ਨਸ਼ਾ ਤਸਕਰੀ ਮਾਮਲੇ 'ਚ ਸੁਖਪਾਲ ਖਹਿਰਾ ਖ਼ਿਲਾਫ਼ ਬੀਬੀ ਜਗੀਰ ਕੌਰ ਨੇ ਕੱਢੀ ਭੜਾਸ
Published : Nov 21, 2017, 10:17 pm IST
Updated : Nov 21, 2017, 4:47 pm IST
SHARE ARTICLE

ਪੰਜਾਬ 'ਚ ਅਕਾਲੀ ਦਲ ਵਲੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੇ ਡਰੱਗ ਨੂੰ ਲੈ ਕੇ ਪੁੱਤਲੇ ਸਾੜੇ ਜਾ ਰਹੇ ਹਨ। ਇਸੇ ਕੜੀ ਤਹਿਤ ਅਕਾਲੀ ਦਲ ਅਤੇ ਯੂਥ ਵਿੰਗ ਵੱਲੋ ਨਾਭਾ ਦੇ ਮੁੱਖ ਚੌਕ ਪਟਿਆਲਾ ਗੇਟ ਵਿਖੇ ਸੁਖਪਾਲ ਖਹਿਰਾ ਦਾ ਪੁੱਤਲਾ ਸਾੜਿਆ ਅਤੇ ਖਹਿਰੇ ਤੋਂ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਸੁਖਪਾਲ ਖਹਿਰੇ ਦੇ ਪੁੱਤਲੇ ਦੇ ਅੱਗੇ ਬੈਂਡ-ਵਾਜਿਆਂ ਨਾਲ ਅਰਥੀ ਨੂੰ ਬਜ਼ਾਰਾਂ ਵਿਚ ਦੀ ਹੁੰਦੇ ਹੋਏ ਸੈਂਕੜੇ ਯੂਥ ਆਗੂਆਂ ਵੱਲੋ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਯੂਥ ਆਗੂਆਂ ਦੀਆਂ ਲੜਕੀਆ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਬੀਰ ਦਾਸ ਅਤੇ ਐਸ.ਓ.ਆਈ ਦੇ ਮੁੱਖ ਬੁਲਾਰੇ ਗਰਸੇਕ ਸਿੰਘ ਗੋਲੂ ਨੇ ਸੁਖਪਾਲ ਸਿੰਘ ਖਹਿਰੇ ਤੋ ਅਸਤੀਫੇ ਦੀ ਮੰਗ ਕੀਤੀ।
  
ਨਾਭਾ ਵਿਖੇ ਸੁਖਪਾਲ ਖਹਿਰੇ ਦੇ ਖਿਲਾਫ ਦਿਨੋਂ-ਦਿਨ ਦੂਸ਼ਣ ਬਾਜੀ ਤੇਜ਼ ਹੁੰਦੀ ਜਾ ਰਹੀ ਹੈ ਅਤੇ ਸਾਰੇ ਪੰਜਾਬ ਵਿਚ ਅਕਾਲੀ ਦਲ ਵੱਲੋ ਖਹਿਰੇ ਦੇ ਪੁੱਤਲੇ ਫੂਕੇ ਜਾ ਰਹੇ ਹਨ। ਨਾਭਾ ਵਿਖੇ ਸੁਖਪਾਲ ਸਿੰਘ ਖਹਿਰੇ ਦਾ ਵੱਖਰੇ ਅੰਦਾਜ ਨਾਲ ਪੁੱਤਲਾ ਫੂਕਿਆ ਗਿਆ। ਖਹਿਰੇ ਦੇ ਪੁੱਤਲੇ ਅੱਗੇ ਬੈਂਡ-ਵਾਜਿਆਂ ਨਾਲ ਵੱਖ-ਵੱਖ ਬਜ਼ਾਰਾਂ ਵਿਚ ਦੀ ਜਲੂਸ ਕੱਢਿਆ ਗਿਆ ਅਤੇ ਫਿਰ ਪੁਤਲਾ ਸਾੜਿਆ ਗਿਆ। ਇਸ ਮੌਕੇ ਤੇ ਸੈਂਕੜਿਆ ਦੀ ਗਿਣਤੀ ਵਿਚ ਯੂਥ ਆਗੂਆਂ ਤੋਂ ਇਲਾਵਾ ਲੜਕੀਆਂ ਨੇ ਰੋਸ ਪ੍ਰਦਰਸ਼ਨ ਵਿਚ ਹਿੱਸਾ ਲਿਆ।


ਇਸ ਮੌਕੇ 'ਤੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਬੀਰ ਦਾਸ ਅਤੇ ਐਸ.ਓ.ਆਈ ਦੇ ਮੁੱਖ ਬੁਲਾਰੇ ਗਰਸੇਕ ਸਿੰਘ ਗੋਲੂ ਨੇ ਸੁਖਪਾਲ ਸਿੰਘ ਖਹਿਰੇ ਤੋਂ ਅਸਤੀਫੇ ਦੀ ਮੰਗ ਕੀਤੀ ਅਤੇ ਕਿਹਾ ਕਿ ਜੋ ਆਮ ਪਾਰਟੀ ਮਜੀਠੀਏ ਨੂੰ ਨਸ਼ਾ ਤਸਕਰੀ ਦੇ ਇਲਜ਼ਾਮ ਲਗਾ ਰਹੀ ਸੀ ਅਤੇ ਹੁਣ ਆਪ ਹੀ ਸੁਖਪਾਲ ਖਹਿਰਾ ਨਸ਼ੇ ਤਸਕਰੀ ਦੇ ਇਲਜ਼ਾਮਾਂ 'ਚ ਘਿਰ ਗਿਆ ਹੈ।



SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement