ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਅਗਵਾ ਕਰਨ ਦੀ ਕੋਸ਼ਿਸ਼!
Published : Aug 1, 2023, 11:21 am IST
Updated : Aug 1, 2023, 11:21 am IST
SHARE ARTICLE
photo
photo

ਜੱਗੂ ਭਗਵਾਨਪੁਰੀਆ ਨੇ ਭੇਜੇ ਗੈਂਗਸਟਰ!

 

ਅੰਮ੍ਰਿਤਸਰ : ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਜਸਕੀਰਤ ਸਿੰਘ ਲਾਲਾ ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮੁਰਾਦਪੁਰਾ ਤੋਂ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਗਿਆ ਸੀ।

ਕਾਰ ਵਿਚ ਬੈਠਦਿਆਂ ਹੀ ਲਾਲੇ ਨੇ ਅਪਣੇ ਭਰਾ ਸ਼ੇਰਾ ਨੂੰ ਫੋਨ ਮਿਲਾ ਕੇ ਫ਼ੋਨ ਹੋਲਡ ’ਤੇ ਰੱਖ ਦਿਤਾ। ਸ਼ਰਾਰਤੀ ਅਨਸਰਾਂ ਦੀ ਫੋਨ 'ਤੇ ਪੂਰੀ ਗੱਲਬਾਤ ਸੁਣ ਕੇ ਸ਼ੇਰਾ ਟਿਕਾਣੇ 'ਤੇ ਪਹੁੰਚ ਗਿਆ।

ਬਦਮਾਸ਼ਾਂ ਨੇ ਕਾਰ ਦੀ ਖਿੜਕੀ ਰਾਹੀਂ ਸ਼ੇਰਾ ਨੂੰ ਪਿਸਤੌਲ ਦਿਖਾਈ ਅਤੇ ਲਾਲਾ ਨੂੰ ਸੜਕ 'ਤੇ ਛੱਡ ਕੇ ਫਰਾਰ ਹੋ ਗਏ। ਗੁੱਸੇ 'ਚ ਆਏ ਸ਼ੇਰਾ ਨੇ ਅਗਵਾਕਾਰਾਂ ਦੀ ਕਾਰ ਦੀ ਭੰਨ-ਤੋੜ ਵੀ ਕੀਤੀ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਜਾਣਕਾਰੀ ਦਿੰਦਿਆਂ ਜਸਕੀਰਤ ਸਿੰਘ ਲਾਲਾ ਨੇ ਦਸਿਆ ਕਿ ਉਹ ਪਿੰਡ ਬੱਲ ਖੁਰਦ ਦਾ ਰਹਿਣ ਵਾਲਾ ਹੈ। ਜੱਗੂ ਭਗਵਾਨਪੁਰੀਆ ਨੇ ਪੁਰਾਣੀ ਰੰਜਿਸ਼ ਕਾਰਨ ਮੈਨੂੰ ਮਾਰਨ ਲਈ ਅਪਣੇ ਗੁੰਡੇ ਭੇਜੇ ਹਨ।

ਲਾਲਾ ਅਨੁਸਾਰ ਇਸ ਤੋਂ ਪਹਿਲਾਂ ਉਸ ਦੇ ਭਰਾ ਰਾਣਾ ਕੰਦੋਵਾਲੀਆ ਨੂੰ ਵੀ ਜੱਗੂ ਨੇ ਮਾਰਿਆ ਸੀ। ਹੁਣ ਉਹ ਉਸ ਨੂੰ ਵੀ ਮਾਰਨਾ ਚਾਹੁੰਦਾ ਹੈ। ਕਰੇਟਾ ਕਾਰ 'ਚ ਆਏ ਲੋਕਾਂ ਨੇ ਉਸ ਨੂੰ ਇਸ਼ਾਰਾ ਕਰ ਕੇ ਅਪਣੇ ਕੋਲ ਬੁਲਾ ਲਿਆ।

ਉਹ ਉਨ੍ਹਾਂ ਦੀ ਗੱਲ ਸੁਣਨ ਗਿਆ ਕਿ ਉਨ੍ਹਾਂ ਨੇ ਪਿਸਤੌਲ ਉਸ ਦੀ ਕਮਰ 'ਤੇ ਰੱਖ ਦਿਤੀ। ਉਸ ਨੂੰ ਕਾਰ ਵਿਚ ਬੈਠਣ ਲਈ ਕਹਿਣ ਲੱਗਾ। ਲਾਲਾ ਨੇ ਤੁਰੰਤ ਅਪਣੇ ਭਰਾ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਬੁਲਾਇਆ।

ਲਾਲੇ ਨਾਲ ਬਦਮਾਸ਼ਾਂ ਦੀ ਬਹਿਸ ਸੁਣ ਕੇ ਉਸ ਨੂੰ ਟਿਕਾਣੇ ਦਾ ਪਤਾ ਲੱਗਾ। ਕੁਝ ਲੋਕਾਂ ਦੀ ਮਦਦ ਨਾਲ ਉਹ ਗੱਡੀ ਨੂੰ ਟਰੇਸ ਕਰ ਕੇ ਸੰਗਤਪੁਰਾ ਛਾਉਣੀ ਪਹੁੰਚ ਗਿਆ। ਸ਼ੇਰਾ ਅਨੁਸਾਰ ਉਹ ਬਾਈਕ 'ਤੇ ਜਾ ਰਿਹਾ ਸੀ। ਉਸ ਨੂੰ ਦੇਖ ਕੇ ਬਦਮਾਸ਼ਾਂ ਨੇ ਕਾਰ ਰੋਕ ਦਿਤੀ ਅਤੇ ਖਿੜਕੀ ਰਾਹੀਂ ਹਥਿਆਰ ਦਿਖਾਉਣ ਲੱਗੇ।

ਜਦੋਂ ਬਦਮਾਸ਼ਾਂ ਦਾ ਪਿੱਛਾ ਕੀਤਾ ਗਿਆ ਤਾਂ ਉਹ ਇੱਕ ਗਲੀ ਵਿਚ ਵੜ ਕੇ ਫਰਾਰ ਹੋ ਗਏ। ਲਾਲੇ ਨੂੰ ਬਚਾਉਣ ਲਈ ਉਸ ਨੇ ਇਨ੍ਹਾਂ ਬਦਮਾਸ਼ਾਂ ਦੀ ਕਾਰ ਦੀ ਭੰਨ-ਤੋੜ ਵੀ ਕੀਤੀ। ਉਹ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਉਸ ਨੂੰ ਇਨ੍ਹਾਂ ਗੈਂਗਸਟਰਾਂ ਤੋਂ ਬਚਾਇਆ ਜਾਵੇ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement