'ਆਪ' ਸਮਰਥਕ ਖਹਿਰਾ ਵਿਰੋਧੀ ਅਤੇ ਖਹਿਰਾ ਪੱਖੀ ਧੜਿਆਂ 'ਚ ਵੰਡੇ
Published : Aug 2, 2018, 2:51 pm IST
Updated : Aug 2, 2018, 2:51 pm IST
SHARE ARTICLE
Aam Aadmi Party Volunteer
Aam Aadmi Party Volunteer

ਆਪ ਆਗੂ ਸੁਖਪਾਲ ਖਹਿਰਾ ਦੇ ਮਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਥਾਨਕ ਵਲੰਟੀਅਰਾਂ ਦੋ ਧੜਿਆਂ ਵਿਚ ਵੰਡੇ ਨਜ਼ਰ ਆ ਰਹੇ ਹਨ..............

ਕਾਹਨੂੰਵਾਨ : ਆਪ ਆਗੂ ਸੁਖਪਾਲ ਖਹਿਰਾ ਦੇ ਮਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਥਾਨਕ ਵਲੰਟੀਅਰਾਂ ਦੋ ਧੜਿਆਂ ਵਿਚ ਵੰਡੇ ਨਜ਼ਰ ਆ ਰਹੇ ਹਨ। ਅੱਜ ਆਮ ਪਾਰਟੀ ਦੇ ਵਲੰਟਰੀਆਂ ਦੇ ਇਕ ਧੜੇ ਦੀ ਮੀਟਿੰਗ ਠਾਕੁਰ ਤਰਸੇਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਵਲੰਟੀਅਰਾਂ ਨੇ ਪੰਜਾਬ ਵਿਚ ਪਾਰਟੀ ਦੇ ਹਲਾਤਾਂ ਉਤੇ ਖੁਲ੍ਹ ਕੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਕਿ ਸਮੂਹ ਵਲੰਟਰੀਅਰ ਪਾਰਟੀ ਦੀ ਵਿਚਾਰਧਾਰਾ ਨਾਲ ਸਿਹਮਤ ਹਨ ਅਤੇ ਜੋ ਆਰਜੀ ਤੌਰ 'ਤੇ ਪੰਜਾਬ ਅੰਦਰ ਕਸਮਕੱਸ ਦਾ ਦੌਰ ਚੱਲ ਰਿਹਾ ਹੈ।

ਇਸ ਦੀ ਡੱਟ ਕੇ ਵਿਰੋਧਤਾ ਕਰਦੇ ਹੋਏ ਕੇਜਰੀਵਾਲ ਦੀ ਵਿਚਾਰਧਾਰਾ ਨਾਲ ਪੱਕੇ ਤੌਰ 'ਤੇ ਖੜੇ ਰਹਿਣਗੇ। ਇਸ ਮੀਟਿੰਗ ਵਿਚ ਬਖਤਾਬਰ ਸਿੰਘ, ਕੁਲਵੰਤ ਸਿੰਘ, ਭੱਟੀ, ਪਰਮਜੀਤ ਸਿੰਘ ਪੰਮਾਂ ਨੂਨ, ਹਰਪਾਲ ਸਿੰਘ ਚ4ਕ ਯੂਕਬ, ਸੁੱਚਾ ਸਿੰਘ, ਗਿਆਨੀ ਮੇਹਰ ਸਿੰਘ, ਮੋਹਿੰਦਰਪਾਲ ਸਿੰਘ, ਰੋਮਰਾਜ ਆਦਿ ਹਾਜਰ ਸਨ। ਬੀਤੇ ਦਿਨ ਆਪ ਦੀ ਦੂਜੇ ਧੜੇ ਦੀ ਮੀਟਿੰਗ ਸੂਬੇਦਾਰ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਸ਼ਹੀਦੀ ਪਾਰਕ ਵਿਚ ਹੋਈ। ਮੀਟਿੰਗ ਦਾ ਮੁੱਖ ਮੁੱਦਾ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਹਟਾਉਣ ਬਾਰੇ ਸੀ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮੂਹ ਵਲੰਟੀਆਰਾਂ ਨੇ ਵਿਚਾਰ ਸਾਂਝੇ ਕਰਦਿਆਂ ਆਪ ਪਾਰਟੀ ਵਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਪਾਸੇ ਕਰਨ ਦੇ ਤਰੀਕੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਹੜੀ ਪਾਰਟੀ ਸਵਰਾਜ ਦੀ ਗਲ ਕਰਦੀ ਸੀ, ਉਸ ਨੇ ਬਿਨਾਂ ਵਿਧਾਇਕਾਂ ਦੀ ਸਲਾਹ ਤੋਂ ਇਹ ਕੰਮ ਕਰ ਕੇ ਡਿਕਟੇਟਰਸ਼ਿਪ ਅਤੇ ਤਾਨਾਸ਼ਾਹੀ ਰਵੱਈਆ ਅਪਨਾਅ ਲਿਆ ਹੈ। 

ਅਖੀਰ ਵਿਚ ਆਪ ਵਲੰਟੀਅਰਾਂ ਨੇ ਕਿਹਾ ਉਹ ਬਠਿੰਡੇ ਵਿਚ 2 ਅਗੱਸਤ ਨੂੰ ਹੋਣ ਵਾਲੀ ਰੈਲੀ ਵਿਚ ਅਪਣੇ ਹੋਰ ਸਾਥੀਆਂ ਸਮੇਤ ਹਾਜ਼ਰੀ ਭਰਨਗੇ। ਇਸ ਸਮੇਂ ਸੁੱਚਾ ਸਿੰਘ, ਗਿਆਨੀ ਮੇਹਰ ਸਿੰਘ, ਮਨਜੀਤ ਸਿੰਘ, ਸਰਵਣ ਸਿੰਘ ਆਦਿ ਆਪ ਵਲੰਟੀਅਰ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement