ਟਵਿੱਟਰ ਨੇ ‘ਕਿਸਾਨ ਏਕਤਾ ਮੋਰਚਾ’ ਸਣੇ ਕਈ ਅਕਾਊਂਟ ਕੀਤੇ ਮੁਅੱਤਲ
Published : Feb 2, 2021, 12:49 am IST
Updated : Feb 2, 2021, 12:49 am IST
SHARE ARTICLE
image
image

ਟਵਿੱਟਰ ਨੇ ‘ਕਿਸਾਨ ਏਕਤਾ ਮੋਰਚਾ’ ਸਣੇ ਕਈ ਅਕਾਊਂਟ ਕੀਤੇ ਮੁਅੱਤਲ

ਨਵੀਂ ਦਿੱਲੀ, 1 ਫ਼ਰਵਰੀ: ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿੱਟਰ ਨੇ ’ਕਿਸਾਨ ਏਕਤਾ ਮੋਰਚਾ’ ਸਣੇ ਕਈ ਅਕਾਊਂਟ ਮੁਅੱਤਲ ਕਰ ਦਿਤੇ ਹਨ। ਜਾਂਚ ਏਜੰਸੀਆਂ ਦੀ ਮੰਗ ’ਤੇ ਅਜਿਹਾ ਕੀਤਾ ਗਿਆ ਹੈ। ਕਿਸਾਨ ਏਕਤਾ ਮੋਰਚਾ ਅਕਾਊਂਟ ਨੂੰ ਕਿਸਾਨ ਆਗੂਆਂ ਨੇ ਟਵਿੱਟਰ ’ਤੇ ਅਪਣਾ ਅਧਿਕਾਰਤ ਅਕਾਊਂਟ ਦਸਿਆ ਸੀ। ਇਨ੍ਹਾਂ ਸਾਰਿਆਂ ਦੇ ਪ੍ਰੋਫਾਈਲ ’ਤੇ ਕਲਿੱਕ ਕਰਨ ’ਤੇ ਲਿਖ ਕੇ ਆ ਰਿਹਾ ਹੈ ਕਿ ਸਬੰਧਤ ਅਕਾਊਂਟ ’ਤੇ ਇਕ ਕਾਨੂੰਨੀ ਮੰਗ ਦੇ ਜਵਾਬ ’ਚ ਭਾਰਤ ਨੇ ਰੋਕ ਲਗਾ ਦਿਤੀ ਹੈ। ਕਿਸਾਨ ਰੈਲੀ ਦੇ ਹਿੰਸਕ ਹੋਣ ਤੋਂ ਬਾਅਦ 27 ਜਨਵਰੀ ਨੂੰ ਟਵਿੱਟਰ ਨੇ ਕਿਹਾ ਸੀ ਕਿ ਉਸ ਨੇ 300 ਤੋਂ ਵੱਧ ਅਕਾਊਂਟਸ ਨੂੰ ਮੁਅੱਤਲ ਕਰ ਦਿਤਾ ਸੀ।
ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਆਈ.ਟੀ ਮੰਤਰਾਲਾ ਨੇ ਟਵਿੱਟਰ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਤੁਰਤ ਪ੍ਰਭਾਵ ਤੋਂ ਉਨ੍ਹਾਂ 250 ਟਵਿੱਟਰ ਅਕਾਊਂਟ ਨੂੰ ਬਲਾਕ ਕਰੇ, ਜੋ 30 ਜਨਵਰੀ ਦੇ ਦਿਨ ’ਮੋਦੀ ਪਲਾਨਿੰਗ ਜੀਨੋਸਾਈਡ’ ਨਾਮ ਨਾਲ ਹੈਸ਼ਟੈੱਗ ਚਲਾ ਕੇ ਭੜਕਾਊ ਅਤੇ ਗ਼ਲਤ ਟਵੀਟਸ ਕਰ ਰਹੇ ਸਨ। ਜਿਸ ਤੋਂ ਬਾਅਦ ਟਵਿੱਟਰ ਨੇ ਇਨ੍ਹਾਂ ਅਕਾਊਂਟਸ ਨੂੰ ਮੁਅੱਤਲ ਕਰ ਦਿਤਾ ਹੈ। ਕਿਸਾਨ ਰੈਲੀ ਦੇ ਹਿੰਸਕ ਹੋਣ ਤੋਂ ਬਾਅਦ 27 ਜਨਵਰੀ ਨੂੰ ਟਵਿੱਟਰ ਨੇ ਕਿਹਾ ਸੀ ਕਿ ਉਸ ਨੇ 300 ਤੋਂ ਵੱਧ ਅਕਾਊਂਟਸ ਨੂੰ ਮੁਅੱਤਲ ਕਰ ਦਿਤਾ ਸੀ।  (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement