ਖੇੜੀ ਗੰਢਿਆਂ ਤੋਂ ਲਾਪਤਾ ਬੱਚਿਆਂ ਦੇ ਮਾਮਲੇ ‘ਚ ਆਇਆ ਨਵਾਂ ਮੋੜ, ਜਲਦ ਸੱਚ ਆਵੇਗਾ ਸਾਹਮਣੇ
Published : Aug 3, 2019, 1:42 pm IST
Updated : Aug 3, 2019, 1:42 pm IST
SHARE ARTICLE
Tow brothers
Tow brothers

ਰਾਜਪੁਰਾ ਦੇ ਨਾਲ ਲੱਗਦੇ ਪਿੰਡ ਖੇੜੀ ਗੰਡਿਆਂ ਤੋਂ ਲਾਪਤਾ ਹੋਏ ਦੋ ਬੱਚਿਆਂ ਦੇ ਮਾਮਲੇ 'ਚ ਵਾਇਰਲ ਹੋਈ...

ਰਾਜਪੁਰਾ: ਰਾਜਪੁਰਾ ਦੇ ਨਾਲ ਲੱਗਦੇ ਪਿੰਡ ਖੇੜੀ ਗੰਡਿਆਂ ਤੋਂ ਲਾਪਤਾ ਹੋਏ ਦੋ ਬੱਚਿਆਂ ਦੇ ਮਾਮਲੇ 'ਚ ਵਾਇਰਲ ਹੋਈ ਇਕ ਵੀਡੀਓ ਨੇ ਨਵਾਂ ਮੋੜ ਆਇਆ ਹੈ। ਜਾਣਕਾਰੀ ਮੁਤਾਬਕ ਪੁਲਿਸ ਜਾਂਚ 'ਚ ਹੁਣ ਤੱਕ ਬੱਚਿਆਂ ਦਾ ਪਿਤਾ ਇਹ ਕਹਿ ਰਿਹਾ ਸੀ ਕਿ ਉਸ ਸ਼ਾਮ ਕਰੀਬ 8:45 ਵਜੇ ਘਰ ਆ ਗਏ ਸੀ ਪਰ ਰਾਜਪੁਰਾ ਦੇ ਇਕ ਹੋਟਲ ਦੇ ਸੀ.ਸੀ.ਟੀ.ਵੀ. ਤੋਂ ਖੁਲਾਸਾ ਹੋਇਆ ਹੈ ਕਿ ਬੱਚਿਆਂ ਦਾ ਪਿਤਾ ਉਸੇ ਰਾਤ 9:30 ਵਜੇ ਹੋਟਲ 'ਚ ਖਾਣਾ ਖਾ ਰਿਹਾ ਸੀ। ਇਸ ਵੀਡੀਓ ਤੋਂ ਬਾਅਦ ਜਾਂਚ ਨੂੰ ਨਵਾਂ ਮੋੜ ਮਿਲ ਸਕਦਾ ਹੈ।

Cctv Footage Cctv video 

ਦਰਅਸਲ ਕੁਝ ਦਿਨ ਪਹਿਲਾਂ ਇਕ ਨਹਿਰ 'ਚੋਂ ਬੱਚੇ ਦੀ ਲਾਸ਼ ਬਰਾਮਦ ਹੋਈ ਸੀ। ਲਾਸ਼ ਦੀ ਪਛਾਣ ਕਰਨੀ ਮੁਸ਼ਕਿਲ ਸੀ, ਇਸੇ ਲਈ ਪੁਲਿਸ ਬੱਚਿਆਂ ਦੇ ਪਿਤਾ ਦਾ ਡੀ.ਐਨ.ਏ. ਟੈਸਟ ਕਰਵਾ ਕੇ ਲਾਸ਼ ਨਾਲ ਮੇਲ ਕਰਨਾ ਚਾਹੁੰਦੀ ਸੀ ਪਰ ਬੱਚਿਆਂ ਦੇ ਪਿਤਾ ਨੇ ਆਪਣਾ ਡੀ.ਐਨ.ਏ. ਸੈਂਪਲ ਦੇਣ ਤੋਂ ਮਨ੍ਹਾ ਕਰ ਦਿੱਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੱਚਿਆਂ ਦੀ ਇਕ ਵੀਡੀਓ ਸਾਹਮਣੇ ਆਈ ਸੀ ਜਿਸ 'ਚ ਉਹ ਇਕ ਟਰੈਕਟਰ ਪਿੱਛੇ ਭੱਜ ਰਹੇ ਸਨ।

Missing Missing

ਉੱਥੇ ਹੀ ਪਟਿਆਲਾ ਦੇ ਐੱਸ.ਐੱਸ.ਪੀ. ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਕ ਵੀਡੀਓ ਜ਼ਰੂਰ ਮਿਲੀ ਹੈ, ਜਿਸ 'ਚ ਬੱਚਿਆਂ ਦੇ ਪਿਤਾ ਕਿਸੀ ਹੋਟਲ ਵਿਚ 9:25 ਦੇ ਕਰੀਬ ਆਪਣੇ ਦੋਸਤਾਂ ਨਾਲ ਖਾਣਾ ਅਤੇ ਸ਼ਰਾਬ ਪੀ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਸਾਫ ਹੈ ਕਿ ਬੱਚਿਆਂ ਨੂੰ ਫੋਰਸਵਲੀ ਨਹੀਂ ਚੁੱਕਿਆ ਗਿਆ ਉਨ੍ਹਾਂ ਦੀਆਂ ਕਈ ਟੀਮਾਂ ਇਸ ਕੇਸ ਨੂੰ ਲੈ ਕੇ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਜਲਦ ਇਸ ਕੇਸ ਨੂੰ ਹਲ ਕਰ ਲਿਆ ਜਾਵੇਗਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement