ਪੰਜਾਬ ’ਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਲਈ ਫ਼ੋਨ ਰਾਹੀਂ ਸਰਵੇ ਹੋਇਆ ਸ਼ੁਰੂ
Published : Feb 3, 2022, 8:37 am IST
Updated : Feb 3, 2022, 8:37 am IST
SHARE ARTICLE
 Phone survey for Congress chief minister's face begins in Punjab
Phone survey for Congress chief minister's face begins in Punjab

ਇਕ ਦੋ ਦਿਨ ’ਚ ਹੀ ਹੋ ਸਕਦੈ ਲੋਕ ਰਾਏ ’ਤੇ ਆਧਾਰਤ ਕੋਈ ਫ਼ੈਸਲਾ

 

ਚੰਡੀਗੜ੍ਹ  (ਭੁੱਲਰ): ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੀ ਚੋਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਨੇ ਟੈਲੀਫ਼ੋਨ ਰਾਹੀਂ ਸਰਵੇ ਸ਼ੁਰੂ ਕਰ ਦਿਤਾ ਹੈ। ਪੰਜਾਬ ਦੇ ਲੋਕਾਂ ਨੂੰ ਕੱਲ੍ਹ ਫ਼ੋਨ ਆਉਣੇ ਸ਼ੁਰੂ ਹੋਏ ਹਨ ਜਿਨ੍ਹਾਂ ਵਿਚ ਮੁੱਖ ਮੰਤਰੀ ਚਿਹਰੇ ਲਈ ਦੋ ਨਾਵਾਂ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਵਿਚੋਂ ਪਸੰਦ ਪੁੱਛੀ ਜਾ ਰਹੀ ਹੈ। ਇਸ ਲਈ ਇਕ ਤੇ ਦੋ ਨੰਬਰ ਦਬਾਉਣ ਲਈ ਕਿਹਾ ਜਾ ਰਿਹਾ ਹੈ।

Charanjeet ChanniCharanjeet Channi

ਇਕ ਆਪਸ਼ਨ ਤੀਜਾ ਨੰਬਰ ਦਬਾਉਣ ਦੀ ਵੀ ਹੈ ਜਿਸ ਵਿਚ ਬਿਨਾਂ ਚਿਹਰੇ ਤੋਂ ਚੋਣ ਲੜਨ ਬਾਰੇ ਵੀ ਰਾਏ ਪੁੱਛੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਲੰਧਰ ਪਹੁੰਚਣ ਮੌਕੇ ਹੀ ਰਾਹੁਲ ਗਾਂਧੀ ਨੇ ਚੰਨੀ ’ਤੇ ਸਿੱਧੂ ਦੀ ਮੰਗ ਬਾਅਦ ਚਿਹਰੇ ਦੇ ਐਲਾਨ ਲਈ ਲੋਕ ਰਾਏ ਲੈਣ ਦੀ ਗੱਲ ਆਖੀ ਸੀ। ਇਸ ਤਰ੍ਹਾਂ ਕਾਂਗਰਸ ਅੱਜ ਭਲਕ ਹਰ ਚਿਹਰੇ ਬਾਰੇ ਕੋਈ ਫ਼ੈਸਲਾ ਰਾਏ ਦੇ ਆਧਾਰ ਤੇ ਲੈ ਸਕਦੀ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement