ਚੰਡੀਗੜ੍ਹ ਨੂੰ ਸਾਫ਼ ਸੁਥਰਾ ਰੱਖਣ ਲਈ ਨਗਰ ਨਿਗਮ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ 'ਹਰ ਦਿਨ ਚਾਰ ਡਸਟਬਿਨ'
Published : Jul 3, 2022, 4:30 pm IST
Updated : Jul 3, 2022, 4:30 pm IST
SHARE ARTICLE
 Municipal Corporation Chandigarh
Municipal Corporation Chandigarh

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਗਾਉਣ ਦੀ ਵੀ ਗੱਲ ਕਹੀ ਹੈ

 

ਚੰਡੀਗੜ੍ਹ - ਨਗਰ ਨਿਗਮ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਨੂੰ ਸਾਫ਼ ਸੁਥਰਾ ਬਣਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦਾ ਨਾਮ ਹਰ ਦਿਨ ਚਾਰ ਡਸਟਬਿਨ ਰੱਖਿਆ ਗਿਆ ਹੈ। ਨਗਰ ਨਿਗਮ ਨੇ ਸ਼ਹਿਰ ਵਿਚ ਸਫ਼ਾਈ ਰੱਖਣ ਦੇ ਸਖ਼ਤ ਨਿਯਮ ਬਣਾਏ ਹਨ ਤੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਲਗਾਉਣ ਦੀ ਗੱਲ ਵੀ ਕਹੀ ਹੈ। 

ਘਰਾਂ ਨੂੰ ਸਾਰਾ ਕੂੜਾ ਅਲੱਗ-ਅਲੱਗ ਰੱਖਣ ਲਈ ਕਿਹਾ ਗਿਆ ਹੈ। ਘਰਾਂ ਨੂੰ ਗਿੱਲਾ ਕੂੜਾ, ਸੁੱਕਾ ਕੂੜਾ, ਘੇਰਲੂ ਖਤਰਨਾਕ ਕੂੜਾ ਅਲੱਗ ਰੱਖਣ ਲਈ ਕਿਹਾ ਹੈ। ਨਗਰ ਨਿਗਮ ਨੇ ਸੈਨੀਟਰੀ ਵੇਸਟ, ਇਮਾਰਤਾਂ ਦੇ ਬਾਹਰ ਜਾਂ ਡਰੇਨਾਂ ਜਾਂ ਜਲਘਰਾਂ ਵਿਚ ਖੁੱਲ੍ਹੀ ਤੇ ਜਨਤਕ ਥਾਵਾਂ ਦੇ ਠੋਸ ਕੂੜੇ ਨੂੰ ਖੁੱਲ੍ਹੇ ਵਿਚ ਸਾੜਨਾ ਜਾਂ ਸੜਕਾਂ 'ਤੇ ਪੈਦਾ ਹੋਏ ਠੋਸ ਕੂੜੇ ਨੂੰ ਦੱਬਣ ਲਈ ਮਨ੍ਹਾਂ ਕੀਤਾ ਹੈ।

file photo

 

ਨਗਰ ਨਿਗਮ ਨੇ ਕਿਹਾ ਕਿ ਜੇ ਕੋਈ ਰਿਹਾਇਸ਼ੀ ਜਾਂ ਗੈਰ ਰਿਹਾਇਸੀ ਇਲਾਕੇ ਵਿਚ ਸੈਨੀਟਰੀ ਵੇਸਟ ਸੁੱਟਦਾ ਹੈ ਤਾਂ ਰਿਹਾਇਸ਼ੀ ਵਾਲੇ ਨੂੰ 232 ਰੁਪਏ ਦਾਂ ਤੇ ਗੈਰ-ਰਿਹਾਇਸ ਵਾਲੇ ਨੂੰ 579 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਨਗਰ ਨਿਗਮ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਕਿਊ-ਆਰ ਕੋਡ ਵੀ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਜੇ ਕਿਸੇ ਕੋਲ ਕੂੜਾ ਚੁੱਕਣ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਕਿਊਆਰ ਕੋਡ ਸਕੈਨ ਕਰ ਕੇ ਸ਼ਿਕਾਇਤ ਕਰ ਸਕਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement