Ludhiana News : ਮਨੀਕਰਨ ਸਾਹਿਬ ਘੁੰਮਣ ਗਏ ਪੰਜਾਬੀ ਪਰਿਵਾਰ ਨਾਲ ਵੱਡਾ ਹਾਦਸਾ, 2 ਮੌਤਾਂ

By : BALJINDERK

Published : Jun 1, 2025, 1:04 pm IST
Updated : Jun 1, 2025, 1:07 pm IST
SHARE ARTICLE
ਮ੍ਰਿਤਕ ਅਵਿਨਾਸ਼ ਕੌਰ ਤੇ ਨੀਸ਼ੂ ਵਰਮਾ
ਮ੍ਰਿਤਕ ਅਵਿਨਾਸ਼ ਕੌਰ ਤੇ ਨੀਸ਼ੂ ਵਰਮਾ

Ludhiana News : ਮੌਸਮ ਖ਼ਰਾਬੀ ਕਾਰਨ ਸੜਕ ਕਿਨਾਰੇ ਖੜ੍ਹਾ ਰੁੱਖ ਮਹਿਲਾਵਾਂ ’ਤੇ ਡਿੱਗਿਆ 

Ludhiana News in Punjabi :  ਲੁਧਿਆਣਾ ਦੇ ਰਹਿਣ ਵਾਲੇ ਪੰਜਾਬੀ ਪਰਿਵਾਰ ਦੇ ਦੋ ਜੀਆਂ ਦੀ ਹਿਮਾਚਲ ਦੇ ਕੁੱਲੂ ਵਿੱਚ ਮੌਤ ਦਾ ਸਮਾਚਾਰ ਸਾਹਮਣੇ ਆਇਆ ਹੈ।  ਹਾਦਸੇ ਦੌਰਾਨ ਨੂੰਹ ਸੱਸ ਦੀ ਮੌਤ ਹੋਈ ਗਈ ਹੈ। ਉਧਰ ਮ੍ਰਿਤਕ ਨੀਸ਼ੂ ਵਰਮਾ ਦੇ ਪਰਿਵਾਰ ਨੇ ਦੱਸਿਆ ਕਿ ਉਹ ਮਨੀਕਰਨ ਸਾਹਿਬ ਮੱਥਾ ਟੇਕਣ ਤੋਂ ਬਾਅਦ ਘੁੰਮਣ ਗਏ ਸੀ ਅਤੇ ਵਾਪਸ ਆਉਂਦੇ ਸਮੇਂ ਉਹ ਇੱਕ ਜਗ੍ਹਾ ਰੁਕੇ ਜਿੱਥੇ ਉਹਨਾਂ ਦੇ ਉੱਪਰ ਦਰਖਤ ਗਿਰ ਗਿਆ ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਨੀਸ਼ੂ ਵਰਮਾ ਅਤੇ ਉਸ ਦੀ ਸੱਸ ਅਵਿਨਾਸ਼ ਕੌਰ ਦੀ ਮੌਤ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਉਹਨਾਂ ਤੇ ਦੁੱਖਾਂ ਦਾ ਪਹਾੜ ਡਿੱਗਿਆ ਹੈ। 

ਉਧਰ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਕੱਲ ਢਾਈ ਵਜੇ ਦੇ ਕਰੀਬ ਇਹ ਹਾਦਸਾ  ਵਾਪਰਿਆ ਹੈ। ਉਹਨਾਂ ਕਿਹਾ ਕਿ ਨੀਸ਼ੂ ਵਰਮਾ ਦੇ ਪਤੀ ਰਾਜਨ ਵਰਮਾ ਆਰਕੀਟੈਕਟ ਦਾ ਕੰਮ ਕਰਦੇ ਨੇ ਅਤੇ ਇਹਨਾਂ ਦੇ ਦੋ ਬੱਚੇ ਹਨ। ਉਹਨਾਂ ਕਿਹਾ ਕਿ ਇਹ ਖਬਰ ਸੁਣਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਿੱਚ ਮਾਤਮ ਛਾਇਆ ਹੈ। ਉਹਨਾਂ ਕਿਹਾ ਕਿ ਦੋਵਾਂ ਦਾ ਹੀ ਅੰਤਿਮ ਸੰਸਕਾਰ ਇਕੱਠਿਆ ਕੀਤਾ ਜਾਵੇਗਾ।

(For more news apart from  Manikaran Sahib's visit to Punjabi family in big accident, 2 dead News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement