱਡ ਖੇਤੀ ਵਿਰੋਧੀ ਕਾਨੂੰਨ ਸਮੇਤ ਸਾਰੇ ਫ਼ੈਸਲੇ ਵਾਪਸ ਲੈਣੇ ਚਾਹੀਦੇ, ਜੋ ਪਿਛਲੇ ਸਾਲਾਂ ਦੌਰਾਨ ਥੋਪੇ ਗਏ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੱਖ- ਵੱਖ ਰਾਜਾਂ ਵਿੱਚ ਹੋਈਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਉਸ ਦੇ ਸਿਆਸੀ ਭਾਈਵਾਲਾਂ ਨੂੰ ਮਿਲੀ ਕਰਾਰੀ ਹਾਰ ਨੂੰ ਭਵਿੱਖ ਦੀਆਂ ਆਮ ਚੋਣਾ ਲਈ 'ਟ੍ਰੇਲਰ' ਕਰਾਰ ਦਿੱਤਾ ਹੈ, ਜੋ ਦੇਸ਼ ਦੀ ਜਨਤਾ ਨੇ ਭਾਜਪਾ ਦੇ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਫ਼ਤਵੇ ਦੇ ਰੂਪ 'ਚ ਦਿੱਤਾ ਹੈ।

Kultar Singh SandhwanKultar Singh Sandhwan

ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਉੱਤਰ ਤੋਂ ਦੱਖਣ ਭਾਰਤ ਤੱਕ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਸਬਕ ਸਿੱਖਣ ਦੀ ਨਸੀਹਤ ਦਿੱਤੀ ਹੈ। ਸੰਧਵਾਂ ਮੁਤਾਬਿਕ,'' ਪ੍ਰਧਾਨ ਮੰਤਰੀ ਮੰਦੀ ਸਮੇਤ ਸਮੁੱਚੀ ਭਾਜਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਹਨ ਅਤੇ ਲੋਕਾਂ ਵੱਲੋਂ ਚੁਣ ਕੇ ਭੇਜੇ ਨੁਮਾਇੰਦਿਆਂ ਨੂੰ ਜਨਤਾ ਦੇ 'ਮਨ ਕੀ ਬਾਤ' ਨੂੰ ਕਦੇ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਭਾਜਪਾ ਨੇ ਸਿਰਫ਼ ਆਪਣੇ 'ਮਨ ਕੀ ਬਾਤ' ਦੀ ਥਾਂ 'ਜਨ ਕੀ ਬਾਤ' ਸੁਣੀ ਹੁੰਦੀ ਤਾਂ ਸੱਤਾ 'ਚ ਹੁੰਦੇ ਹੋਏ ਜ਼ਿਮਨੀ ਚੋਣਾਂ 'ਚ ਐਨਾ ਬੁਰਾ ਹਸ਼ਰ ਨਾ ਹੁੰਦਾ।''

Kultar Singh SandhwanKultar Singh Sandhwan

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਆਪਣਾ ਜਿੱਦੀ ਅਤੇ ਤਾਨਾਸ਼ਾਹੀ ਰਵੱਈਆ ਛੱਡ ਕੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਸਮੇਤ ਉਹ ਸਾਰੇ ਫ਼ੈਸਲੇ ਵਾਪਸ ਲੈ ਲੈਣੇ ਚਾਹੀਦੇ ਹਨ, ਜੋ ਜਨਤਾ ਉੱਤੇ ਪਿਛਲੇ ਸਾਲਾਂ ਦੌਰਾਨ ਥੋਪੇ ਗਏ ਹਨ। ਸੰਧਵਾਂ ਨੇ ਕਿਹਾ ਕਿ ਬੇਕਾਬੂ ਮਹਿੰਗਾਈ, ਨੋਟ ਬੰਦੀ, ਜੀਐਸਟੀ, ਸੰਘੀ ਢਾਂਚੇ ਅਤੇ ਰਾਜਾਂ ਦੇ ਅਧਿਕਾਰਾਂ 'ਤੇ ਡਾਕਿਆਂ ਸਮੇਤ ਭਾਜਪਾ ਦੀ ਫ਼ਿਰਕਾਪ੍ਰਸਤ ਪਹੁੰਚ ਨੂੰ ਦੇਸ਼ ਦੇ ਲੋਕਾਂ ਨੇ ਰੱਦ ਕਰ ਦਿੱਤਾ ਹੈ, ਇਸ ਲਈ ਤਾਜ਼ਾ ਜ਼ਿਮਨੀ ਚੋਣਾਂ ਦੇ ਨਤੀਜੇ ਭਵਿੱਖ 'ਚ ਹੋਣ ਵਾਲੀਆਂ ਆਮ ਚੋਣਾਂ ਦੇ 'ਟ੍ਰੇਲਰ ਹਨ।

PM ModiPM Modi

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਆਪਣਾ ਜਿੱਦੀ ਰਵੱਈਆ ਅਤੇ ਫ਼ਿਰਕਾਪ੍ਰਸਤ ਏਜੰਡਾ ਨਾ ਛੱਡਿਆ ਤਾਂ ਅਗਲੀਆਂ ਪ੍ਰਮੁੱਖ ਚੋਣਾਂ 'ਚ ਭਾਜਪਾ ਦੇਸ਼ ਭਰ 'ਚ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹੇ। ਸੰਧਵਾਂ ਨੇ ਕਿਹਾ ਕਿ ਦਹਾਕਿਆਂ ਬੱਧੀ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੀ ਮੌਜੂਦਾ ਪਤਲੀ ਹਾਲਤ ਦਾ ਕਾਰਨ ਵੀ ਪਰਿਵਾਰਕ ਤਾਨਾਸ਼ਾਹੀ, ਭ੍ਰਿਸ਼ਟਾਚਾਰ ਸੰਘੀ ਢਾਂਚੇ ਅਤੇ ਰਾਜਾਂ ਦੇ ਅਧਿਕਾਰਾਂ 'ਤੇ ਹਮਲੇ ਕਰਨਾ ਅਤੇ 'ਜਨ ਕੀ ਬਾਤ' ਤੋਂ ਮੂੰਹ ਮੋੜਨਾ ਸੀ।

BJPBJP

ਸੰਧਵਾਂ ਨੇ ਕਿਹਾ ਕਿ ਮੋਦੀ ਸਰਕਾਰ ਕੋਲ ਅਜੇ ਵੀ ਵਕਤ ਹੈ ਕਿ ਉਹ ਲੋਕਾਂ ਵੱਲੋਂ ਵਿਖਾਏ ਸ਼ੀਸ਼ੇ 'ਚ ਆਪਣੀ ਅਸਲੀਅਤ ਗ਼ੌਰ ਨਾਲ ਦੇਖੇ ਅਤੇ ਹਿਟਲਰੀ ਅੰਦਾਜ਼ ਤੋਂ ਤੋਬਾ ਕਰੇ, ਜੋ ਦੇਸ਼, ਦੇਸ਼ ਦੀ ਜਨਤਾ, ਸੰਵਿਧਾਨ ਅਤੇ ਲੋਕਤੰਤਰਿਕ ਵਿਵਸਥਾ ਲਈ ਵੱਡਾ ਖ਼ਤਰਾ ਬਣ ਚੁੱਕੀ ਹੈ। ਸੰਧਵਾਂ ਨੇ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਤੁਰੰਤ ਵਾਪਸ ਲੈਣ ਅਤੇ ਬੇਕਾਬੂ ਮਹਿੰਗਾਈ 'ਤੇ ਕਾਬੂ ਪਾਉਣ ਦੀ ਮੰਗ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement