ਮੁੰਬਈ 'ਚ 1476 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ, ਫ਼ਿਲਮੀ ਅੰਦਾਜ਼ 'ਚ ਕੀਤੀ ਜਾ ਰਹੀ ਸੀ ਤਸਕਰੀ
Published : Oct 3, 2022, 12:35 am IST
Updated : Oct 3, 2022, 12:35 am IST
SHARE ARTICLE
image
image

ਮੁੰਬਈ 'ਚ 1476 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ, ਫ਼ਿਲਮੀ ਅੰਦਾਜ਼ 'ਚ ਕੀਤੀ ਜਾ ਰਹੀ ਸੀ ਤਸਕਰੀ

ਮੁੰਬਈ, 2 ਅਕਤੂਬਰ : ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਨਵੀਂ ਮੁੰਬਈ ਤੋਂ 1,476 ਕਰੋੜ ਰੁਪਏ ਦੀ 'ਕਿ੍ਸਟਲ ਮੇਥਾਮਫੇਟਾਮਾਈਨ' ਅਤੇ ਕੋਕੀਨ ਜਬਤ ਕੀਤੀ ਹੈ | ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ | ਉਨ੍ਹਾਂ ਦਸਿਆ ਕਿ ਨਸ਼ੀਲੇ ਪਦਾਰਥਾਂ ਨੂੰ  ਆਯਾਤ ਕੀਤੇ ਸੰਤਰੇ ਦੇ ਡੱਬਿਆਂ ਵਿਚ ਲੁਕਾ ਕੇ ਰਖਿਆ ਗਿਆ ਸੀ | ਇਕ ਅਧਿਕਾਰੀ ਨੇ ਦਸਿਆ ਕਿ ਵਾਸੀ ਖੇਤਰ 'ਚ 198 ਕਿਲੋ ਉੱਚ ਸ਼ੁੱਧਤਾ 'ਕਿ੍ਸਟਲ ਮੇਥਾਮਫੇਟਾਮਾਈਨ' ਅਤੇ 9 ਕਿਲੋ ਕੋਕੀਨ ਜਬਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਦੀ ਮੁੰਬਈ ਖੇਤਰੀ ਇਕਾਈ ਨੂੰ  ਸੂਚਨਾ ਮਿਲੀ ਸੀ ਕਿ ਕੋਲਡ ਸਟੋਰੇਜ ਵਿਚ ਰੱਖੇ ਫ਼ਲਾਂ ਦੀ ਇਕ ਖੇਪ ਵਿਚ ਪਾਬੰਦੀਸ਼ੁਦਾ ਦਵਾਈਆਂ ਵੀ ਹਨ | ਇਕ ਟੀਮ ਨੇ ਵਾਸੀ ਇਲਾਕੇ 'ਚ ਦਖਣੀ ਅਫ਼ਰੀਕਾ ਤੋਂ ਦਰਾਮਦ 'ਵੈਲੈਂਸੀਆ ਔਰੇਂਜ' ਲੈ ਕੇ ਜਾ ਰਹੇ ਟਰੱਕ ਨੂੰ  ਰੋਕਿਆ ਅਤੇ ਛੁਪੀਆਂ ਦਵਾਈਆਂ ਬਰਾਮਦ ਕੀਤੀਆਂ | ਕੋਲਡ ਸਟੋਰੇਜ ਵਿਚ ਰੱਖੇ ਫ਼ਲਾਂ ਦੀ ਖੇਪ ਟਰੱਕ ਰਾਹੀਂ ਲਿਜਾਈ ਜਾ ਰਹੀ ਸੀ | ਅਧਿਕਾਰੀ ਨੇ ਦਸਿਆ ਕਿ ਦਰਾਮਦਕਾਰ ਨੂੰ  ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁਛਗਿਛ ਕੀਤੀ ਜਾ ਰਹੀ ਹੈ | (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement