ਪੰਪ ਵਾਲਿਆਂ ਦੀ ‘ਗੋਲੀ ਵਾਂਗ’ ਘੁੰਮੀ ਮਸ਼ੀਨ, 56 ਲੀਟਰ ਦੀ ਟੈਂਕੀ ‘ਚ ਪਾਤਾ 61 ਲੀਟਰ ਡੀਜ਼ਲ
Published : Nov 2, 2019, 1:25 pm IST
Updated : Nov 2, 2019, 1:25 pm IST
SHARE ARTICLE
petrol pump
petrol pump

ਪੈਟਰੋਲ ਪੰਪਾਂ ਤੇ ਲੁੱਟਖੋਹਾਂ ਦੀਆਂ ਖ਼ਬਰਾਂ ਤਾਂ ਆਮ ਹੀ ਸੁਣਨ ਨੂੰ ਮਿਲਦੀਆ ਪਰ ਭਾਈਪੁਰਾ ਸਥਾਨਕ ਨਗਰ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ...

ਬਠਿੰਡਾ : ਬਠਿੰਡਾ ਦੇ ਪਿੰਡ ਭਾਈਪੁਰਾ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦ ਇੱਕ ਪੈਟਰੋਲ ਪੰਪ ਵਾਲਿਆਂ ਨੇ ਘੱਟ ਡੀਜ਼ਲ ਪਾ ਕੇ ਜ਼ਿਆਦਾ ਪੈਸਿਆਂ ਦੀ ਪਰਚੀ ਕੱਟ ਦਿੱਤਾ। ਜਦ ਲੋਕਾਂ ਸਾਹਮਣੇ ਤੇਲ ਚੈੱਕ ਕੀਤਾ ਗਿਆ ਤਾਂ ਵਾਕਈ ਘੱਟ ਨਿਕਲਿਆ। ਤੀਰਥ ਸਿੰਘ ਭਾਈਰੂਪਾ ਸੀਨੀ. ਕਾਂਗਰਸੀ ਆਗੂ ਅਤੇ ਭਾਕਿਯੂ ਡਕੌਂਦਾ ਦੇ ਬਲਾਕ ਜਨ. ਸਕੱਤਰ ਸਵਰਨ ਸਿੰਘ ਭਾਈਰੂਪਾ ਨੇ ਕਿਹਾ ਕਿ ਨਗਰ ਦੇ ਮੇਨ ਗੇਟ ਕੋਲ ਕਾਫੀ ਪੁਰਾਣਾ ਪੈਟਰੋਲ ਪੰਪ ਹੈ ਅਤੇ ਕਾਫੀ ਸਮੇਂ ਤੋਂ ਇਸ ਪੰਪ 'ਤੇ ਘੱਟ ਤੇਲ ਪਾਏ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।

 petrol pumppetrol pump

ਹਾਲੇ 7 ਦਿਨ ਪਹਿਲਾਂ ਹੀ ਪੰਪ ਮਾਲਕਾਂ ਨੇ ਇਕ ਮਾਮਲੇ 'ਚ ਮੁਆਫੀ ਮੰਗ ਕੇ ਖਹਿੜਾ ਛੁਡਾਇਆ ਸੀ ਪਰ ਫਿਰ ਇਕ ਮਾਮਲਾ ਓਦੋਂ ਸਾਹਮਣੇ ਆਇਆ ਜਦ ਗੁੰਮਟੀ ਪਿੰਡ ਦਾ ਇਕ ਵਿਅਕਤੀ ਆਪਣੇ ਟ੍ਰੈਕਟਰ 'ਚ ਡੀਜ਼ਲ ਪਵਾਉਣ ਇਸ ਪੰਪ 'ਤੇ ਚਲਾ ਗਿਆ। ਟ੍ਰੈਕਟਰ ਦੀ ਟੈਂਕੀ 'ਚ 9-10 ਲਿਟਰ ਡੀਜ਼ਲ ਪਹਿਲਾਂ ਹੀ ਪਿਆ ਸੀ ਅਤੇ ਉਕਤ ਵਿਅਕਤੀ ਨੇ ਟੈਂਕੀ ਫੁੱਲ ਕਰਨ ਲਈ ਕਹਿ ਦਿੱਤਾ। 

Petrol Diesel PricePetrol Diesel Price

ਤੇਲ ਪਾਉਣ ਉਪਰੰਤ ਜਦ ਪੰਪ ਵਾਲਿਆਂ ਨੇ 61 ਲਿਟਰ ਦੀ ਪਰਚੀ ਫੜਾਈ ਤਾਂ ਉਹ ਹੈਰਾਨ ਰਹਿ ਗਏ, ਕਿਉਂਕਿ ਟੈਂਕੀ ਦੀ ਕਪੈਸਟੀ 56 ਲਿਟਰ ਦੀ ਹੈ। ਜਦ ਲੋਕਾਂ ਸਾਹਮਣੇ ਡੀਜ਼ਲ ਚੈੱਕ ਕੀਤਾ ਗਿਆ ਤਾਂ 14-15 ਲਿਟਰ ਦਾ ਘਪਲਾ ਨਿਕਲਿਆ। ਇਸ ਪਿੱਛੋਂ ਲੋਕਾਂ ਨੇ ਇਕੱਠੇ ਹੋ ਕੇ ਥਾਣਾ ਫੂਲ ਵਿਖੇ ਪੰਪ ਮਾਲਕਾਂ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤਾ। ਇਸ ਮੌਕੇ ਭਾਕਿਯੂ ਡਕੌਂਦਾ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਤੇ ਬਲਾਕ ਪ੍ਰਧਾਨ ਨਾਹਰ ਸਿੰਘ ਵੀ ਹਾਜ਼ਰ ਸਨ।

ਕੀ ਕਹਿੰਦੇ ਨੇ ਪੰਪ ਮਾਲਕ
ਇਸ ਮਾਮਲੇ ਬਾਰੇ ਪੰਪ ਮਾਲਕ ਉਦੈ ਸਿੰਘ ਨੇ ਘਟਨਾ ਦੀ ਸੱਚਾਈ ਸਵੀਕਾਰਦਿਆਂ ਕਿਹਾ ਕਿ ਉਹ ਚੈੱਕ ਕਰਵਾਉਣਗੇ ਕਿ ਅਜਿਹਾ ਕਿਵੇਂ ਤੇ ਕਿਉਂ ਵਾਪਰਿਆ। ਦੂਜੇ ਪਾਸੇ ਥਾਣਾ ਫੂਲ ਦੇ ਐੱਸ. ਐੱਚ. ਓ. ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੱਲ ਹੀ ਥਾਣੇ ਦਾ ਚਾਰਜ ਸੰਭਾਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement