ਮੁੰਬਈ ਡਰੱਗ ਕੇਸ ’ਚ ਬਿਆਨਬਾਜ਼ੀ ਪਈ ਭਾਰੀ, ਭਾਜਪਾ ਆਗੂ ਨੇ ਨਵਾਬ ਮਲਿਕ ਵਿਰੁਧ ਠੋਕਿਆ 100 ਕਰੋੜ ਦਾ ਕ
Published : Nov 1, 2021, 12:19 am IST
Updated : Nov 1, 2021, 12:19 am IST
SHARE ARTICLE
image
image

ਮੁੰਬਈ ਡਰੱਗ ਕੇਸ ’ਚ ਬਿਆਨਬਾਜ਼ੀ ਪਈ ਭਾਰੀ, ਭਾਜਪਾ ਆਗੂ ਨੇ ਨਵਾਬ ਮਲਿਕ ਵਿਰੁਧ ਠੋਕਿਆ 100 ਕਰੋੜ ਦਾ ਕੇਸ

ਮੁੰਬਈ, 31 ਅਕਤੂਬਰ : ਭਾਰਤੀ ਜਨਤਾ ਪਾਰਟੀ ਨੇਤਾ ਮੋਹਿਤ ਕੰਬੋਜ ਨੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਤੇ ਐਨਸੀਪੀ ਆਗੂ ਨਵਾਬ ਮਲਿਕਾ ਵਿਰੁਧ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਬੀਜੀਪੇ ਨੇਤਾ ਮੋਹਿਤ ਕੰਬੋਜ ਦਾ ਕਹਿਣਾ ਹੈ ਕਿ ਨਵਾਬ ਮਲਿਕ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪ੍ਰਵਾਰ ਖ਼ਿਲਾਫ਼ ਝੂਠੇ ਤੇ ਬੇਬੁਨਿਆਦ ਦੋਸ਼ ਲਗਾਏ ਹਨ।
ਮੋਹਿਤ ਕੰਬੋਜ ਨੇ ਟਵੀਟ ਕੀਤਾ, ‘ਮੇਰੇ ਉੱਪਰ ਅਤੇ ਮੇਰੇ ਪ੍ਰਵਾਰ ’ਤੇ ਬੇਬੁਨਿਆਦ ਦੋਸ਼ ਲਗਾਉਣ ਲਈ ਮੈਂ ਮੁੰਬਈ ਹਾਈ ਕੋਰਟ ’ਚ ਮੀਆਂ ਨਵਾਬ ਮਲਿਕ ਖ਼ਿਲਾਫ਼ 100 ਕਰੋੜ ਦਾ ਡੈਮੇਜ ਸੂਟ ਫਾਈਲ ਕੀਤਾ ਹੈ।’
ਦੱਸਣਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਵਾਬ ਮਲਿਕ ਮੁੰਬਈ ਡਰੱਗ ਕੇਸ ਵਿਚ ਐਨਸੀਬੀ ਦੇ ਅਧਿਕਾਰੀ ਸਮੀਰ ਵਾਨਖੇੜੇ ਸਮੇਤ ਬੀਜੇਪੀ ਦੇ ਕਈ ਆਗੂਆਂ ’ਤੇ ਦੋਸ਼ ਲਗਾ ਚੁੱਕੇ ਹਨ। ਹੁਣ ਇਸ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ। ਭਾਜਪਾ ਆਗੂ ਨੇ ਨਵਾਬ ਮਲਿਕ ’ਤੇ 100 ਕਰੋੜ ਰੁਪਏ ਦਾ ਮੁਕੱਦਮਾ ਠੋਕਿਆ ਹੈ। ਇਕ ਰਿਪੋਰਟ ਅਨੁਸਾਰ ਭਾਜਪਾ ਨੇਤਾ ਮੋਹਿਤ ਕੰਬੋਜ ਨੇ ਨਵਾਬ ਮਲਿਕ ਨੂੰ 9 ਅਕਤੂਬਰ ਨੂੰ ਨੋਟਿਸ ਭੇਜਿਆ ਸੀ। ਇਸ ਨੋਟਿਸ ’ਚ ਮੋਹਿਤ ਕੰਬੋਜ ਨੇ ਨਵਾਬ ਮਲਿਕ ਨੂੰ ਚਿਤਾਵਨੀ ਦਿਤੀ ਸੀ ਕਿ ਉਨ੍ਹਾਂ ਖ਼ਿਲਾਫ਼ ਬਿਆਨ ਦੇਣ ਤੋਂ ਬਚੋ। ਇਸ ਦੇ ਬਾਵਜੂਦ ਨਵਾਬ ਮਲਿਕ ਨੇ 11 ਅਕਤੂਬਰ ਨੂੰ ਪ੍ਰੈੱਸ ਕਾਨਫ਼ਰੰਸ ਕਰ ਕੇ ਮੋਹਿਤ ਕੰਬੋਜ ’ਤੇ ਕਈ ਇਲਜ਼ਾਮ ਲਗਾਏ ਸਨ। ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਮੋਹਿਤ ਕੰਬੋਜ ਨੇ ਕਿਹਾ ਹੈ ਕਿ ਐਨਸੀਪੀ ਨੇਤਾ ਨਵਾਬ ਮਲਿਕ ਦੇ ਉਨ੍ਹਾਂ ’ਤੇ ਝੂਠੇ ਦੋਸ਼ਾਂ ਦੀ ਵਜ੍ਹਾ ਨਾਲ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪੁੰਜਾ ਹੈ, ਇਸ ਲਈ ਉਹ ਨਵਾਬ ਮਲਿਕ ਖ਼ਿਲਾਫ਼ 100 ਕਰੋੜ ਦਾ ਮੁਕੱਦਮਾ ਕਰ ਰਹੇ ਹਨ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement