ਅਕਾਲੀ ਦਲ ਦਾ ਦਿੱਲੀ 'ਚ ਤਜਵੀਜ਼ਤ ਧਰਨਾ ਸਿਆਸੀ ਪਖੰਡ : ਸੁਨੀਲ ਜਾਖੜ
Published : Nov 3, 2018, 10:55 am IST
Updated : Nov 3, 2018, 10:55 am IST
SHARE ARTICLE
Sunil Kumar Jakhar
Sunil Kumar Jakhar

ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਜੰਤਰ ਮੰਤਰ ਵਿਖੇ ਕੇਂਦਰ ਸਰਕਾਰ ਵਿਰੁਧ ਧਰਨਾ ਲਾਉਣ ਦੇ ਐਲਾਨ ਨੂੰ ਸਿਆਸੀ ਪਾਖੰਡ.........

ਗੁਰਦਾਸਪੁਰ : ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਜੰਤਰ ਮੰਤਰ ਵਿਖੇ ਕੇਂਦਰ ਸਰਕਾਰ ਵਿਰੁਧ ਧਰਨਾ ਲਾਉਣ ਦੇ ਐਲਾਨ ਨੂੰ ਸਿਆਸੀ ਪਾਖੰਡ ਕਰਾਰ ਦਿੰਦਿਆਂ ਕਿਹਾ ਕਿ ਅਜਿਹਾ ਕਰਨ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਵਿਚੋਂ ਅਪਣੀ ਪਾਰਟੀ ਨਾਲ ਸਬੰਧਤ ਮੰਤਰੀ ਨੂੰ ਹਟਾਉਣ। 
ਜਾਖੜ ਨੇ ਬਿਆਨ ਵਿਚ ਕਿਹਾ ਕਿ ਇਹ ਹਾਸੋਹੀਣੀ ਗੱਲ ਹੀ ਹੈ ਕਿ ਸੁਖਬੀਰ ਕੇਂਦਰ ਸਰਕਾਰ ਵਿਰੁਧ ਧਰਨਾ ਲਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਮੰਤਰੀ ਪਦ ਦੇ ਅਹੁਦੇ ਦਾ ਸੁੱਖ ਮਾਣਦਿਆਂ ਇਸ ਤਰ੍ਹਾਂ ਧਰਨਾ ਦੇਣਾ ਪੀੜਤ ਪਰਵਾਰਾਂ ਨਾਲ ਕੋਝਾ ਮਜ਼ਾਕ ਹੈ।

ਜੇ ਸੱਚਮੁਚ ਇਸ ਲਈ ਗੰਭੀਰ ਹਨ ਤਾਂ ਮੰਤਰੀ ਪਦ ਛੱਡ ਕੇ ਧਰਨਾ ਦੇਣ ਲਈ ਦਿੱਲੀ ਜਾਣ। ਜਾਖੜ ਨੇ ਕਿਹਾ ਕਿ ਜੇ ਮੋਦੀ ਸਰਕਾਰ ਅਕਾਲੀ ਦਲ ਦੀ ਗੱਲ ਨਹੀਂ ਸੁਣ ਰਹੀ ਤਾਂ ਉਨ੍ਹਾਂ ਨੂੰ ਇਸ ਸਰਕਾਰ ਵਿਚੋਂ ਬਾਹਰ ਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਦਿੱਲੀ ਦੰਗਿਆਂ ਦੀ ਯਾਦ ਚੋਣਾਂ ਨੇੜੇ ਹੀ ਆਉਂਦੀ ਹੈ ਜਦਕਿ ਇਹ ਪਾਰਟੀ ਪਿਛਲੇ ਸਾਢੇ ਚਾਰ ਸਾਲ ਤੋਂ ਕੇਂਦਰ ਸਰਕਾਰ ਵਿਚ ਸੱਤਾ ਸੁੱਖ ਮਾਣ ਰਹੀ ਹੈ ਪਰ ਫਿਰ ਵੀ ਇਸ ਨੇ ਇਸ ਸਬੰਧੀ ਕੋਈ ਜਾਂਚ ਕਰਵਾਉਣ ਲਈ ਕੇਂਦਰ ਸਰਕਾਰ 'ਤੇ ਕੋਈ ਦਬਾਅ ਨਹੀਂ ਪਾਇਆ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵੀ ਦੰਗਿਆਂ ਦੀ ਪੜਤਾਲ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੁੱਝ ਨਹੀਂ ਕੀਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement