ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਹੁਕਮਰਾਨ ਗੰਭੀਰ ਹੋਣ : ਰਵੀਇੰਦਰ ਸਿੰਘ
Published : Apr 3, 2022, 12:02 am IST
Updated : Apr 3, 2022, 12:02 am IST
SHARE ARTICLE
image
image

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਹੁਕਮਰਾਨ ਗੰਭੀਰ ਹੋਣ : ਰਵੀਇੰਦਰ ਸਿੰਘ

ਚੰਡੀਗੜ੍ਹ, 2 ਅਪ੍ਰੈਲ (ਭੁੱਲਰ) : ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ , ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਲਈ,ਜ਼ੋਰ ਦਿੰਦਿਆਂ ਕਿਹਾ ਕਿ ਸੰਸਦ,ਵਿਧਾਨ   ਸਭਾਵਾਂ  ਅਤੇ ਪੰਚਾਇਤ ਪ੍ਰਣਾਲੀ ਦੀਆਂ ਚੋਣਾਂ ,ਨਿਸਚਿਤ ਸਮੇਂ ਤੇ ਪੰਜ ਸਾਲ ਬਾਅਦ ਹੋ ਜਾਂਦੀਆਂ ਹਨ ਪਰ ਪੰਜਾਬੀ ਸੂਬਾ ਬਣਨ ਬਾਅਦ  ਇਸ ਮਹਾਨ ਸੰਸਥਾ ਪ੍ਰਤੀ ਸਤਾਧਾਰੀ  ਕਦੇ ਵੀ ਗੰਭੀਰ ਨਹੀਂ ਵੇਖੇ ਗਏ ।ਇਸ ਦੀ ਚੋਣ ਕਰਵਾਉਣ ਲਈ , ਲੋਕਤੰਤਰੀ ਪ੍ਰੰਪਰਾਵਾਂ ਨੂੰ ਅਣਗੌਲਿਆ ਜਾ ਰਿਹਾ ਹੈ ਤਾਂ ਜੋ ਸਿਆਸਤ ਕੀਤੀ ਜਾ ਸਕੇ। 
ਸਾਬਕਾ ਸਪੀਕਰ ਨੇ ਫੈਡਰਲ ਢਾਂਚੇ ਦੀ ਵਕਾਲਤ ਕਰਦਿਆਂ ਕਿਹਾ ਕਿ, ਸਤਾ ਦਾ ਵਿਕੇਂਦਰੀਕਰਨ ਅਤੇ ਸੂਬਿਆਂ ਨੂੰ ਵੱਧ ਤੋਂ ਵੱਧ ਅਧਿਕਾਰ ਦੇਣੇ ਚਾਹੀਦੇ ਹਨ ਤਾਂ ਜੋ ਪ੍ਰਾਂਤਕ ਹਿਤਾਂ ਲਈ ਫੈਸਲੇ ,ਤੁਰੰਤ ਕੀਤੇ ਜਾ ਸਕਣ ।ਉਨਾ ਸਰੀਰਕ ਸੋਸ਼ਣ ਦੇ ਗੰਭੀਰ ਮੱਸਲੇ ਤੇ ਪੰਜਾਬ ਸਰਕਾਰ ਨੂੰ ਜ਼ੋਰ ਦਿਤਾ ਕਿ ਕਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕ-ਵਿਸ਼ਵਾਸ਼ ਸਰਕਾਰਾਂ ਪ੍ਰਤੀ ਬਣਿਆ ਰਹੇ। ਇਸ ਕਾਂਡ ਚ ਦੋਸ਼ੀ,ਬੇਹੱਦ ਪ੍ਰਭਾਵ ਵਾਲੇ ਹਨ, ਪਰ ਸਭ ਤੋਂ ਤਾਕਤਵਰ ਦੇਸ਼ ਦਾ ਕਨੂੰਨ ਹੈ ।ਪੰਥਕ ਸਿਆਸਤ ਦੇ ਮੋਹਰੀ ਰਵੀਇੰਦਰ ਸਿੰਘ ਨੇ ਕਿਹਾ ਕਿ ਸਿੱਖ ਸੰਸਥਾਵਾਂ ਤੇ ਇੱਕ ਪਰਿਵਾਰ ਦਾ ਗਲਬਾ ਹੋਣ ਕਾਰਨ ਹੀ ਚਰਚਿਤ ਤੇ ਵਿਵਾਦਤ ਚੈਨਲ ਨੇ ਕੌਮ ਨੂੰ ਨਮੋਸ਼ੀਜਨਕ ਸਥਿਤੀ ਚ ਪਾ ਦਿਤਾ ਹੈ। ਇਸ ਦਾ ਇਕੋ-ਇਕ ਹਲ,ਬਾਦਲ ਮੁਕਤ ਪੰਥਕ ਸੰਸਥਾਵਾਂ ਨਾਲ ਹੀ ਸੰਭਵ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement