ਕੋਰੋਨਾ ਕਾਰਨ ਜੂਨ 2021 ਦੌਰਾਨ ਜੀ.ਐਸ.ਟੀ. ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ
Published : Jul 2, 2021, 12:09 am IST
Updated : Jul 2, 2021, 12:09 am IST
SHARE ARTICLE
image
image

ਕੋਰੋਨਾ ਕਾਰਨ ਜੂਨ 2021 ਦੌਰਾਨ ਜੀ.ਐਸ.ਟੀ. ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ

ਚੰਡੀਗੜ੍ਹ, 1 ਜੁਲਾਈ (): ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਅਤੇ ਤਾਲਾਬੰਦੀ ਦੀਆਂ ਸਖ਼ਤ ਬੰਦਸ਼ਾਂ ਦੇ ਬਾਵਜੂਦ ਪੰਜਾਬ ਦੇ ਕਾਰੋਬਾਰੀ ਭਾਈਚਾਰੇ ਨੇ ਰਿਟਰਨ ਭਰਨ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਜੂਨ 2021 ਦੌਰਾਨ ਅਪਣੇ ਜੀ.ਐਸ.ਟੀ. ਬਕਾਏ ਦੀ ਅਦਾਇਗੀ ਸਮੇਂ ਸਿਰ ਕਰ ਕੇ ਸ਼ਾਨਦਾਰ ਸਥਿਰਤਾ ਅਤੇ ਸਮਰੱਥਾ ਵਿਖਾਈ ਹੈ। ਇਸ ਦੇ ਨਤੀਜੇ ਵਜੋਂ ਜੂਨ ਮਹੀਨੇ ਜੀ.ਐਸ.ਟੀ. ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ ਜਦਕਿ ਪਿਛਲੇ ਸਾਲ ਜੂਨ 2020 ਵਿਚ 869.66 ਕਰੋੜ ਰੁਪਏ ਦੇ ਮਾਲੀਆ ਇਕੱਤਰ ਹੋਇਆ ਸੀ। ਕਰ ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਪ੍ਰਗਟਾਵਾ ਕਰਦਿਆਂ ਦਸਿਆ ਕਿ ਜੀ.ਐਸ.ਟੀ. ਤੋਂ ਜੂਨ 2020 ਦੇ ਮੁਕਾਬਲੇ ਜੂਨ 2021 ਵਿਚ 25.06 ਫ਼ੀਸਦੀ ਵੱਧ ਮਾਲੀਆ ਪ੍ਰਾਪਤ ਹੋਇਆ। ਇਸੇ ਤਰ੍ਹਾਂ ਜੂਨ 2021 (2021-22 ਦੀ ਪਹਿਲੀ ਤਿਮਾਹੀ) ਤਕ ਦਾ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 123.48 ਫ਼ੀਸਦੀ ਵੱਧ ਰਿਹਾ। ਬੁਲਾਰੇ ਨੇ ਕਿਹਾ ਕਿ ਟੈਕਸ ਅਦਾ ਕਰਨ ਵਾਲਿਆਂ ’ਤੇ ਸ਼ਰਤਾਂ ਦੇ ਭਾਰ ਨੂੰ ਘਟਾਉਣ ਲਈ ਕਿਊ.ਆਰ.ਐਮ.ਪੀ. ਵਰਗੇ ਉਪਾਅ ਲਾਗੂ ਕਰਨ, ਜਾਅਲੀ ਬਿਲਿੰਗ ’ਤੇ ਨੇੜਿਉਂ ਨਿਗਰਾਨੀ ਰੱਖਣ, ਵੱਖ-ਵੱਖ ਸਰੋਤਾਂ ਦੇ ਡਾਟਾ ਦੀ ਵਰਤੋਂ ਨਾਲ ਉੱਨਤ ਡਾਟਾ ਵਿਸ਼ਲੇਸ਼ਣ, ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਅਤੇ ਟੈਕਸ ਪ੍ਰਸ਼ਾਸਨ ਜਿਹੇ ਉਪਾਵਾਂ ਨੇ ਵੀ ਟੈਕਸ ਤੋਂ ਪਾ੍ਰਪਤ ਹੁੰਦੇ ਮਾਲੀਏ ਨੂੰ ਵਧਾਉਣ ਵਿਚ ਯੋਗਦਾਨ ਪਾਇਆ ਹੈ। ਬੁਲਾਰੇ ਅਨੁਸਾਰ ਜੂਨ 2021 ਦੌਰਾਨ ਵੈਟ ਅਤੇ ਸੀ.ਐਸ.ਟੀ. ਤੋਂ ਕ੍ਰਮਵਾਰ 699.27 ਕਰੋੜ ਅਤੇ 20.96 ਕਰੋੜ ਰੁਪਏ ਦਾ ਮਾਲੀਆ ਪਾ੍ਰਪਤ ਹੋਇਆ ਜਿਸ ਵਿਚ ਜੂਨ, 2020 ’ਚ ਪ੍ਰਾਪਤ ਮਾਲੀਏ ਦੇ ਮੁਕਾਬਲੇ ਕ੍ਰਮਵਾਰ 42.37 ਫ਼ੀਸਦੀ ਅਤੇ 104.90 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਜੂਨ 2021 (2021-22 ਦੀ ਪਹਿਲੀ ਤਿਮਾਹੀ) ਤਕ ਵੈਟ ਅਤੇ ਸੀ.ਐਸ.ਟੀ. ਤੋਂ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ ਕ੍ਰਮਵਾਰ 106.73 ਫ਼ੀਸਦੀ ਅਤੇ 178.56 ਫ਼ੀਸਦੀ ਵੱਧ ਮਾਲੀਆ ਪ੍ਰਾਪਤ ਹੋਇਆ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement