ਨਸ਼ਾ ਤਸਕਰੀ ਮਾਮਲੇ 'ਚ ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਰਾਹਤ
Published : Aug 3, 2018, 3:49 pm IST
Updated : Aug 3, 2018, 3:49 pm IST
SHARE ARTICLE
Sukhpal Khaira
Sukhpal Khaira

ਨਸ਼ਾ ਤਸਕਰੀ ਦੇ ਮਾਮਲੇ ਵਿਚ ਘਿਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਬਰਕਰਾਰ ਹੈ। ਸੁਪਰੀਮ ਕੋਰਟ...

ਨਵੀਂ ਦਿੱਲੀ : ਨਸ਼ਾ ਤਸਕਰੀ ਦੇ ਮਾਮਲੇ ਵਿਚ ਘਿਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਬਰਕਰਾਰ ਹੈ। ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਉਹ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ ਤੈਅ ਕਰੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਫ਼ਾਜ਼ਿਲਕਾ ਅਦਾਲਤ ਵਲੋਂ ਜਾਰੀ ਸੰਮਨ 'ਤੇ ਰੋਕ ਲਗਾ ਦਿਤੀ ਸੀ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਫਾਜ਼ਿਲਕਾ ਅਦਾਲਤ ਦੇ ਸੰਮਨ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਹੈ।

Sukhpal Khaira AAP MLASukhpal Khaira AAP MLAਡਰੱਗ ਤਸਕਰੀ ਕੇਸ ਵਿਚ ਸੁਖਪਾਲ ਖਹਿਰਾ ਦੇ ਵਿਰੁਧ ਫਾਜ਼ਿਲਕਾ ਅਦਾਲਤ ਨੇ ਸੰਮਨ ਜਾਰੀ ਕੀਤੇ ਸਨ। ਸੰਮਨ ਜਾਰੀ ਹੋਣ ਤੋਂ ਬਾਅਦ ਖਹਿਰਾ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਇਸ 'ਤੇ ਰੋਕ ਲਗਾਉਣ ਦੇ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਹਾਈਕੋਰਟ ਨੇ ਵੱਡਾ ਝਟਕਾ ਦਿੰਦੇ ਹੋਏ ਪਟੀਸ਼ਨ ਨੂੰ ਰੱਦ ਕਰ ਦਿਤਾ ਸੀ। ਖਹਿਰਾ ਇਸ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦਸਦੇ ਹੋਏ ਖਹਿਰਾ ਨੇ ਅਰਜ਼ੀ ਵਿਚ ਇਹ ਦੋਸ਼ ਲਗਾਇਆ ਹੈ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਵਿਰੁਧ ਝੂਠੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਸ ਕਰਕੇ ਮੌਜੂਦਾ ਮਾਮਲਾ ਰੱਦ ਕੀਤਾ ਜਾਵੇ।

Sukhpal Khaira Sukhpal Khaira ਫਿਲਹਾਲ ਇਸ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਸੁਖਪਾਲ ਖਹਿਰਾ ਨੂੰ ਰਾਹਤ ਮਿਲ ਗਈ ਹੈ ਕਿਉਂਕਿ ਅਦਾਲਤ ਨੇ ਸੰਮਨ 'ਤੇ ਲਗਾਈ ਗਈ ਰੋਕ ਨੂੰ ਓਵੇਂ ਜਿਵੇਂ ਬਰਕਰਾਰ ਰਖਿਆ ਹੈ। ਦਸ ਦਈਏ ਕਿ ਇਹ ਮਾਮਲਾ 5 ਮਾਰਚ 2015 ਦਾ ਹੈ, ਜਦ ਜਲਾਲਾਬਾਦ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਸੋਨੇ ਦੀ ਤਸਕਰੀ ਦੇ ਦੋਸ਼ ਵਿਚ ਇਕ ਮਹਿਲਾ ਸਣੇ 8 ਵਿਅਕਤੀਆਂ 'ਤੇ ਕੇਸ ਦਰਜ ਕੀਤਾ ਸੀ, ਇਸ ਗਿਰੋਹ ਦਾ ਸਰਗਣਾ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਦੀ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਦਸਿਆ ਗਿਆ, ਜੋ ਸੁਖਪਾਲ ਸਿੰਘ ਖਹਿਰਾ ਦਾ ਉਸ ਵੇਲੇ ਤੋਂ ਕਰੀਬੀ ਸੀ ਜਦ ਉਹ ਕਾਂਗਰਸੀ ਸਨ।

Supreme Court-Supreme Court-ਉਦੋਂ ਡੀਆਈਜੀ ਫਿਰੋਜ਼ਪੁਰ ਦੀ ਅਗਵਾਈ ਵਿਚ ਖਹਿਰਾ ਦੀ ਇਸ ਮਾਮਲੇ ਵਿਚ ਭੂਮਿਕਾ ਦੀ ਜਾਂਚ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਵੀ ਬਣਾਈ ਸੀ, ਪਰ ਇਸ ਟੀਮ ਦੀ ਰਿਪੋਰਟ ਦੇ ਬਿਨਾ ਹੀ ਪੁਲਿਸ ਨੇ ਕੇਸ ਦਾ ਚਲਾਣ ਪੇਸ਼ ਕਰ ਦਿਤਾ ਸੀ, ਜਿਸ ਵਿਚ ਖਹਿਰਾ ਦਾ ਜ਼ਿਕਰ ਨਹੀਂ ਸੀ। ਇਸ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਤੇ ਜੁਰਮਾਨਾ ਹੋ ਗਿਆ, ਪਰ ਖਹਿਰਾ ਦੇ ਮਾਮਲੇ ਵਿਚ ਪੁਲਿਸ ਅਫ਼ਸਰ ਅਦਾਲਤ ਵਿਚ ਇਹ ਕਹਿ ਕੇ ਪੱਲਾ ਝਾੜਦੇ ਰਹੇ ਕਿ ਮਾਮਲਾ ਵਿਚਾਰ ਅਧੀਨ ਹੈ, ਪਰ ਬਾਅਦ ਵਿਚ ਅਦਾਲਤ ਨੇ ਖਹਿਰਾ ਨੂੰ ਵੀ ਸੰਮਨ ਜਾਰੀ ਕਰ ਦਿਤਾ ਸੀ। 

Sukhpal Khaira Sukhpal Khairaਇਸ ਗਿਰੋਹ ਦੀ ਤਸਕਰੀ ਦੇ ਤਾਰ ਪਾਕਿਸਤਾਨ ਤੋਂ ਇੰਗਲੈਂਡ ਤਕ ਜੁੜੇ ਹੋਏ ਸਨ, ਤੇ ਮੁੱਖ ਦੋਸ਼ੀ ਗੁਰਦੇਵ ਸਿੰਘ ਅਕਸਰ ਖਹਿਰਾ ਨਾਲ ਉਹਨਾਂ ਦੇ ਨਿੱਜੀ ਮੋਬਾਇਲ ਫੋਨ 'ਤੇ ਗੱਲ ਕਰਦਾ ਸੀ, ਪੁਲਿਸ ਮੁਤਾਬਕ ਗੁਰਦੇਵ ਨੇ 11 ਮਹੀਨਿਆਂ ਵਿੱਚ ਖਹਿਰਾ ਨਾਲ 78 ਵਾਰ ਫੋਨ 'ਤੇ ਗੱਲ ਕੀਤੀ। ਗੁਰਦੇਵ ਦੀ ਇੰਗਲੈਂਡ ਰਹਿੰਦੀ ਭੈਣ ਵੀ ਖਹਿਰਾ ਨਾਲ ਲਗਾਤਾਰ ਸੰਪਰਕ ਵਿਚ ਸੀ ਤੇ ਮਦਦ ਲਈ ਕਿਹਾ ਸੀ, ਤੇ 4 ਮਾਰਚ 2015 ਨੂੰ ਖਹਿਰਾ ਨੇ ਗੁਰਦੇਵ ਚੇਅਰਮੈਨ ਦੀ ਨਸ਼ਾ ਤੇ ਸੋਨਾ ਤਸਕਰੀ ਮਾਮਲੇ ਵਿਚ ਬੇਗੁਨਾਹੀ ਲਈ ਡੀਆਈਜੀ ਫਿਰੋਜ਼ਪੁਰ ਤੇ ਆਈ ਜੀ ਬਠਿੰਡਾ ਨਾਲ ਵੀ ਗੱਲਬਾਤ ਕੀਤੀ ਸੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement