Punjab News: ਘਪਲੇ ਦੇ ਸ਼ੱਕ 'ਚ ਜਲ ਸਰੋਤ ਮੰਤਰੀ ਨੇ ਸਿੰਜਾਈ ਵਿਭਾਗ ਦੇ ਐਕਸੀਅਨ ਸਮੇਤ ਤਿੰਨ ਅਧਿਕਾਰੀ ਕੀਤੇ ਮੁਅੱਤਲ

By : GAGANDEEP

Published : Feb 2, 2024, 9:44 am IST
Updated : Feb 2, 2024, 1:14 pm IST
SHARE ARTICLE
Three officials including Axion of Irrigation Department suspended Punjab News in punjabi
Three officials including Axion of Irrigation Department suspended Punjab News in punjabi

Punjab News: ਮੰਤਰੀ ਜੌੜਾਮਾਜਰਾ ਨੇ ਠੇਕੇਦਾਰ ਦੇ ਜਲ ਸਰੋਤ ਵਿਭਾਗ ਵਿੱਚ ਚੱਲ ਰਹੇ ਹੋਰ ਕੰਮਾਂ ’ਤੇ ਲਗਾਈ ਆਰਜ਼ੀ ਰੋਕ

Three officials including Axion of Irrigation Department suspended Punjab News in punjabi  : ਪੰਜਾਬ ਵਿਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਦੋਂ ਤੋਂ ਭ੍ਰਿਸ਼ਟਾਚਾਰ 'ਤੇ ਨਕੇਲ ਕੱਸੀ ਜਾ ਰਹੀ ਹੈ। ਹਰ ਰੋਜ਼ ਭ੍ਰਿਸ਼ਟਾਚਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇਕ ਘਪਲੇ ਦੇ ਸ਼ੱਕ ਹੇਠ ਜਲ ਸਰੋਤ ਵਿਭਾਗ ਦੇ ਐਕਸੀਅਨ ਸਣੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਹੈ।

ਇਹ ਵੀ ਪੜ੍ਹੋ: ED reissued summons to Kejriwal: ਕੇਜਰੀਵਾਲ ਨੂੰ ਈਡੀ ਨੇ ਮੁੜ ਜਾਰੀ ਕੀਤਾ ਸੰਮਨ, ਅੱਜ ਪੁੱਛਗਿੱਛ ਲਈ ਬੁਲਾਇਆ

ਅੱਜ ਜਾਰੀ ਹੋਏ ਹੁਕਮਾਂ ਅਨੁਸਾਰ ਜਲ ਸਰੋਤ ਮੰਤਰੀ ਨੇ ਕੈਨਾਲ ਡਿਵੀਜ਼ਨ ਦੇ ਕਾਰਜਕਾਰੀ ਇੰਜਨੀਅਰ ਗਗਨਦੀਪ ਗਿੱਲ, ਐੱਸਡੀਈ ਚੇਤਨ ਗੁਪਤਾ ਅਤੇ ਜੇ.ਈ. ਮਨੋਜ ਪ੍ਰਭਾਕਰ ਨੂੰ ਤੁਰੰਤ ਨੌਕਰੀ ਤੋਂ ਮੁਅੱਤਲ ਕਰ ਦਿਤਾ ਹੈ। ਮੰਤਰੀ ਜੌੜਾਮਾਜਰਾ ਨੇ ਇਸ ਦੇ ਨਾਲ ਹੀ ਠੇਕੇਦਾਰ ਦੇ ਜਲ ਸਰੋਤ ਵਿਭਾਗ ਵਿੱਚ ਚੱਲ ਰਹੇ ਹੋਰ ਕੰਮਾਂ ’ਤੇ ਆਰਜ਼ੀ ਰੋਕ ਲਗਾ ਦਿਤੀ ਹੈ।

ਇਹ ਵੀ ਪੜ੍ਹੋ: Delhi Airport News: ਆਈਜੀਆਈ ਹਵਾਈ ਅੱਡੇ 'ਤੇ 82.448 ਕਰੋੜ ਦੀ ਕੋਕੀਨ ਬਰਾਮਦ

ਮੁਅੱਤਲੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਸਮਾਣਾ ਦੇ ਕਰਾਹਲੀ ਰੈਸਟ ਹਾਊਸ ਵਿੱਚੋਂ ਮਿੱਟੀ ਪੁੱਟ ਕੇ ਧਰਮਗੜ੍ਹ ਰਜਵਾਹਾ (ਕੈਨਾਲ ਡਿਸਟ੍ਰੀਬਿਊਟਰੀ) ਵਿੱਚ ਪਾਈ ਜਾ ਰਹੀ ਸੀ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਰਜਵਾਹੇ ’ਤੇ ਨਾਂਮਾਤਰ ਹੀ ਮਿੱਟੀ ਪਾਈ ਜਾ ਰਹੀ ਹੈ। ਇਹ ਮਿੱਟੀ ਠੇਕੇਦਾਰ ਵੱਲੋਂ ਕਿਧਰੇ ਹੋਰ ਭੇਜੀ ਜਾ ਰਹੀ ਹੈ। ਮੰਤਰੀ ਨੇ ਇਸ ਬਾਰੇ ਟੌਲ ਪਲਾਜ਼ਾ ਤੋਂ ਗੱਡੀਆਂ ਦੀ ਮੂਵਮੈਂਟ ਵੀ ਚੈੱਕ ਕਰਵਾਈ ਹੈ ਜਿਸ ਤੋਂ ਜਾਪਦਾ ਹੈ ਕਿ ਅਧਿਕਾਰੀਆਂ ਵੱਲੋਂ ਠੇੇਕੇਦਾਰ ਨਾਲ ਮਿਲੀਭੁਗਤ ਕਰ ਕੇ ਘਪਲਾ ਕੀਤਾ ਜਾ ਰਿਹਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from Three officials including Axion of Irrigation Department suspended Punjab News in punjabi, stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement