2.50 ਕਰੋੜ ਦੀ ਲਾਟਰੀ ਦਾ ਜੇਤੂ ਹੋਇਆ ਲਾਪਤਾ ! ਦੁਕਾਨਦਾਰ ਕਰ ਰਿਹਾ ਭਾਲ
Published : May 1, 2023, 9:31 am IST
Updated : May 1, 2023, 9:31 am IST
SHARE ARTICLE
photo
photo

ਦੁਕਾਨਦਾਰ ਨੇ 4 ਦਿਨ ਪਹਿਲਾਂ ਕਿਸੇ ਨੂੰ 500 ਰੁਪਏ ਦੀ ਨਾਗਾਲੈਂਡ ਸਟੇਟ ਲਾਟਰੀ ਵੇਚੀ ਸੀ

 

ਫਾਜ਼ਿਲਕਾ : ਫਾਜ਼ਿਲਕਾ ਵਿੱਚ ਇੱਕ ਲਾਟਰੀ ਵਿਕਰੇਤਾ ਕਰੋੜਪਤੀ ਦੀ ਭਾਲ ਵਿੱਚ ਹੈ। ਕਿਉਂਕਿ ਉਸ ਦੀ ਦੁਕਾਨ ’ਤੇ ਵਿਕਣ ਵਾਲੀ ਲਾਟਰੀ ਵਿੱਚੋਂ ਪਹਿਲਾ ਇਨਾਮ ਨਿਕਲਿਆ ਹੈ। ਜਿਸ ਦੀ ਰਕਮ 2.50 ਕਰੋੜ ਰੁਪਏ ਹੈ। ਪਰ ਲਾਟਰੀ ਦੇ ਮਾਲਕ ਦਾ ਪਤਾ ਨਹੀਂ ਲੱਗਾ ਅਤੇ ਨਾ ਹੀ ਕਿਸੇ ਨੇ ਇਨਾਮ ਦਾ ਦਾਅਵਾ ਕੀਤਾ ਹੈ। ਜਿਸ ਨਾਲ ਲਾਟਰੀ ਵੇਚਣ ਵਾਲੇ ਨੂੰ ਹੁਣ ਕਰੋੜਪਤੀ ਦੀ ਤਲਾਸ਼ ਹੈ।

ਦੁਕਾਨਦਾਰ ਨੇ 4 ਦਿਨ ਪਹਿਲਾਂ ਕਿਸੇ ਨੂੰ 500 ਰੁਪਏ ਦੀ ਨਾਗਾਲੈਂਡ ਸਟੇਟ ਲਾਟਰੀ ਵੇਚੀ ਸੀ। ਪਰ ਇਸ ਦੌਰਾਨ ਲਾਟਰੀ ਵੇਚਣ ਵਾਲੇ ਨੇ ਨਾ ਤਾਂ ਖਰੀਦਦਾਰ ਦਾ ਪਤਾ ਨੋਟ ਕੀਤਾ ਅਤੇ ਨਾ ਹੀ ਉਸ ਦਾ ਮੋਬਾਈਲ ਨੰਬਰ ਦੁਕਾਨਦਾਰ ਕੋਲ ਦਰਜ ਕਰਵਾਇਆ। ਜਿਸ ਕਾਰਨ ਕਰੋੜਪਤੀ ਦਾ ਪਤਾ ਨਹੀਂ ਲੱਗ ਸਕਿਆ। ਪਰ ਆਪਣੀ ਦੁਕਾਨ ਤੋਂ ਇੰਨਾ ਵੱਡਾ ਇਨਾਮ ਮਿਲਣ ਦੀ ਖੁਸ਼ੀ ਵਿੱਚ ਦੁਕਾਨਦਾਰ ਨੇ ਲੱਡੂ ਜ਼ਰੂਰ ਵੰਡੇ।

ਦੁਕਾਨਦਾਰ ਬੌਬੀ ਨੇ ਦੱਸਿਆ ਕਿ ਜਿਵੇਂ ਹੀ ਲਾਟਰੀ ਦਾ ਡਰਾਅ ਨਿਕਲਿਆ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਦੁਕਾਨ ਤੋਂ ਵਿਕਣ ਵਾਲੀ ਲਾਟਰੀ 'ਤੇ 2.50 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਜਿਸ ਨੂੰ ਲੈ ਕੇ ਉਹ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਇਹ ਫਾਜ਼ਿਲਕਾ ਲਈ ਵੀ ਮਾਣ ਵਾਲੀ ਗੱਲ ਹੈ। ਕਿਉਂਕਿ ਫਾਜ਼ਿਲਕਾ ਵਿੱਚ ਇੰਨਾ ਵੱਡਾ ਇਨਾਮ ਸਾਹਮਣੇ ਆਇਆ ਹੈ। ਉਸ ਨੇ ਦੱਸਿਆ ਕਿ ਉਸ ਨੇ ਚਾਰ ਦਿਨ ਪਹਿਲਾਂ ਲਾਟਰੀ ਵੇਚੀ ਸੀ।

ਪਰ ਉਸ ਨੇ ਲਾਟਰੀ ਖਰੀਦਣ ਵਾਲੇ ਦਾ ਪਤਾ ਨਹੀਂ ਲਿਖਿਆ। ਕਿਉਂਕਿ ਲਾਟਰੀ ਨਿਕਲਣ ਤੋਂ ਬਾਅਦ ਲੋਕ ਖੁਦ ਇਨਾਮ ਦੇਖਦੇ ਹਨ। ਪਰ ਅਜੇ ਤੱਕ ਕਿਸੇ ਨੇ ਵੀ ਇਨਾਮ ਦਾ ਦਾਅਵਾ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਪਹਿਲਾਂ ਵੀ ਲਾਟਰੀਆਂ ਰਾਹੀਂ ਲੱਖਾਂ-ਕਰੋੜਾਂ ਰੁਪਏ ਦੇ ਇਨਾਮ ਨਿਕਲ ਚੁੱਕੇ ਹਨ। ਜਲਦੀ ਹੀ ਇਸ ਇਨਾਮ ਦਾ ਮਾਲਕ ਲੱਭ ਲਿਆ ਜਾਵੇਗਾ। ਅਤੇ ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਇਨਾਮ ਦਿੱਤਾ ਜਾਵੇਗਾ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਲਾਟਰੀ ਖਰੀਦਦਾ ਹੈ ਤਾਂ ਉਹ ਦੁਕਾਨਦਾਰ ਨੂੰ ਆਪਣਾ ਪੂਰਾ ਪਤਾ ਅਤੇ ਮੋਬਾਈਲ ਨੰਬਰ ਜ਼ਰੂਰ ਲਿਖ ਕੇ ਦੇਣ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement