ਸੋਸ਼ਲ ਮੀਡੀਆ ਕਾਰਨ 'ਅਗਵਾ' ਹੋਈ ਨਾਬਾਲਿਗ ਲੜਕੀ ਸੋਸ਼ਲ ਮੀਡੀਆ ਦੀ ਮਦਦ ਨਾਲ ਹੀ ਮਿਲੀ 
Published : Oct 3, 2022, 1:52 pm IST
Updated : Oct 3, 2022, 1:52 pm IST
SHARE ARTICLE
The minor girl who was 'kidnapped' due to social media was found only with the help of social media
The minor girl who was 'kidnapped' due to social media was found only with the help of social media

ਚੰਡੀਗੜ੍ਹ ਤੋਂ ਗ਼ਾਇਬ ਹੋਈ ਲੜਕੀ ਮਿਲੀ ਗੁਜਰਾਤ ਦੇ ਸੂਰਤ ਸ਼ਹਿਰ ਤੋਂ 

 

ਚੰਡੀਗੜ੍ਹ - ਸੈਕਟਰ 15 ਤੋਂ 26 ਸਤੰਬਰ ਤੋਂ ਲਾਪਤਾ ਹੋਈ ਇੱਕ 15 ਸਾਲਾ ਲੜਕੀ ਗੁਜਰਾਤ ਦੇ ਸੂਰਤ ਤੋਂ ਮਿਲੀ ਹੈ। ਪੁਲਿਸ ਨੇ ਉਸ ਨੂੰ ਵਰਗਲਾਉਣ ਅਤੇ ਅਗਵਾ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। “ਲਾਪਤਾ ਲੜਕੀ ਨੂੰ ਅਸੀਂ ਉਸ ਦੇ ਇੰਸਟਾਗ੍ਰਾਮ ਅਕਾਊਂਟ ਅਤੇ ਉਸ ਦੀ ਫ਼ਰੈਂਡਲਿਸਟ ਰਾਹੀਂ ਲੱਭਿਆ। ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਅਤੇ ਲੜਕੀ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਲੜਕੀ ਫ਼ਿਲਹਾਲ ਬਿਲਕੁਲ ਠੀਕ ਹੈ। ਪੀੜਤਾ ਕੋਲ ਸਮਾਰਟਫ਼ੋਨ ਸੀ, ਪਰ ਉਹ ਕੋਈ ਸਿਮ ਕਾਰਡ ਵਰਤਣ ਦੀ ਬਜਾਏ ਇਸ ਨੂੰ ਵਾਈ-ਫ਼ਾਈ ਰਾਹੀਂ ਚਲਾਉਂਦੀ ਸੀ।” ਸੈਕਟਰ 11 ਦੇ ਸਟੇਸ਼ਨ ਹਾਊਸ ਅਫ਼ਸਰ ਜਸਬੀਰ ਸਿੰਘ ਨੇ ਦੱਸਿਆ। 

ਪੁਲਿਸ ਨੇ ਪਾਇਆ ਕਿ ਪੀੜਤਾ ਦੇ ਘੱਟੋ-ਘੱਟ ਤਿੰਨ ਇੰਸਟਾਗ੍ਰਾਮ ਅਕਾਊਂਟਾਂ ਤੋਂ ਚੈਟ ਡਿਲੀਟ ਕਰ ਦਿੱਤੀ ਗਈ ਸੀ। ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸੀਸੀਟੀਵੀ ਕੈਮਰਿਆਂ ਦੇ ਖ਼ਰਾਬ ਹੋਣ ਕਾਰਨ ਜਾਂਚ ਦੀ ਸ਼ੁਰੂਆਤ 'ਚ ਦਿੱਕਤ ਆਈ। ਪੁਲਿਸ ਨੂੰ ਸੁਰਾਗ ਮਿਲੇ ਸੀ ਕਿ ਲੜਕੀ ਸੈਕਟਰ 15 ਤੋਂ ਇੱਕ ਆਟੋਰਿਕਸ਼ਾ ਵਿੱਚ ਰੇਲਵੇ ਸਟੇਸ਼ਨ ਗਈ ਸੀ। ਸੂਤਰਾਂ ਦੇ ਦੱਸਣ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਲੜਕੀ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਦਾ ਸੀ। ਸੰਪਰਕ ਕਰਨ 'ਤੇ ਲੜਕੀ ਦੇ ਪਿਤਾ ਨੇ ਕਿਹਾ ਕਿ ਉਹ  (ਲੜਕੀ) ਹੁਣ ਘਰ ਵਾਪਸ ਆ ਗਈ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement