ਜੇਕਰ ਤੇਜਸਵੀ ਯਾਦਵ ਬਿਹਾਰ ਦੇ ਮੁੱਖ ਮੰਤਰੀ ਬਣਦੇ ਹਨ ਤਾਂ ਹੈਰਾਨੀ ਨਹੀਂ ਹੋਵੇਗੀ : ਸੰਜੇ ਰਾਉਤ
Published : Nov 1, 2020, 7:22 am IST
Updated : Nov 1, 2020, 7:22 am IST
SHARE ARTICLE
image
image

ਜੇਕਰ ਤੇਜਸਵੀ ਯਾਦਵ ਬਿਹਾਰ ਦੇ ਮੁੱਖ ਮੰਤਰੀ ਬਣਦੇ ਹਨ ਤਾਂ ਹੈਰਾਨੀ ਨਹੀਂ ਹੋਵੇਗੀ : ਸੰਜੇ ਰਾਉਤ

ਮੁੰਬਈ, 31 ਅਕਤੂਬਰ: ਬਿਹਾਰ ਵਿਧਾਨ ਸਭਾ ਚੋਣਾਂ ਲਈ ਪਹਿਲੇ ਗੇੜ ਦੀ ਵੋਟਿੰਗ ਹੋ ਚੁੱਕੀ ਹੈ। ਦੂਜੇ ਗੇੜ ਦੀ ਵੋਟਿੰਗ ਨੂੰ ਲੈ ਕੇ ਸੂਬੇ 'ਚ ਚੋਣ ਪ੍ਰਚਾਰ ਜ਼ੋਰਾਂ ਨਾਲ ਜਾਰੀ ਹੈ। ਇਸੇ ਵਿਚਾਲੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਵੀ ਹੈਰਾਨੀ ਨਹੀਂ ਹੋਵੇਗੀ, ਜੇਕਰ ਤੇਜਸਵੀ ਯਾਦਵ ਬਿਹਾਰ ਦੇ ਮੁੱਖ ਮੰਤਰੀ ਬਣਦੇ ਹਨ। ਨਾਲ ਹੀ ਉਨ੍ਹਾਂਂ ਨੇ ਚੋਣ ਕਮਿਸ਼ਨ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਇਸ ਨੂੰ ਭਾਜਪਾ ਦੀ ਇਕ ਸ਼ਾਖਾ ਦਸਿਆ।
ਇਸ ਬਾਰੇ ਗੱਲਬਾਤ ਕਰਦਿਆਂ ਸੰਜੇ ਰਾਉਤ ਨੇ ਕਿਹਾ ਕਿ ਬਿਨਾਂ ਕਿਸੇ ਸਹਾਰੇ ਦੇ ਇਕ ਨੌਜਵਾਨ, ਜਿਸ ਦੇ ਪ੍ਰਵਾਰ ਦੇ ਮੈਂਬਰ ਜੇਲ 'ਚ ਹਨ ਅਤੇ ਸੀਬੀਆਈ ਤੇ ਆਈ. ਟੀ. ਵਿਭਾਗ ਉਸ ਦੇ ਪਿੱਛੇ ਹਨ, ਬਿਹਾਰ ਵਰਗੇ ਸੂਬੇ 'ਚ ਸਾਰਿਆਂ ਨੂੰ ਚੁਣੌਤੀ ਦੇ ਰਿਹਾ ਹੈ। ਜੇਕਰ ਤੇਜਸਵੀ ਯਾਦਵ ਆਉਣ ਵਾਲੇ ਸਮੇਂ) ਬਿਹਾਰ ਦੇ ਮੁੱਖ ਮੰਤਰੀ ਬਣ ਗਏ ਤਾਂ ਮੈਨੂੰ ਹੈਰਾਨੀ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕੀ ਮੈਂ ਤੇਜਸਵੀ ਯਾਦਵ ਨੂੰ ਬਹੁਤ ਸਾਲਾਂ ਤੋਂ ਫਾਲੋ ਕਰ ਰਿਹਾ ਹਾਂ, ਬਹੁਤ ਲੋਕ ਮੰਨਦੇ ਸਨ ਕਿ ਇਨ੍ਹਾਂ ਚੋਣਾਂ 'ਚ ਉਹ ਕਮਜ਼ੋਰ ਕੜੀ ਹੈ ਪਰ ਉਹ ਇਕ ਬਹੁਤ ਮਜ਼ਬੂਤ ਕੜੀ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਇਆ ਹੈ ਅਤੇ ਸੂਬਿਆਂ 'ਚ ਵੱਡੇ ਨੇਤਾਵਾਂ ਦੇ ਜਿਹੜੇ ਲੜਕੇ ਸਿਆਸਤ 'ਚ ਆਏ ਹਨ, ਉਨ੍ਹਾਂ 'ਚੋਂ ਸਭ ਤੋਂ ਸੁਪਰ ਤੇਜਸਵੀ ਹੈ।
ਚੋਣ ਪ੍ਰਚਾਰ ਦੌਰਾਨ ਬਿਹਾਰ 'ਚ ਭਾਜਪਾ ਦੇ ਕੋਰੋਨਾ ਵੈਕਸੀਨ ਦੇ ਵਾਅਦੇ ਨੂੰ ਚੋਣ ਉਲੰਘਣਾ ਨਾ ਮੰਨਣ ਵਾਲੇ ਚੋਣ ਕਮਿਸ਼ਨ ਦੇ ਬਿਆਨ 'ਤੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਕਿਹਾ ਕਿ ਭਾਰਤ ਦਾ ਚੋਣ ਕਮਿਸ਼ਨ ਭਾਜਪਾ ਦੀ ਇਕ ਸ਼ਾਖਾ ਹੈ, ਇਸ ਲਈ ਤੁਸੀਂ ਉਸ ਕੋਲੋਂ ਕੋਈ ਵੀ ਉਮੀਦ ਨਹੀਂ ਕਰ ਸਕਦੇ।
imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement