Ludhiana News: ਲੁਧਿਆਣਾ ’ਚ ਵੈਲਡਿੰਗ ਕਰਦੇ ਹੋਏ ਟੁੱਟਿਆ ਸ਼ੈੱਡ, ਕੰਮ ਕਰ ਰਹੇ ਨੌਜਵਾਨ ਦੀ ਹੇਠਾਂ ਡਿੱਗਣ ਨਾਲ ਹੋਈ ਮੌਤ
Published : Mar 3, 2025, 9:41 am IST
Updated : Mar 3, 2025, 11:47 am IST
SHARE ARTICLE
A young man died while doing welding in Ludhiana News
A young man died while doing welding in Ludhiana News

ਮ੍ਰਿਤਕ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ

A young man died while doing welding in Ludhiana News:  ਲੁਧਿਆਣਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਫ਼ੋਕਲ ਪੁਆਇੰਟ ਫ਼ੇਜ਼-4 ਵਿਚ ਇਕ ਜ਼ਿੰਕ ਪਲੇਂਟਿੰਗ ਫ਼ੈਕਟਰੀ ਵਿਚ ਸ਼ੈੱਡ ਵੈਲਡਿੰਗ ਕਰਦੇ ਸਮੇਂ ਅਚਾਨਕ ਟੁੱਟ ਗਿਆ। ਇਸ ਦੌਰਾਨ ਵੈਲਡਿੰਗ ਕਰਨ ਆਏ ਨੌਜਵਾਨ ਸਮੀਰ ਦੀ ਫ਼ੈਕਟਰੀ ਵਿਚ ਬਣੀ ਕਰੀਬ ਚਾਰ ਫ਼ੁੱਟ ਡੂੰਘੀ ਤੇਜ਼ਾਬ ਵਾਲੀ ਹੌਦੀ ਵਿਚ ਡਿੱਗ ਕੇ ਮੌਤ ਹੋ ਗਈ।

ਨਾਲ ਖੜ੍ਹਾ ਫ਼ੈਕਟਰੀ ਵਰਕਰ ਕੁੱਝ ਦੂਰੀ ’ਤੇ ਜਾ ਡਿੱਗਾ। ਤੁਰੰਤ ਲੋਕਾਂ ਦੀ ਸਹਾਇਤਾ ਨਾਲ ਨੌਜਵਾਨ ਦੀ ਲਾਸ਼ ਨੂੰ ਹੌਦੀ ਤੋਂ ਬਾਹਰ ਕੱਢਿਆ ਗਿਆ। ਸਮੀਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਂਡਾ ਦਾ ਰਹਿਣ ਵਾਲਾ ਸੀ। ਥਾਣਾ ਮੋਤੀ ਨਗਰ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ। ਜਿੱਥੇ ਅੱਜ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement