ਨਵਜੋਤ ਕੌਰ ਸਿੱਧੂ ਦਾ ਸੁਖਬੀਰ ਬਾਦਲ ਨੂੰ ਜਵਾਬ, ਕਿਹਾ - ਬਾਦਲ ਪਰਿਵਾਰ ਨੇ ਲੁੱਟ ਕੇ ਖਾਧਾ ਪੰਜਾਬ 
Published : Jul 3, 2021, 7:20 pm IST
Updated : Jul 3, 2021, 7:20 pm IST
SHARE ARTICLE
Navjot Kaur Sidhu
Navjot Kaur Sidhu

ਸਰਕਾਰੀ ਖਰਚੇ 'ਚੋਂ ਕਰਵਾਇਆ ਸੁਖਬੀਰ ਬਾਦਲ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਇਲਾਜ

ਅੰਮ੍ਰਿਤਸਰ - ਪੰਜਾਬ ਦੇ ਲੋਕ ਇਸ ਸਮੇਂ ਬਿਜਲੀ ਕੱਟਾਂ ਨਾਲ ਹੋ ਰਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਨਾਲ ਹੀ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਸਰਕਾਰ ਖਿਲਾਫ਼ ਬੀਤੇ ਦਿਨੀਂ ਲਗਾਤਾਰ 9 ਟਵੀਟ ਕੀਤੇ ਅਤੇ ਸਰਕਾਰ ਨੂੰ ਲੰਮੇ ਹੱਥੀਂ ਲਿਆ। ਇਸ ਦੇ ਨਾਲ ਹੀ ਖ਼ਬਰ ਇਹ ਵੀ ਸਾਹਮਣੇ ਆਈ ਹੈ ਕਿ ਨਵਜੋਤ ਸਿੱਧੂ ਨੇ ਅਜੇ ਤੱਕ ਆਪਣੀ ਕੋਠੀ ਦਾ 8.67 ਲੱਖ ਰੁਪਏ ਦਾ ਬਿਜਲੀ ਬਿੱਲ ਨਹੀਂ ਅਦਾ ਕੀਤਾ ਹੈ।

sukhbir Badalsukhbir Badal

ਇਸ ਦੀ ਆਖਰੀ ਤਰੀਕ 2 ਜੁਲਾਈ ਸੀ। ਇਸ ਨੂੰ ਲੈ ਕੇ ਕਈ ਵਿਰੋਧੀਆਂ ਨੇ ਨਵਜੋਤ ਸਿੱਧੂ 'ਤੇ ਸਵਾਲ ਖੜ੍ਹੇ ਕੀਤੇ। ਇਸ ਤੋਂ ਬਾਅਦ ਅੱਜ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਲਾਈਵ ਹੋ ਕੇ ਵਿਰੋਧੀਆਂ ਨੂੰ ਖਰੀਆਂ ਸੁਣਾਈਆਂ। ਉਹਨਾਂ ਨੇ ਸੁਖਬੀਰ ਬਾਦਲ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਅਤੇ ਕਿਹਾ ਕਿ ਸੁਖਬੀਰ ਬਾਦਲ ਨੇ ਅੱਜ ਤੱਕ ਜਿਨ੍ਹੇ ਵੀ ਪ੍ਰੋਗਰਾਮ ਕੀਤੇ ਹਨ ਜਾਂ ਆਪਣੇ ਘਰ ਦੇ ਕਿਸੇ ਮੈਂਬਰ ਦੇ ਬਿਮਾਰ ਹੋਣ 'ਤੇ ਉਸ ਦਾ ਇਲਜਾ ਕਰਵਾਇਆ ਹੈ ਉਸ ਦਾ ਸਾਰਾ ਖਰਚਾ ਸਰਕਾਰੀ ਪੈਸੇ ਵਿਚੋਂ ਹੀ ਦਿੱਤਾ ਹੈ ਹਾਲਾਂਕਿ ਨਵਜੋਤ ਸਿੱਧੂ ਨੇ ਅੱਜ ਤੱਕ ਸਾਰਾ ਪੈਸਾ ਆਪਣੀ ਜੇਬ ਵਿਚੋਂ ਖਰਚ ਕੀਤਾ ਹੈ

Navjot Kaur sidhuNavjot Kaur sidhu

ਤੇ ਉਹਨਾਂ ਨੇ ਪੰਜਾਬ ਦੇ ਲਈ ਆਪਣੀ ਨੌਕਰੀ ਵੀ ਛੱਡ ਦਿੱਤੀ ਤੇ ਉਹਨਾਂ ਨੇ ਲੋੜਵੰਦਾਂ ਨੂੰ ਵੀ ਪੈਸੇ ਆਪਣੀ ਜੇਬ ਵਿਚੋਂ ਹੀ ਦਿੱਤੇ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੀ ਜੇਬ ਵਿਚੋਂ ਅੱਜ ਤੱਕ ਇਕ ਦਵਾਨੀ ਨਹੀਂ ਦਿੱਤੀ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਪਰ ਅਸੀਂ ਆਪਣੀ ਜੇਬ ਵਿਚੋਂ ਹੀ ਗਰੀਬਾਂ ਨੂੰ ਰਾਸ਼ਨ ਵੰਡਿਆ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ।

Navjot Sidhu Navjot Sidhu

ਨਵਜੋਤ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੀਆਂ ਜੇਬਾਂ ਸਿਰਫ਼ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਵੇਚ ਕੇ ਹੀ ਭਰੀਆਂ ਹਨ। ਨਵਜੋਤ ਸਿੱਧੂ ਨੇ ਬਿਜਲੀ ਬਿੱਲ ਦੀ ਖ਼ਬਰ ਨੂੰ ਲੈ ਕੇ ਕਿਹਾ ਕਿ ਉਹਨਾਂ ਨੇ ਬਿਜਲੀ ਬਿੱਲ ਭਰੇ ਹਨ ਪਰ ਉਹਨਾਂ ਨੇ ਇਹ ਅਪੀਲ ਕੀਤੀ ਸੀ ਬਿਜਲੀ ਮਹਿਕਮੇ ਨੂੰ ਕਿ ਅਸੀਂ ਪਰਿਵਾਰ ਵਿਚ ਦੋ ਜਣੇ ਰਹਿੰਦੇ ਹਾਂ ਪਰ ਫਿਰ ਵੀ ਸਰਦੀਆਂ 'ਤੇ ਗਰਮੀਆਂ ਵਿਚ ਬਿੱਲ ਬਰਾਬਰ ਕਿਉਂ ਆਉਂਦਾ ਹੈ। ਅਸੀਂ ਇਸ ਗੱਲ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement