ਚੰਡੀਗੜ੍ਹ 'ਚ 'ਟਮੈਟੋ ਫ਼ਲੂ' ਦਾ ਅਲਰਟ: ਪ੍ਰਸ਼ਾਸਨ ਨੇ ਕਿਹਾ ਬੱਚਿਆਂ ਲਈ ਜ਼ਿਆਦਾ ਖ਼ਤਰਾ, ਵਰਤੋ ਇਹ ਸਾਵਧਾਨੀਆਂ
Published : Sep 2, 2022, 5:56 pm IST
Updated : Sep 2, 2022, 5:56 pm IST
SHARE ARTICLE
tomato flu
tomato flu

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਐਡਵਾਈਜ਼ਰੀ

ਚੰਡੀਗੜ੍ਹ: ਪੰਜਾਬ ’ਚ ਨਵੀਂ ਬਿਮਾਰੀ 'ਟਮੈਟੋ ਫ਼ਲੂ' ਦਾ ਅਲਰਟ ਜਾਰੀ ਕੀਤਾ ਗਿਆ ਹੈ। ਡੇਂਗੂ ਤੇ ਸਵਾਈਨ ਫ਼ਲੂ ਤੋਂ ਬਾਅਦ ਹੁਣ ‘ਟਮੈਟੋ ਫ਼ਲੂ’ ਦਸਤਕ ਦੇ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਲੇ ਤੱਕ ਇਸ ਬਿਮਾਰੀ ਦੀ ਰੋਕਥਾਮ ਲਈ ਕੋਈ ਦਵਾਈ ਨਹੀਂ ਬਣਾਈ ਗਈ। ਬੱਚਿਆਂ ਨੂੰ ਇਸ ਫ਼ਲੂ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਪ੍ਰਸ਼ਾਸਨ ਨੇ ਇਸ ਦੇ ਕਾਰਨ ਅਤੇ ਸਾਵਧਾਨੀ ਦੇ ਤਰੀਕੇ ਵੀ ਦੱਸੇ ਹਨ। ਹਾਲਾਂਕਿ ਚੰਡੀਗੜ੍ਹ ਵਿਚ ਹੁਣ ਤੱਕ ‘ਟਮੈਟੋ ਫ਼ਲੂ’ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਡਵਾਈਜ਼ਰੀ ਜਾਰੀ ਕਰਨ ਤੋਂ ਬਾਅਦ ਚੰਡੀਗੜ੍ਹ ’ਚ ਇਸ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ।

ਪ੍ਰਸ਼ਾਸਨ ਨੇ ਬਿਮਾਰੀਆਂ ਦੇ ਦੱਸੇ ਇਹ ਲੱਛਣ ਕਿਹਾ-‘ਟਮੈਟੋ ਫ਼ਲੂ’ ਵੀ ਹੋਰ ਵਾਇਰਲ ਬਿਮਾਰੀਆਂ ਵਾਂਗ ਹੈ।

* ਬੁਖ਼ਾਰ, ਚਮੜੀ 'ਤੇ ਧੱਫੜ ਅਤੇ ਜੋੜਾਂ ਦਾ ਦਰਦ ਹੋਣਾ।
* ਥਕਾਵਟ, ਉਲਟੀ, ਦਸਤ, ਡੀਹਾਈਡ੍ਰੇਸ਼ਨ, ਜੋੜਾਂ ਵਿਚ ਸੋਜ
* ਪੂਰੇ ਸਰੀਰ ਵਿਚ ਦਰਦ ਹੋਣਾ

ਜੇਕਰ ਕਿਸੇ ਬੱਚੇ ਵਿਚ ਅਜਿਹੇ ਲੱਛਣ ਹੋਣ ਤਾਂ ਪਹਿਲਾਂ ਉਨ੍ਹਾਂ ਦੇ ਡੇਂਗੂ, ਚਿਕਨਗੁਨੀਆ, ਜ਼ੀਕਾ ਵਾਇਰਸ ਵਰਗੇ ਟੈਸਟ ਕੀਤੇ ਜਾਣ। ਜੇਕਰ ਇਨ੍ਹਾਂ 'ਚ ਕੁਝ ਨਹੀਂ ਮਿਲਦਾ ਤਾਂ ‘ਟਮੈਟੋ ਫ਼ਲੂ’ ਟੈਸਟ ਕਰਵਾਇਆ ਜਾਵੇ।

ਪ੍ਰਸ਼ਾਸਨ ਨੇ ਕਿਹਾ ਕਿ ਜੇਕਰ ਅਜਿਹੇ ਲੱਛਣ ਦਿਖਾਈ ਦੇਣ ਤੋਂ ਬਾਅਦ ਮਰੀਜ਼ 5 ਤੋਂ 7 ਦਿਨਾਂ ਤੱਕ ਇਕੱਲੇ ਬੰਦ ਕਮਰੇ ਰਹੇ, ਤਾਂ ਜੋ ਇਹ ਬਿਮਾਰੀ ਦੂਜਿਆਂ ਵਿਚ ਨਾ ਫ਼ੈਲ ਸਕੇ।

* ਇਸ ਬਿਮਾਰੀ ਨਾਲ ਪੀੜਤ ਮਰੀਜ਼ ਨੂੰ ਵੱਧ ਤੋਂ ਵੱਧ ਆਰਾਮ ਕਰਨਾ ਚਾਹੀਦਾ ਹੈ।
* ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ।
* ਜਲਣ ਤੋਂ ਰਾਹਤ ਪਾਉਣ ਲਈ ਸਰੀਰ ਦੀ ਕੋਸੇ ਪਾਣੀ ਨਾਲ ਟਕੋਰ ਕੀਤੀ ਜਾਵੇ।

ਇਸ ਸੰਬੰਧੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement