ਪੰਜਾਬ ਸਰਕਾਰ ਨੇ ਪ੍ਰਾਇਮਰੀ ਸਮੇਤ ਸਾਰੇ ਸਕੂਲ 2 ਅਗੱਸਤ ਤੋਂ ਖੋਲ੍ਹਣ ਦੀ ਦਿਤੀ ਆਗਿਆ
Published : Aug 1, 2021, 12:41 am IST
Updated : Aug 1, 2021, 12:41 am IST
SHARE ARTICLE
image
image

ਪੰਜਾਬ ਸਰਕਾਰ ਨੇ ਪ੍ਰਾਇਮਰੀ ਸਮੇਤ ਸਾਰੇ ਸਕੂਲ 2 ਅਗੱਸਤ ਤੋਂ ਖੋਲ੍ਹਣ ਦੀ ਦਿਤੀ ਆਗਿਆ

ਕੋਰੋਨਾ ਸਬੰਧੀ ਲਾਗੂ ਬਾਕੀ ਪਾਬੰਦੀਆਂ ਦਾ ਸਮਾਂ 10 ਅਗੱਸਤ ਤਕ ਵਧਾਇਆ

ਚੰਡੀਗੜ੍ਹ, 31 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ 'ਚ ਵੱਡੇ ਸੁਧਾਰ ਨੂੰ  ਵੇਖਦਿਆਂ ਸੂਬੇ ਦੇ ਸਾਰੇ ਸਕੂਲ ਸੋਮਵਾਰ 2 ਅਗੱਸਤ ਤੋਂ ਖੋਲ੍ਹਣ ਦੀ ਆਗਿਆ ਦੇ ਦਿਤੀ ਹੈ | ਇਸ ਤੋਂ ਪਹਿਲਾਂ ਪਿਛਲੇ ਹਫ਼ਤੇ 10ਵੀਂ, 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਗਏ ਸਨ ਤੇ ਸਥਿਤੀ 'ਚ ਹੋਰ ਸੁਧਾਰ ਹੋਣ 'ਤੇ 2 ਅਗੱਸਤ ਤੋਂ ਬਾਕੀ ਸਾਰੇ ਸਕੂਲ ਵੀ ਖੋਲ੍ਹਣ ਦੀ ਗੱਲ ਆਖੀ ਗਈ ਸੀ | 
ਸੂਬਾ ਸਰਕਾਰ ਨੇ ਸਥਿਤੀ ਦੀ ਸਮੀਖਿਆ ਤੋਂ ਬਾਅਦ ਪ੍ਰਾਇਮਰੀ ਸਮੇਤ ਸਾਰੇ ਸਕੂਲ 2 ਅਗੱਸਤ ਤੋਂ ਖੋਲ੍ਹਣ ਦੇ ਲਿਖਤੀ ਹੁਕਮ ਜਾਰੀ ਕਰ ਦਿਤੇ ਹਨ | ਸਕੂਲ ਸਟਾਫ਼ ਨੂੰ  ਕੋਰੋਨਾ ਸਾਵਧਾਨੀਆਂ ਦਾ ਵੀ ਪੂਰੀ ਤਰ੍ਹਾਂ ਪਾਲਣ ਕਰਨ ਲਈ ਕਿਹਾ ਗਿਆ ਹੈ | ਇਸੇ ਦੌਰਾਨ ਫਿਲਹਾਲ ਸੂਬੇ 'ਚ ਲਾਗੂ ਬਾਕੀ ਰਹਿੰਦੀਆਂ ਕੋਰੋਨਾ ਪਾਬੰਦੀਆਂ ਕੇਂਦਰੀ ਸਿਹਤ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ 10 ਅਗੱਸਤ ਤਕ ਵਧਾ ਦਿਤੀਆਂ ਹਨ | ਇਸ ਦੌਰਾਨ ਮਾਸਕ ਪਹਿਨਣ, ਸਮਾਜਕ ਦੂਰੀ ਆਦਿ ਦੇ ਨਿਯਮ ਲਾਗੂ ਰਹਿਣਗੇ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement