Kapurthala News : ਕਪੂਰਥਲਾ 'ਚ ਵਿਆਹੁਤਾ ਨੇ 3 ਸਾਲਾ ਬੱਚੇ ਸਮੇਤ ਅੱਗ ਲਗਾ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

By : BALJINDERK

Published : Aug 1, 2025, 2:38 pm IST
Updated : Aug 1, 2025, 2:38 pm IST
SHARE ARTICLE
ਮ੍ਰਿਤਕਾਂ ਦੀ ਪਛਾਣ ਪ੍ਰੀਤੀ (26), ਬੱਚਾ ਪਰਵਿੰਦਰ ਸਿੰਘ ਵਜੋਂ ਹੋਈ 
ਮ੍ਰਿਤਕਾਂ ਦੀ ਪਛਾਣ ਪ੍ਰੀਤੀ (26), ਬੱਚਾ ਪਰਵਿੰਦਰ ਸਿੰਘ ਵਜੋਂ ਹੋਈ 

Kapurthala News : ਪਤੀ ਕਰੀਬ 2 ਸਾਲ ਤੋਂ ਗਿਆ ਹੋਇਆ ਹੈ ਦੁਬਈ

Kapurthala News in Punjabi : ਸਥਾਨਕ ਕਸਬੇ ‘ਚ ਗੁਰਦੁਆਰਾ ਟਾਂਵੀ ਸਾਹਿਬ ਰੋਡ ’ਤੇ ਸਥਿਤ ਇੱਕ ਘਰ "ਚ ਮਹਿਲਾ ਨੇ ਅੱਗ ਲਗਾ ਕੇ ਆਪਣੀ ਅਤੇ 3 ਸਾਲਾ ਦੇ ਬੱਚੇ ਦੀ ਜੀਵਨ ਲੀਲਾ ਸਮਾਪਤ ਕਰਨ ਦਾ ਅਤਿ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਪੁੱਜ ਕੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪ੍ਰੀਤੀ (ਉਮਰ ਕਰੀਬ 26 ਸਾਲ) ਪਤਨੀ ਤਰਲੋਚਨ ਸਿੰਘ ਉਰਫ ਸਨੀ ਜੋ ਕਿ ਘਰ ਦੇ ਉੱਪਰ ਬਣੇ ਕਮਰੇ ਵਿੱਚ ਆਪਣੇ 3 ਸਾਲਾ ਬੱਚੇ ਪਰਵਿੰਦਰ ਸਿੰਘ ਨਾਲ ਰਹਿ ਰਹੀ ਸੀ ਅਤੇ ਉਸਦਾ ਪਤੀ ਕਰੀਬ 2 ਸਾਲ ਤੋਂ ਦੁਬਈ ਗਿਆ ਹੋਇਆ ਹੈ।

ਅੱਜ ਬਾਅਦ ਦੁਪਹਿਰ ਪ੍ਰੀਤੀ ਨੇ ਆਪਣੇ ਬੱਚੇ ਨਾਲ ਖੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਜਿਸ ਦੌਰਾਨ ਪ੍ਰੀਤੀ ਦੀ ਮੌਕੇ ਤੇ ਮੌਤ ਹੋ ਗਈ। ਤੜਫਦੇ ਬੱਚੇ ਨੂੰ ਕਾਲ਼ਾ ਸੰਘਿਆਂ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਪਹੁੰਚ ਕੇ ਬੱਚੇ ਦੀ ਵੀ ਮੌਤ ਹੋ ਗਈ। ਘਟਨਾ ਦੀ ਸੂਚਨਾਂ ਮਿਲਣ ਤੇ ਚੌਂਕੀ ਇੰਚਾਰਜ ਕਾਲਾ ਸੰਘਿਆਂ ਏ.ਐਸ.ਆਈ.ਅਮਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਆ ਕੇ ਪੜਤਾਲ ਸ਼ੁਰੂ ਕੀਤੀ ਉਪਰੰਤ ਥਾਣਾ ਸਦਰ ਕਪੂਰਥਲਾ ਦੇ ਥਾਣਾ ਮੁਖੀ ਇੰਸਪੈਕਟਰ ਪ੍ਰਭਜੋਤ ਕੌਰ ਵੀ ਮੌਕੇ ਤੇ ਪਹੁੰਚੇ।

ਪੁਲਿਸ ਨੇ ਦਸਿਆ ਦੱਸਿਆ ਕਿ ਮ੍ਰਿਤਕ ਪ੍ਰੀਤੀ ਦੇ ਪਿਤਾ ਅਮਰੀਕ ਸਿੰਘ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ ਅਤੇ ਦੋਵੇਂ ਲਾਸ਼ਾਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਦਸਿਆ ਕਿ ਮ੍ਰਿਤਕ ਦੇ ਪਿਤਾ ਨੇ ਇਸ ਘਟਨਾ ਲਈ ਮ੍ਰਿਤਕ ਦੇ ਪਤੀ ਤੇ ਸਹੁਰੇ ਪਰਿਵਾਰ ਨੂੰ ਜਿੰਮੇਵਾਰ ਠਹਰਾਇਆ ਹੈ ਜਿਸ ਦੇ ਸੰਬੰਧ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।

(For more news apart from married woman committed suicide with 3-year-old child in Kapurthala News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement