ਦਿੱਲੀ ਮੈਟਰੋ ਸਟੇਸ਼ਨ ’ਤੇ ਸੀਆਈਐਸਐਫ਼ ਅਧਿਕਾਰੀ ਵਲੋਂ ਸਿੱਖ ਨੌਜੁਆਨ ਨਾਲ ਧੱਕਾ, ਕਿਹਾ ਕਿ੍ਰਪਾਨ ਕਢ ਕੇ ਦਿਖਾਉ
Published : Apr 2, 2022, 12:22 am IST
Updated : Apr 2, 2022, 12:22 am IST
SHARE ARTICLE
image
image

ਦਿੱਲੀ ਮੈਟਰੋ ਸਟੇਸ਼ਨ ’ਤੇ ਸੀਆਈਐਸਐਫ਼ ਅਧਿਕਾਰੀ ਵਲੋਂ ਸਿੱਖ ਨੌਜੁਆਨ ਨਾਲ ਧੱਕਾ, ਕਿਹਾ ਕਿ੍ਰਪਾਨ ਕਢ ਕੇ ਦਿਖਾਉ

ਨਵੀਂ ਦਿੱਲੀ, 1 ਅਪ੍ਰੈਲ (ਪ.ਪ.) : ਦਿੱਲੀ ਦੇ ਮੈਟਰੋ ਸਟੇਸ਼ਨਾਂ ’ਤੇ ਸਿੱਖਾਂ ਦੀ ਕਿਰਪਾਨ ਨੂੰ ਲੈ ਕੇ ਸੀ.ਆਈ.ਐਸ.ਐਫ਼ ਸਟਾਫ਼ ਵਲੋਂ ਵਾਰ-ਵਾਰ ਸਿੱਖਾਂ ਨੂੰ ਤੰਗ ਕਰਨ ਨਾਲ ਸਿੱਖ ਹਲਕਿਆਂ ਵਿਚ ਨਾਰਾਜ਼ਗੀ ਹੱਦਾਂ ਪਾਰ ਕਰਦਾ ਜਾ ਰਿਹਾ ਹੈ। 
ਅੱਜ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਨੋਇਡਾ ਜਾਂਦੇ ਹੋਏ ਤੁਗ਼ਲਕਾਬਾਦ ਮੈਟਰੋ ਸਟੇਸ਼ਨ ’ਤੇ ਪਹੁੰਚੇ ਜਸਪ੍ਰੀਤ ਸਿੰਘ ਨੂੰ ਸੀ. ਆਈ. ਐਸ. ਐਫ਼ ਅਧਿਕਾਰੀ ਨੇ ਕਿਰਪਾਨ ਕਢ ਕੇ ਵਿਖਾਉਣ ਲਈ ਕਿਹਾ, ਜੋ ਕਿ ਕਿਸੇ ਵੀ ਅੰਮ੍ਰਿਤਧਾਰੀ ਸਿੱਖ ਦੇ ਅਪਮਾਨ ਅਤੇ ਸਿੱਖ ਰਹਿਤ ਮਰਿਆਦਾ ਵਿਰੁਧ ਹੈ। ਸੀ. ਆਈ. ਐਸ. ਐਫ਼ ਅਫ਼ਸਰ ਨੇ ਦਲੀਲ ਦਿਤੀ ਕਿ ਮੈਂ ਕਿਰਪਾਨ ਦੀ ਲੰਬਾਈ ਮਾਪਣੀ ਹੈ, ਬਲੇਡ 6 ਇੰਚ ਹੈ ਜਾਂ ਨਹੀਂ.? ਜਦੋ ਅਫ਼ਸਰ ਨੇ ਜਸਪ੍ਰੀਤ ਨੂੰ ਰੋਕਿਆ ਤਾਂ ਉਸ ਨੇ ਉਨ੍ਹਾਂ ਦੀ ਵੀਡੀਉ ਬਣਾਉਣੀ ਸ਼ੁਰੂ ਕਰ ਦਿਤੀ ਜਿਸ ਵਿਚ ਅਫ਼ਸਰ ਇਹ ਕਹਿੰਦਾ ਵਿਖਾਈ ਦੇ ਰਿਹਾ ਸੀ ਕਿ ਓਸ ਨੂੰ ਸਿੱਖਾਂ ਨਾਲ ਨਿਜੀ ਦੁਸ਼ਮਣੀ ਹੈ। ਅਖੰਡ ਕੀਰਤਨੀ ਜਥਾ ਦਿੱਲੀ ਦੇ ਕਨਵੀਨਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਸੀ. ਆਈ. ਐਸ. ਐਫ਼ ਦੀ ਇਹ ਧੱਕੇਸ਼ਾਹੀ ਕਦੋਂ ਤਕ ਚੱਲੇਗੀ.? ਉਨ੍ਹਾਂ ਕਿਹਾ ਕਿ ਇਸ ਮੁਲਕ ਅੰਦਰ ਜਾਣਬੁਝ ਕੇ ਸਿੱਖਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਤੇ ਜ਼ਲੀਲ ਕਰਨ ਵਾਲੇ ਇਹ ਭੁੱਲ ਜਾਂਦੇ ਹਨ ਕਿ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ 92 ਫ਼ੀ ਸਦੀ ਸਿੱਖਾਂ ਦੀਆਂ ਕੁਰਬਾਨੀਆਂ ਹਨ ਜਿਸ ਦੀ ਬਦੌਲਤ ਤੁਸੀਂ ਅੱਜ ਰਾਜ ਭਾਗ ਸੰਭਾਲ ਰਹੇ ਹੋ। 
ਉਨ੍ਹਾਂ ਕੇਜਰੀਵਾਲ ਅਤੇ ਕੇਂਦਰ ਸਰਕਾਰ ਨੂੰ ਮੈਟਰੋ ਸਟੇਸ਼ਨਾਂ ’ਤੇ ਸਿੱਖਾਂ ਦੀ ਕਿ੍ਰਪਾਨ ਸਬੰਧੀ ਜਾਰੀ ਹੋਏ ਸਰਕਾਰੀ ਆਦੇਸ਼ ਲਗਵਾਉਣ ਲਈ ਕਿਹਾ ਅਤੇ ਨਾਲ ਹੀ ਸੀ. ਆਈ. ਐਸ. ਐਫ਼ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਇਸ ਤਰ੍ਹਾਂ ਦੇ ਮਾਮਲੇ ਦੁਬਾਰਾ ਨਾ ਹੋਣ, ਇਸ ਲਈ ਉਹ ਅਪਣੇ ਕਾਰਕੁਨਾਂ ਨੂੰ ਆਦੇਸ਼ ਦੇਣ। ਮਾਮਲੇ ਵਿਚ ਪੀੜਤ ਹੋਏ ਜਸਪ੍ਰੀਤ ਸਿੰਘ ਦੇ ਮਾਮੇ ਨੇ ਦਸਿਆ ਕਿ ਹਾਲਾਂਕਿ ਕਾਫ਼ੀ ਬਹਿਸ ਤੋਂ ਬਾਅਦ ਜਸਪ੍ਰੀਤ ਸਿੰਘ ਨੂੰ ਉਸ ਵਲੋਂ ਪਾਈ ਹੋਈ ਕ੍ਰਿਪਾਨ ਬਿਨਾ ਨਾਪਿਆ ਹੀ ਜਾਣ ਦਿਤਾ ਗਿਆ। ਦਿੱਲੀ ਗੁਰਦੁਆਰਾ ਕਮੇਟੀ, ਜਾਗੋ ਪਾਰਟੀ, ਸਰਨਾ ਪਾਰਟੀ ਅਤੇ ਹੋਰ ਸਿੱਖਾਂ ਨਾਲ ਜੁੜੀਆਂ ਸੰਸਥਾਵਾਂ ਨੂੰ ਮਾਮਲੇ ਦੀ ਗੰਭੀਰਤਾ ਵੇਖਦਿਆਂ ਇਸ ਮਸਲੇ ਦੇ ਹੱਲ ਲਈ ਤੁਰਤ ਦਖ਼ਲਅੰਦਾਜ਼ੀ ਕਰਨੀ ਚਾਹੀਦੀ ਹੈ ਜਿਸ ਨਾਲ ਕੋਈ ਵੀ ਸਿੱਖ ਖੱਜਲ-ਖੁਆਰ ਨਾ ਹੋਏ।    

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement