ਖੇੜੀ ਗੰਢਿਆਂ ਤੋਂ ਲਾਪਤਾ ਬੱਚਿਆਂ ਦੇ ਮਾਮਲੇ ਨੂੰ ਲੈ ਕੇ SSP ਦਾ ਵੱਡਾ ਖੁਲਾਸਾ
Published : Aug 3, 2019, 6:30 pm IST
Updated : Aug 3, 2019, 6:30 pm IST
SHARE ARTICLE
Missing Brothers
Missing Brothers

ਜੇਕਰ ਬੱਚੇ ਅਗਵਾ ਹੋਏ ਹੁੰਦੇ ਤਾਂ ਫਿਰੌਤੀ ਲਈ ਫ਼ੋਨ ਜਰੂਰ ਆਉਣਾ ਸੀ....

ਪਟਿਆਲਾ: ਰਾਜਪੁਰਾ ਦੇ ਪਿੰਡ ਖੇੜੀ ਗੰਡਿਆਂ ਤੋਂ ਸ਼ੱਕੀ ਹਾਲਾਤਾਂ 'ਚ ਲਾਪਤਾ ਹੋਏ ਦੋਵਾਂ ਬੱਚਿਆਂ ਦੇ ਮਾਮਲੇ 'ਚ ਐੱਸ.ਐੱਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਬੱਚੇ ਅਗਵਾ ਨਹੀਂ ਹੋਏ। ਜੇ ਬੱਚੇ ਅਗਵਾ ਹੋਏ ਹੁੰਦੇ ਤਾਂ ਫਿਰੌਤੀ ਲਈ ਫੋਨ ਜ਼ਰੂਰ ਆਉਣਾ ਸੀ। ਉਨ੍ਹਾਂ ਹੈਰਾਨ ਕਰਨ ਵਾਲਾ ਬਿਆਨ ਇਹ ਦਿੱਤਾ ਕਿ ਜਿਸ ਰਾਤ ਬੱਚੇ ਲਾਪਤਾ ਹੋਏ, ਉਸ ਰਾਤ ਇਲਾਕੇ 'ਚ ਬਾਂਦਰ ਆਇਆ ਸੀ ਤੇ ਬਹੁਤ ਸਾਰੇ ਬੱਚੇ ਉਸ ਬਾਂਦਰ ਪਿੱਛੇ ਭੱਜੇ ਸੀ।

Monkey Who Save The waterMonkey 

ਉਹ ਬਾਂਦਰ ਨਹਿਰ ਵੱਲ ਗਿਆ ਸੀ।ਇਸ ਦੇ ਇਲਾਵਾ ਐੱਸ.ਐੱਸ.ਪੀ. ਨੇ ਕਿਹਾ ਕਿ ਦੋਵਾਂ ਬੱਚਿਆਂ ਨੂੰ ਲੱਭਣ ਲਈ ਪੁਲਸ ਪੂਰੀ ਕੋਸ਼ਿਸ਼ ਕਰ ਰਹੀ ਹੈ। ਹੁਣ ਮਾਮਲੇ 'ਚ ਨਵੀਂ ਇਹ ਗੱਲ ਸਾਹਮਣੇ ਆਈ ਹੈ ਕਿ ਬੱਚੇ ਬਾਂਦਰ ਦੇ ਪਿੱਛੇ ਭੱਜੇ ਸੀ ਤੇ ਬਾਂਦਰ ਨਹਿਰ ਵੱਲ ਗਿਆ ਸੀ। ਐੱਸ.ਐੱਸ.ਪੀ. ਵਲੋਂ ਬਾਂਦਰ ਦੇ ਪਿੱਛੇ ਭੱਜਦੇ ਕੁਝ ਬੱਚਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ 'ਚ ਇੱਕ ਹੋਰ ਨਵਾਂ ਮੋੜ ਸਾਹਮਣੇ ਆਇਆ ਹੈ।

Mandeep Singh Sandhu Mandeep Singh Sandhu

ਹੁਣ ਤਕ ਪੁਲਸ ਜਾਂਚ 'ਚ ਬੱਚਿਆਂ ਦੇ ਪਿਤਾ ਇਹ ਕਹਿੰਦੇ ਆ ਰਹੇ ਸੀ ਕਿ ਉਸ ਸ਼ਾਮ ਕਰੀਬ 8:45 ਵਜੇ ਉਹ ਘਰ ਆ ਗਏ ਸੀ ਪਰ ਰਾਜਪੁਰਾ ਦੇ ਇੱਕ ਢਾਬੇ ਦੇ ਸੀ.ਸੀ.ਟੀ.ਵੀ. ਤੋਂ ਖੁਲਾਸਾ ਹੋਇਆ ਹੈ ਕਿ ਬੱਚਿਆਂ ਦੇ ਪਿਤਾ ਉਸੇ ਰਾਤ 9:30 ਵਜੇ ਉੱਥੇ ਖਾਣਾ ਖਾ ਰਹੇ ਹਨ। ਦੱਸ ਦੇਈਏ ਦੋ ਦਿਨ ਪਹਿਲਾਂ ਬੱਚਿਆਂ ਦੇ ਪਿਤਾ ਨੇ ਪੁਲਸ ਨੂੰ ਸੈਂਪਲ ਦੇਣ ਵੀ ਮਨ੍ਹਾ ਕਰ ਦਿੱਤਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement