ਸੂਡਾਨ ’ਚ ਤਖ਼ਤਾ ਪਲਟ ਵਿਰੁਧ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਦੀ ਕਾਰਵਾਈ ’ਚ 8 ਲੋਕਾਂ ਦੀ ਮੌਤ
Published : Jul 1, 2022, 11:04 pm IST
Updated : Jul 1, 2022, 11:04 pm IST
SHARE ARTICLE
image
image

ਸੂਡਾਨ ’ਚ ਤਖ਼ਤਾ ਪਲਟ ਵਿਰੁਧ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਦੀ ਕਾਰਵਾਈ ’ਚ 8 ਲੋਕਾਂ ਦੀ ਮੌਤ

ਕਾਹਿਰਾ, 1 ਜੁਲਾਈ : ਸੂਡਾਨ ਵਿਚ ਤਖ਼ਤਾ ਪਲਟ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿਚ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ। ਦੇਸ਼ ਦੇ ਇਕ ਮੈਡੀਕਲ ਗਰੁੱਪ ਨੇ ਇਹ ਜਾਣਕਾਰੀ ਦਿਤੀ ਹੈ। ਸੂਡਾਨ ਵਿਚ ਹਜ਼ਾਰਾਂ ਲੋਕਾਂ ਨੇ ਦੇਸ਼ ਦੇ ਫ਼ੌਜੀ ਸ਼ਾਸਕਾਂ ਦੀ ਨਿੰਦਾ ਕਰਨ ਅਤੇ ਸੱਤਾ ਗ਼ੈਰ-ਫ਼ੌਜੀ ਨਾਗਰਿਕਾਂ ਨੂੰ ਤੁਰਤ ਸੌਂਪੇ ਜਾਣ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਰੈਲੀਆਂ ਕਢੀਆਂ। ਸੂਡਾਨ ਦੇ ਡਾਕਟਰਾਂ ਦੀ ਇਕ ਕਮੇਟੀ ਨੇ ਇਕ ਟਵੀਟ ਵਿਚ ਕਿਹਾ ਕਿ ਸੂਡਾਨ ਦੀ ਖ਼ਾਰਤੂਮ ਦੇ ਓਮਦੂਰਮੈਨ ਸ਼ਹਿਰ ਵਿਚ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਕਰਨ ਨਾਲ 6 ਲੋਕ ਮਾਰੇ ਗਏ। ਕਮੇਟੀ ਨੇ ਦਸਿਆ ਕਿ ਖ਼ਾਰਤੂਮ ਵਿਚ ਨੀਲ ਨਦੀ ਦੇ ਪਾਰ ਗੋਲੀ ਲੱਗਣ ਤੋਂ ਬਾਅਦ ਇੱਕ ਹੋਰ ਵਿਅਕਤੀ ਅਤੇ ਇਕ ਬੱਚੇ ਦੀ ਮੌਤ ਹੋ ਗਈ ਸੀ। ਜ਼ਖ਼ਮੀਆਂ ਦੀ ਗਿਣਤੀ ’ਤੇ ਨਜ਼ਰ ਰੱਖਣ ਵਾਲੇ ਇਸ ਸਮੂਹ ਨੇ ਕਿਹਾ ਕਿ 8 ਮ੍ਰਿਤਕਾਂ ਵਿਚੋਂ ਕਿਸੇ ਦੀ ਵੀ ਤੁਰਤ ਪਛਾਣ ਨਹੀਂ ਹੋ ਸਕੀ ਹੈ।
ਖ਼ਾਰਤੂਮ ਵਿਚ ਪੁਲਿਸ ਨੇ ਸ਼ਹਿਰ ਦੇ ਮੱਧ ਵਿਚ ਫ਼ੌਜੀ ਸ਼ਕਤੀ ਦੇ ਕੇਂਦਰ ਰਿਪਬਲਿਕਨ ਪੈਲੇਸ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕੀਤੀ ਗਈ ਵੀਡੀਉ ਵਿਚ ਹਜ਼ਾਰਾਂ ਲੋਕ ਸੂਡਾਨ ਦੇ ਝੰਡੇ ਲਹਿਰਾਉਂਦੇ ਹੋਏ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਕਾਰਨ ਧੂੰਏਂ ਵਿਚ ਦੌੜਦੇ ਹੋਏ ਦਿਖਾਇਆ ਗਿਆ ਹੈ। ਇਕ ਹੋਰ ਵੀਡੀਉ ਵਿਚ ਪ੍ਰਦਰਸ਼ਨਕਾਰੀ ਬੈਨਰ ਫੜੇ ਦਿਖਾਈ ਦੇ ਰਹੇ ਹਨ, ਜਿਸ ’ਤੇ ਲਿਖਿਆ ਹੈ, ‘ਕੋਈ ਗੱਲਬਾਤ ਨਹੀਂ, ਕੋਈ ਸਾਂਝੇਦਾਰੀ ਨਹੀਂ।” ਉਨ੍ਹਾਂ ਨੇ ਫ਼ੌਜੀ ਸ਼ਾਸਕਾਂ ਨਾਲ ਕਿਸੇ ਵੀ ਕਿਸਮ ਦੇ ਸੱਤਾ-ਵੰਡ ਸਮਝੌਤੇ ਦਾ ਵਿਰੋਧ ਕੀਤਾ। ਸੂਡਾਨ ਦੇ ਪ੍ਰਮੁੱਖ ਲੋਕਤੰਤਰ ਪੱਖੀ ਸਮੂਹਾਂ, ‘ਫ਼ੋਰਸਜ਼ ਫ਼ਾਰ ਦਿ ਡਿਕਲੇਰੇਸ਼ਨ ਆਫ਼ ਫ਼ਰੀਡਮ ਐਂਡ ਚੇਂਜ’ ਅਤੇ ‘ਰੇਸਿਸਟੈਂਸ ਕਮੇਟੀਜ਼’ ਨੇ ਫ਼ੌਜੀ ਤਖ਼ਤਾ ਪਲਟ ਨੂੰ ਉਲਟਾਉਣ ਦੀ ਮੰਗ ਨੂੰ ਦੁਹਰਾਉਣ ਲਈ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦਿਤਾ ਸੀ। ਦੇਸ਼ ਵਿਚ ਪਿਛਲੇ ਸਾਲ 25 ਅਕਤੂਬਰ ਨੂੰ ਫ਼ੌਜ ਨੇ ਤਖ਼ਤਾਪਲਟ ਕਰ ਦਿਤਾ ਸੀ। (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement