Mohali Accident News: ਮੁਹਾਲੀ ਵਿਚ ਟਿੱਪਰ ਨੇ ਨੌਜਵਾਨ ਨੂੰ ਕੁਚਲਿਆ; ਮੌਕੇ ’ਤੇ ਮੌਤ
Published : Nov 1, 2023, 6:00 pm IST
Updated : Nov 1, 2023, 6:00 pm IST
SHARE ARTICLE
Tipper crushes young man in Mohali; Death on the spot
Tipper crushes young man in Mohali; Death on the spot

ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਵਿਰੁਧ ਕੇਸ ਦਰਜ ਕਰ ਲਿਆ ਹੈ।

Mohali Accident News:  ਡੇਰਾਬੱਸੀ ਓਵਰ ਬ੍ਰਿਜ ਨੇੜੇ ਟਿੱਪਰ ਨੇ ਇਕ ਵਿਅਕਤੀ ਨੂੰ ਕੁਚਲ ਦਿਤਾ, ਜਿਸ 'ਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਵਿਰੁਧ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦਵਿੰਦਰ ਕੁਮਾਰ ਵਾਸੀ ਸਰਸਵਤੀ ਵਿਹਾਰ ਡੇਰਾਬੱਸੀ ਨੇ ਦਸਿਆ ਕਿ ਉਹ ਅਪਣੇ ਘਰ ਤੋਂ ਓਵਰ ਬ੍ਰਿਜ ਡੇਰਾਬੱਸੀ ਦੇ ਹੇਠਾਂ ਸੈਰ ਕਰਨ ਲਈ ਜਾ ਰਿਹਾ ਸੀ। ਫਿਰ ਸਵੇਰੇ 7:40 ਵਜੇ ਬਰਵਾਲਾ ਵਲੋਂ ਇਕ ਤੇਜ਼ ਰਫ਼ਤਾਰ ਟਿੱਪਰ ਆਇਆ।

ਜਿਸ ਦੇ ਡਰਾਈਵਰ ਨੇ ਉਸ ਦੇ ਸਾਹਮਣੇ ਹੀ ਚਾਹ ਦੀ ਦੁਕਾਨ ਦੇ ਕੋਲ ਖੜ੍ਹੇ ਵਿਅਕਤੀ ਨੂੰ ਟਿੱਪਰ ਹੇਠਾਂ ਕੁਚਲ ਦਿਤਾ, ਜਿਸ ਕਾਰਨ ਉਕਤ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਟਿੱਪਰ ਚਾਲਕ ਅਪਣਾ ਟਿੱਪਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸਬੰਧੀ ਡੇਰਾਬੱਸੀ ਪੁਲਿਸ ਨੇ ਅਣਪਛਾਤੇ ਟਿੱਪਰ ਚਾਲਕ ਵਿਰੁਧ ਕੇਸ ਦਰਜ ਕਰ ਲਿਆ ਹੈ।

 (For more news apart from Tipper crushes young man in Mohali, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement