ਬਰਨਾਲਾ : ਸੜਕ ਹਾਦਸੇ ਨੇ ਦੋ ਘਰਾਂ ’ਚ ਵਿਛਾਏ ਸੱਥਰ, ਆਹਮੋ-ਸਾਹਮਣੇ ਦੋ ਮੋਟਰਸਾਈਕਲਾਂ ਦੀ ਹੋਈ ਟੱਕਰ, ਦੋ ਦੀ ਮੌਤ
Published : May 2, 2023, 8:36 am IST
Updated : May 2, 2023, 8:36 am IST
SHARE ARTICLE
PHOTO
PHOTO

ਬਲਵਿੰਦਰ ਸਿੰਘ (24) ਤੇ ਮਨਪ੍ਰੀਤ ਸਿੰਘ (25) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ

 

ਮਹਿਲ ਕਲਾਂ  : ਨੇੜਲੇ ਪਿੰਡ ਠੀਕਰੀਵਾਲਾ ਵਿਖੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੀ ਆਮੋ-ਸਾਹਮਣੇ ਟੱਕਰ ਹੋ ਜਾਣ ਨਾਲ ਦੋ ਮੋਟਰਸਾਈਕਲ ਚਾਲਕਾ ਦੀ ਮੌਤ ਹੋ ਜਾਣ ਦਾ  ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ (24) ਪੁੱਤਰ ਮਲਕੀਤ ਸਿੰਘ  ਵਾਸੀ ਰਣਜੀਤ ਨਗਰ ਖੁੱਡੀ ਰੋਡ ਬਰਨਾਲਾ ਜੋ ਕਿ ਅਪਣੀ ਪਤਨੀ ਤੁਲਸਾ ਰਾਣੀ, ਬੇਟੀ  ਹੁਸਨਪ੍ਰੀਤ ਕੌਰ ਸੱਤ ਸਾਲ ਅਤੇ ਛੋਟੀ ਬੱਚੀ ਗੁਰਕੀਰਤ ਕੌਰ ਦੋ ਸਾਲ ਨਾਲ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਬਰਨਾਲਾ ਤੋਂ ਪਿੰਡ ਸਹਿਜੜਾ ਨੂੰ ਆ ਰਿਹਾ ਸੀ ਤਾਂ ਜਦੋਂ ਉਹ ਰਾਤ ਅੱਠ ਵਜੇ ਦੇ ਕਰੀਬ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਪਿੰਡ ਠੀਕਰੀਵਾਲਾ ਕੋਲ ਪੁੱਜੇ ਤਾਂ ਅੱਗਿਓਂ ਪਿੰਡ ਕਲਾਲਾ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਮਨਪ੍ਰੀਤ ਸਿੰਘ (25) ਪੁੱਤਰ ਹਰਬੰਸ ਸਿੰਘ ਅਤੇ ਉਸ ਦੇ ਸਾਥੀ ਹਰਮਨਜੋਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਕਲਾਲਾਂ ਦੇ ਮੋਟਰਸਾਈਕਲ ਨਾਲ ਆਹਮੋ-ਸਾਹਮਣੇ ਟਕਰਾਉਣ ਨਾਲ ਦੋਵੇਂ ਮੋਟਰਸਾਈਕਲ ਚਾਲਕਾ ਬਲਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ  ਦੀ ਮੌਤ ਹੋ ਗਈ ਜਦ ਕਿ ਬਲਵਿੰਦਰ ਸਿੰਘ ਦੀ ਪਤਨੀ ਤੁਲਸਾ ਰਾਣੀ,ਬੱਚੀ ਹੁਸਨਪ੍ਰੀਤ ਕੌਰ ਸੱਤ ਸਾਲ ਅਤੇ ਛੋਟੀ ਬੱਚੀ ਗੁਰਕੀਰਤ ਕੌਰ ਦੋ ਸਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਤੋਂ ਬਾਅਦ ਇਲਾਜ਼ ਲਈ ਸਿਵਲ ਹਸਪਤਾਲ ਬਰਨਾਲਾ  ਵਿਖੇ ਭਰਤੀ ਕਰਵਾਇਆ ਗਿਆ, ਜਿਥੋਂ ਉਨ੍ਹਾਂ ਨੂੰ ਫ਼ਰੀਦਕੋਟ ਹਸਪਤਾਲ ਲਈ ਰੈਫ਼ਰ ਕਰ ਦਿਤਾ ਗਿਆ। 

ਦੂਜੇ ਪਾਸੇ ਥਾਣਾ ਬਰਨਾਲਾ ਦੀ ਪੁਲਿਸ ਨੇ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਹਰਬੰਸ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ਵਿਚ ਲਿਆ ਕੇ ਪੋਸਟਮਾਰਟਮ ਉਪਰੰਤ ਲਾਸ਼ਾਂ ਵਾਰਪਸਾਂ ਹਵਾਲੇ ਕਰ ਦਿਤੀਆਂ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement