Milk Rate: ਚੋਣਾਂ ਖ਼ਤਮ ਹੁੰਦੇ ਹੀ ਪੰਜਾਬ ’ਚ ਅੱਜ ਤੋਂ ਵਧੇ  ਵੇਰਕਾ ਦੁੱਧ ਦੇ ਰੇਟ
Published : Jun 3, 2024, 8:48 am IST
Updated : Jun 3, 2024, 8:48 am IST
SHARE ARTICLE
Verka Milk
Verka Milk

ਟੋਲ ਪਲਾਜ਼ਿਆਂ ਦੇ ਰੇਟਾਂ ’ਚ ਵੀ ਅੱਜ ਤੋਂ 5 ਫ਼ੀ ਸਦੀ ਤਕ ਵਾਧਾ

Milk Rate: ਚੰਡੀਗੜ੍ਹ  (ਭੁੱਲਰ) : ਚੋਣਾਂ ਖਤਮ ਹੁੰਦੇ ਹੀ ਸਰਕਾਰਾਂ ਨੇ ਲੋਕਾਂ ਉਪਰ ਨਵੇਂ ਵਿਤੀ ਭਾਰ ਪਾਉਣੇ ਸ਼ੁਰੂ ਕਰ ਦਿਤੇ ਗਏ ਹਨ। ਪੰਜਾਬ ’ਚ ਵੇਰਕਾ ਦੁੱਧ ਅਤੇ ਟੋਲ ਪਲਾਜ਼ਿਆਂ ਦੇ ਰੇਟਾਂ ’ਚ 3 ਜੂਨ ਤੋਂ ਵਾਧਾ ਲਾਗੂ ਹੋ ਰਿਹਾ ਹੈ। ਵਰਕਾਂ ਮਿਲਕ ਪਲਾਂਟ ਵਲੋਂ ਦੁੱਧ ਦੇ ਰੇਟ ਵਿਚ 2 ਰੁਪਏ ਪ੍ਰਤੀ ਪੈਕਟ ਵਾਧਾ ਲਾਗੂ ਕੀਤਾ ਗਿਆ ਹੈ। ਮਿਲਕ ਪਲਾਂਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈ ਰਹੀ ਸਖ਼ਤ ਗਰਮੀ ਕਾਰਨ ਦੁੱਧ ਦੀ ਖ਼ਰੀਦ ਦੇ ਰੇਟ ਵਧਣ ਕਾਰਨ ਮਿਲਕ ਪਲਾਂਟ ਦੇ ਲਾਗਤ ਖ਼ਰਚੇ ਵੀ ਵਧੇ ਹਨ, ਜਿਸ ਕਰ ਕੇ ਲੋਕਾਂ ਦੀ ਮੰਗ ਅਨੁਸਾਰ ਪੂਰਾ ਉਤਪਾਦਨ ਕਰਨ ਲਈ ਰੇਟਾਂ ਵਿਚ ਵਾਧਾ ਜ਼ਰੂਰੀ ਹੋ ਗਿਆ ਸੀ। ਇਸੇ ਤਰ੍ਹਾਂ ਪੰਜਾਬ ਵਿਚ 3 ਜੂਨ ਤੋਂ ਤੋਲ ਦੇ ਰੇਟ ਵੀ 3 ਤੋਂ 5 ਫ਼ੀ ਸਦੀ ਤਕ ਵੱਧ ਜਾਣਗੇ। ਇਸ ਬਾਰੇ ਨੈਸ਼ਨਲ ਹਾਈਵੇ ਅਥਾਰਟੀ ਨੇ ਪ੍ਰਵਾਨਗੀ ਦੇਣ ਤੋਂ ਬਾਅਦ ਟੋਲ ਕੰਪਨੀਆਂ ਨੂੰ ਹਦਾਇਤਾਂ ਜਾਰੀ ਕਰ ਦਿਤੀਆਂ ਹਨ। ਜ਼ਿਕਰਯੋਗ ਹੈ ਕਿ ਇਹ ਰੇਟ ਪਹਿਲਾਂ ਚੋਣਾਂ ਦੇ ਚਲਦੇ ਲਾਗੂ ਕੀਤੇ ਜਾਣੇ ਸਨ ਪਰ ਚੋਣ ਕਮਿਸ਼ਨ ਨੇ ਵੋਟਾਂ ਦਾ ਕੰਮ ਪੂਰਾ ਹੋਣ ਤਕ ਇਸ ਉਤੇ ਰੋਕ ਲਗਾ ਦਿਤੀ ਸੀ।

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement