Dharamkot News : ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਨੇ ਚੱਕ ਬਾਹਮਣੀਆਂ ਟੋਲ ਪਲਾਜਾ ਅਣਮਿੱਥੇ ਸਮੇਂ ਲਈ ਕਰ ਦਿੱਤਾ ਬੰਦ 

By : BALJINDERK

Published : Jun 2, 2024, 6:25 pm IST
Updated : Jun 2, 2024, 6:25 pm IST
SHARE ARTICLE
ਚੱਕ ਬਾਹਮਣੀਆਂ ਟੋਲ ਪਲਾਜਾ ਅਣਮਿੱਥੇ ਸਮੇਂ ਲਈ ਕਰ ਦਿੱਤਾ ਬੰਦ 
ਚੱਕ ਬਾਹਮਣੀਆਂ ਟੋਲ ਪਲਾਜਾ ਅਣਮਿੱਥੇ ਸਮੇਂ ਲਈ ਕਰ ਦਿੱਤਾ ਬੰਦ 

Dharamkot News : 1 ਜੂਨ 2024 ਤੋਂ 2% ਰੇਟਾਂ ’ਚ ਕੀਤਾ ਗਿਆ ਵਾਧੇ ਨੂੰ ਲੈ ਕੇ ਕੀਤਾ ਅਜਿਹਾ 

Dharamkot News : ਧਰਮਕੋਟ-ਅੱਜ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦਿੰਦਿਆਂ ਕਿਹਾ ਕੇ ਪਿਛਲੇ ਲੰਮੇ ਸਮੇਂ ਤੋਂ ਐੱਨ ਐੱਚ 703 ਰੋਡ ਦੇ ਸਬੰਧ ’ਚ ਕਈ ਵਾਰ ਐਨ ਐਚ ਆਈ ਏ ਦੇ ਮੇਨ ਦਫ਼ਤਰ ਜਲੰਧਰ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਚੁੱਕੇ ਹਾਂ ਇਹਨਾਂ ਦੇ ਨਾਲ-ਨਾਲ ਐਸ ਡੀ ਐਮ ਸ਼ਾਹਕੋਟ, ਮੈਨੇਜਰ ਚੱਕ ਬਾਹਮਣੀਆਂ ਟੋਲ ਪਲਾਜਾ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ। ਇਸ ਤੋਂ ਇਲਾਵਾ ਲਾਂਬੜਾ, ਸ਼ਾਹਕੋਟ, ਮੋਗਾ ਬਰਨਾਲਾ ਹਾਈਵੇ ਤੇ ਕੋਈ ਵੀ ਲਾਈਟ ਨਈਂ ਜਗਦੀ,ਐਂਬੂਲੈਂਸ, ਹਾਈਡਰਾ, ਫਾਇਰਬਰਗੇਡ, ਹਾਈ ਪੈਟਰੌਲਿੰਗ ਦਾ ਕੋਈ ਪ੍ਰਬੰਧ ਨਹੀਂ, ਸੜਕ ਵਿਚਾਲੇ ਲੱਗੇ ਦਰੱਖਤਾਂ ਦੀ ਕਦੇ ਵੀ ਕਾਂਟੀ-ਸ਼ਾਟੀ ਨਹੀਂ ਕੀਤੀ ਗਈ। ਬਲਕਿ ਪੌਦਿਆਂ ਨੂੰ ਅੱਗ ਲਗਾਈ ਗਈ ਹੈ ਅਤੇ ਬੇਲੋੜੇ ਕੱਟ, ਨਾਜਾਇਜ਼ ਕਬਜੇ ਅਤੇ ਇਸ 1 ਜੂਨ 2024 ਤੋਂ 2% ਰੇਟ ’ਚ ਵਾਧਾ ਕੀਤਾ ਗਿਆ ਹੈ। ਇਹ ਸਭ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਨੇ ਅੱਜ  ਚੱਕ ਬਾਹਮਣੀਆਂ ਟੋਲ ਪਲਾਜਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ।
ਇਸ ਮੌਕੇ ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ, ਸਾਬ ਢਿੱਲੋਂ ਤੋਤੇਵਾਲਾ, ਲਖਵਿੰਦਰ ਸਿੰਘ ਕਰਮੂੰਵਾਲਾ ਜ਼ਿਲ੍ਹਾ ਪ੍ਰਧਾਨ, ਗੁਰਨਾਮ ਸਿੰਘ ਜਲੰਧਰੀਆ, ਦਵਿੰਦਰ ਸਿੰਘ ਸ਼ਹਿਰੀ ਪ੍ਰਧਾਨ ਕੋਟ ਈਸੇ ਖਾਂ, ਤਜਿੰਦਰ ਸਰਪੰਚ, ਜਸਵੰਤ ਸਿੰਘ ਲੋਹਗੜ੍ਹ, ਪਰਮਜੀਤ ਸਿੰਘ ਗਦਾਈਕੇ, ਚਮਕੌਰ ਸਿੰਘ ਸੀਤੋ, ਲਾਡੀ ਭੱਦਮਾਂ, ਅੰਮ੍ਰਿਤਪਾਲ ਬਾਊਪੁਰ, ਨਿਸ਼ਾਨ ਸਿੰਘ, ਭੁਪਿੰਦਰ ਸਿੰਘ ਹੀਰੋ, ਤਜਿੰਦਰ ਸਿੰਘ ਸਿੱਧਵਾਂਬੇਟ, ਗੁਰਜੀਤ ਸਿੰਘ ਭਿੰਡਰ, ਮੰਨਾਂ ਬੱਡੂਵਾਲਾ,ਨਿਰਮਲ ਸਿੰਘ ਇਕਾਈ ਪ੍ਰਧਾਨ,ਰਣਜੀਤ ਚੱਕ ਤਾਰੇਵਾਲਾ,ਤੀਰਥ ਸਿੰਘ ਸਰਪੰਚ ਖਹਿਰਾ, ਨਿਰਵੈਰ ਸਿੰਘ ਮੌਜਗੜ੍ਹ ਬਲਾਕ ਪ੍ਰਧਾਨ ਮੱਖੂ, ਗੁਰਸੇਵਕ ਸਿੰਘ ਜੋਗੇਵਾਲਾ ਸਰਕਲ ਪ੍ਰਧਾਨ,ਰਣਯੋਧ ਸਿੰਘ ਕੋਟ ਈਸੇ ਖਾਂ, ਮਹਿਲ ਸਿੰਘ ਕੋਟ ਈਸੇ ਖਾਂ, ਬੋਹੜ ਸਿੰਘ ਦਾਨੇਵਾਲਾ, ਸਤਨਾਮ ਸਿੰਘ ਦਾਨੇਵਾਲਾ, ਸੁਖਦੇਵ ਸਿੰਘ ਇੰਦਗੜ੍ਹ,ਤਲਵਿੰਦਰ ਗਿੱਲ ਤੋਤੇਵਾਲਾ ਹਾਜ਼ਰ ਸਨ।

(For more news apart from Bharatiya Kisan Union Totewal has closed Chak Bahmani Toll Plaza for an indefinite period News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement