ਬਿਜਲੀ ਸੰਕਟ ਦੇ ਚਲਦਿਆਂ ਇੰਡਸਟਰੀ ਲਈ ਨਵੇਂ ਹੁਕਮ ਜਾਰੀ, ਜੁਰਮਾਨਿਆਂ ਦੇ ਆਰਡਰ ਵੀ ਲਾਗੂ 
Published : Jul 3, 2021, 12:50 pm IST
Updated : Jul 3, 2021, 12:50 pm IST
SHARE ARTICLE
Electricity
Electricity

ਇਹ ਹੁਕਮ 4 ਜੁਲਾਈ ਨੂੰ ਸਵੇਰੇ 8 ਵਜੇ ਤੋਂ 7 ਜੁਲਾਈ ਨੂੰ ਸਵੇਰੇ 8 ਵਜੇ ਤੱਕ ਇੰਡਸਟਰੀ ਬੰਦ ਰੱਖਣ ਲਈ ਜਾਰੀ ਰਹਿਣਗੇ।

ਪਟਿਆਲਾ : ਪੰਜਾਬ ’ਚ ਬਿਜਲੀ ਸੰਕਟ ਦੇ ਚੱਲਦਿਆਂ ਜਿੱਥੇ ਪਹਿਲਾਂ ਇੰਡਸਟਰੀ ਨੂੰ ਹਫ਼ਤੇ ’ਚ 2 ਦਿਨ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ, ਉੱਥੇ ਹੀ ਹੁਣ 3 ਦਿਨ ਹੋਰ ਇੰਡਸਟਰੀ ਬੰਦ ਰੱਖਣ ਦੇ ਹੁਕਮ ਜਾਰੀ ਹੋ ਗਏ ਹਨ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਅਧਿਕਾਰਤ ਤੌਰ ’ਤੇ ਜਾਰੀ ਕੀਤੀ ਸੂਚਨਾ ਮੁਤਾਬਕ ਦੱਖਣੀ ਤੇ ਬਾਰਡਰ ਜ਼ੋਨ ’ਚ 4 ਤੋਂ 7 ਜੁਲਾਈ ਤੱਕ ਸਨਅਤਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

Electricity Electricity

ਇਹ ਹੁਕਮ 4 ਜੁਲਾਈ ਨੂੰ ਸਵੇਰੇ 8 ਵਜੇ ਤੋਂ 7 ਜੁਲਾਈ ਨੂੰ ਸਵੇਰੇ 8 ਵਜੇ ਤੱਕ ਇੰਡਸਟਰੀ ਬੰਦ ਰੱਖਣ ਲਈ ਜਾਰੀ ਰਹਿਣਗੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪਾਵਰਕਾਮ ਨੇ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਲਈ ਜੁਰਮਾਨੇ ਲਾਉਣ ਦਾ ਵੀ ਹੁਕਮ ਦਿੱਤਾ ਹੈ। ਇਸ ਮੁਤਾਬਕ ਪਹਿਲੀ ਵਾਰ ਕੁਤਾਹੀ ਕਰਨ ਵਾਲੇ ਨੂੰ 100 ਕੇ. ਵੀ. ਏ. ਦਾ ਜੁਰਮਾਨਾ ਮਨਜ਼ੂਰੀ ਤੋਂ ਵੱਧ ਲੋਡ ਵਰਤਣ ’ਤੇ ਕੀਤਾ ਜਾਵੇਗਾ।

power consumption in Punjab Power

ਇਸ ਮਗਰੋਂ ਦੂਜੀ ਵਾਰ 'ਤੇ ਹਰ ਗਲਤੀ ਕਰਨ ’ਤੇ 200 ਕੇ. ਵੀ. ਏ. ਦਾ ਜੁਰਮਾਨਾ ਪ੍ਰਵਾਨਿਤ ਲੋਡ ਨਾਲੋਂ ਵੱਧ ਲੋਡ ਵਰਤਣ ’ਤੇ ਕੀਤਾ ਜਾਵੇਗਾ। ਹੁਕਮਾਂ ਮੁਤਾਬਕ ਐੱਲ. ਐੱਸ. ਇੰਡਸਟਰੀ ਖ਼ਪਤਕਾਰਾਂ ਨੂੰ ਮਤਲਬ ਜਨਰਲ ਤੇ ਰੋਲਿੰਗ ਮਿੱਲ ਖ਼ਪਤਕਾਰਾਂ ਨੂੰ ਐੱਸ. ਸੀ. ਡੀ. ਦਾ 10 ਫ਼ੀਸਦੀ ਜਾਂ 50 ਕੇ. ਵੀ. ਏ. ਤੱਕ ਜੋ ਵੀ ਘੱਟ ਹੋਵੇ, ਸਮਰੱਥਾ ਵਰਤਣ ਦੀ ਮਨਜ਼ੂਰੀ ਹੈ।

ਇਹ ਵੀ ਪੜ੍ਹੋ -  ਦਿੱਲੀ ਤੋਂ ਪਟਿਆਲਾ ਵਾਪਸ ਪਰਤੇ ਨਵਜੋਤ ਸਿੱਧੂ, ਸੋਨੀਆ ਗਾਂਧੀ ਨਾਲ ਨਹੀਂ ਹੋਈ ਮੁਲਾਕਾਤ

ਇੰਡਕਸ਼ਨ ਫਰਨੇਸ ਲਈ ਐੱਸ. ਸੀ. ਡੀ. ਦਾ 2.5 ਫ਼ੀਸਦੀ ਜਾਂ 50 ਕੇ. ਵੀ. ਏ. ਜੋ ਵੀ ਘੱਟ ਹੋਵੇ ਅਤੇ ਆਰਕ ਫਰਨੇਸ ਇੰਡਸਟਰੀ ਵਾਸਤੇ ਐੱਸ. ਸੀ. ਡੀ. ਦਾ 5 ਫ਼ੀਸਦੀ ਛੁੱਟੀ ਵਾਲੇ ਦਿਨਾਂ ’ਚ ਵਰਤਣ ਦੀ ਮਨਜ਼ੂਰੀ ਹੋਵੇਗੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement