ਡਾਲਰ ਮੁਕਾਬਲੇ ਰੁਪਏ ਦੀ ਕਮਜ਼ੋਰੀ ਆਮ ਆਦਮੀ ਦੀ ਜ਼ਿੰਦਗੀ ਨੂੰ ਕਰ ਸਕਦੀ ਹੈ ਪ੍ਰਭਾਵਤ
Published : Jul 1, 2022, 7:01 am IST
Updated : Jul 1, 2022, 7:01 am IST
SHARE ARTICLE
image
image

ਡਾਲਰ ਮੁਕਾਬਲੇ ਰੁਪਏ ਦੀ ਕਮਜ਼ੋਰੀ ਆਮ ਆਦਮੀ ਦੀ ਜ਼ਿੰਦਗੀ ਨੂੰ ਕਰ ਸਕਦੀ ਹੈ ਪ੍ਰਭਾਵਤ


ਮਹਿੰਗਾਈ ਵਧਣ ਕਾਰਨ ਸ਼ੇਅਰ ਬਾਜ਼ਾਰ 'ਚੋਂ ਵੀ ਨਿਵੇਸ਼ਕ ਪੈਸਾ ਕੱਢ ਰਹੇ ਹਨ
ਨਵੀਂ ਦਿੱਲੀ, 30 ਜੂਨ : ਕਈ ਰਿਕਾਰਡ ਖ਼ੁਸ਼ ਕਰ ਜਾਂਦੇ ਹਨ ਪਰ ਰੁਪਏ ਨੇ ਅੱਜ ਜੋ ਨਵਾਂ ਰਿਕਾਰਡ ਬਣਾ ਦਿਤਾ ਹੈ, ਸਿੱਧੇ ਤੌਰ 'ਤੇ ਕਿਹਾ ਜਾਵੇ ਤਾਂ ਕਮਜ਼ੋਰ ਰੁਪਇਆ ਮਹਿੰਗਾਈ ਵਧਾਏਗਾ ਅਤੇ ਸਾਡੇ ਜੇਬ ਨੂੰ  ਹੋਰ ਵੀ ਕਮਜ਼ੋਰ ਕਰੇਗਾ | ਡਾਲਰ ਦੇ ਮੁਕਾਬਲੇ ਰੁਪਇਆ 80 ਨੂੰ  ਛੂਹਣ ਲਈ ਕਾਹਲਾ ਹੈ |
ਬੁੱਧਵਾਰ ਨੂੰ  ਇਕ ਸਮੇਂ ਡਾਲਰ 79.07 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ ਸੀ | ਹਾਲਾਂਕਿ ਬਾਅਦ 'ਚ ਰੁਪਏ 'ਚ ਕੁੱਝ ਸੁਧਾਰ ਨਾਲ ਇਹ 78.98 ਹੋ ਗਿਆ | ਜਿਹੋ ਜਿਹੇ ਆਸਾਰ ਹਨ, ਉਸ ਤੋਂ ਲੱਗ ਰਿਹਾ ਹੈ ਕਿ ਜੇ ਹਫ਼ਤਾ ਭਰ ਰੁਕ-ਰੁਕ ਕੇ ਭਨਾਉਂਦੇ ਹਾਂ ਤਾਂ 80 ਅਤੇ 81 ਰੁਪਇਆ ਵੀ ਮਿਲ ਸਕਦਾ ਹੈ | ਇਸ ਸਾਲ ਜਨਵਰੀ 'ਚ ਡਾਲਰ ਦੇ ਮੁਕਾਬਲੇ ਰੁਪਇਆ 73 ਦੇ ਪੱਧਰ 'ਤੇ ਸੀ | ਹਾਲਾਤ ਅਜਿਹੇ ਹਨ ਕਿ ਰੁਪਏ ਦੇ ਹੋਰ ਡਿੱਗਣ ਦਾ ਖ਼ਤਰਾ ਬਰਕਰਾਰ ਹੈ | ਮਹਿੰਗਾਈ ਵਧਣ ਕਾਰਨ ਸ਼ੇਅਰ ਬਾਜ਼ਾਰ 'ਚੋਂ ਵੀ ਨਿਵੇਸ਼ਕ ਪੈਸਾ ਕੱਢ ਰਹੇ ਹਨ | ਪਿਛਲੇ ਸਾਲ ਅਕਤੂਬਰ ਤੋਂ ਹੁਣ ਤਕ ਵਿਦੇਸ਼ੀ ਨਿਵੇਸ਼ਕ ਕਰੀਬ 3 ਲੱਖ ਕਰੋੜ ਰੁਪਏ ਦੇ ਬਰਾਬਰ ਡਾਲਰ ਕੱਢ ਚੁਕੇ ਹਨ |
ਰੁਪਏ ਦੀ ਕੀਮਤ ਵੀ ਮੰਗ ਅਤੇ ਸਪਲਾਈ ਦੇ ਨਿਯਮ 'ਤੇ ਨਿਰਭਰ ਕਰਦੀ ਹੈ | ਪਹਿਲਾ ਕਾਰਨ ਇਹ ਹੈ ਕਿ ਅਮਰੀਕਾ 'ਚ ਬੈਂਕ ਵੀ ਵਿਆਜ ਦਰ ਵਧਾ ਰਹੇ ਹਨ | ਨਿਵੇਸ਼ਕਾਂ ਨੂੰ  ਲਗਦਾ ਹੈ ਕਿ ਅਮਰੀਕਾ 'ਚ ਵਿਆਜ ਦਰਾਂ ਵਧਣਗੀਆਂ ਅਤੇ ਨਿਵੇਸ਼ 'ਤੇ ਵਿਆਜ ਜ਼ਿਆਦਾ ਤਾਂ ਉਹ ਭਾਰਤ ਤੋਂ ਨਿਵੇਸ਼ ਕੱਢ ਰਹੇ ਹਨ | ਡਾਲਰ ਮਹਿੰਗਾ ਹੋਣ ਦਾ ਦੂਜਾ ਕਾਰਨ ਹੈ ਕਿ ਸਾਨੂੰ ਹਰ ਇੰਪੋਰਟ ਲਈ ਡਾਲਰ ਚਾਹੀਦੇ ਹਨ |

ਕੱਚਾ ਤੇਲ ਲਗਾਤਾਰ ਮਹਿੰਗਾ ਹੋ ਰਿਹਾ ਹੈ | ਉਸ ਲਈ ਸਾਨੂੰ ਜ਼ਿਆਦਾ ਡਾਲਰ ਖ਼ਰਚ ਕਰਨੇ ਪੈ ਰਹੇ ਹਨ | ਵਿਦੇਸ਼ ਯਾਤਰਾ ਮਹਿੰਗੀ ਹੋ ਗਈ ਹੈ, ਜਿਸ 'ਚ ਮੁੜ ਜ਼ਿਆਦਾ ਖ਼ਰਚ ਹੋ ਰਹੇ ਹਨ ਜਿਸ ਰਫ਼ਤਾਰ ਨਾਲ ਇੰਪੋਰਟ ਵਧ ਰਹੀ ਹੈ, ਉਸ ਰਫ਼ਤਾਰ ਨਾਲ ਐਕਸਪੋਰਟ ਨਹੀਂ ਵਧ ਰਹੀ ਹੈ | ਯਾਨੀ ਅਸੀਂ ਜਿੰਨੇ ਡਾਲਰ ਕਮਾ ਰਹੇ ਹਾਂ, ਉਸ ਨਾਲੋਂ ਵੱਧ ਖ਼ਰਚ ਕਰ ਰਹੇ ਹਾਂ | (ਏਜੰਸੀ) 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement