Kapurthala News : ਨਸ਼ਾ ਤਸਕਰਾਂ ਦੀਆਂ ਬਣਾਈਆਂ ਨਾਜਾਇਜ਼ ਜਾਇਦਾਦਾਂ ’ਤੇ ਚੱਲਿਆ ਪੀਲਾ ਪੰਜਾ
Published : Apr 1, 2025, 2:38 pm IST
Updated : Apr 1, 2025, 2:38 pm IST
SHARE ARTICLE
Bulldozer Action on illegal properties built by drug smugglers in Kapurthala Latest News in punjabi
Bulldozer Action on illegal properties built by drug smugglers in Kapurthala Latest News in punjabi

Kapurthala News : ਯੁੱਧ ਨਸ਼ਿਆਂ ਵਿਰੁਧ' ਤਹਿਤ ਦੋ ਨਸ਼ਾ ਤਸਕਰਾਂ ਵਿਰੁਧ ਕੀਤੀ ਕਾਰਵਾਈ 

Bulldozer Action on illegal properties built by drug smugglers in Kapurthala Latest News in punjabi : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁਧ' ਮੁਹਿੰਮ ਤਹਿਤ ਪੂਰੇ ਸੂਬੇ ’ਚ ਨਸ਼ਾ ਤਸਕਰਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਤਸਕਰਾਂ ਦੀਆਂ ਬਣਾਈਆਂ ਨਾਜਾਇਜ਼ ਜਾਇਦਾਦਾਂ ਢਾਹੀਆਂ ਗਈਆਂ ਹਨ। ਅਜਿਹਾ ਕਾਰਵਾਈ ਹੀ ਕਪੂਰਥਲਾ ’ਚ ਦੇਖਣ ਨੂੰ ਮਿਲੀ ਹੈ। 

‘ਯੁੱਧ ਨਸ਼ਿਆਂ ਵਿਰੁਧ' ਮੁਹਿੰਮ ਤਹਿਤ ਕਪੂਰਥਲਾ ’ਚ ਨਸ਼ਾ ਤਸਕਰਾਂ ਦੀਆਂ ਬਣਾਈਆਂ ਨਾਜਾਇਜ਼ ਜਾਇਦਾਦਾਂ ’ਤੇ ਪ੍ਰਸ਼ਾਸਨ ਵਲੋਂ ਪੀਲੇ ਪੰਜੇ ਤਹਿਤ ਸਖ਼ਤ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਪਿੰਡ ਬੂਟ ਵਿਖੇ ਬੀਡੀਪੀਓ ਅਤੇ ਐਸਐਸਪੀ ਦੀ ਅਗਵਾਈ ’ਚ ਕੀਤੀ ਗਈ ਹੈ। ਪ੍ਰਸ਼ਾਸਨ ਵਲੋਂ ਇਹ ਕਾਰਵਾਈ ਹੁਣ ਤਕ ਦੋ ਨਸ਼ਾ ਤਸਕਰਾਂ ’ਤੇ ਹੋ ਚੁੱਕੀ ਹੈ।

ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਵਿਰੁਧ ਚਲਾਏ ਗਏ 'ਯੁੱਧ ਨਸ਼ਾ ਵਿਰੁਧ' ਮੁਹਿੰਮ ਦੇ ਚਲਦਿਆਂ ਅੱਜ ਕਪੂਰਥਲਾ ਦੇ ਪਿੰਡ ਬੂਟ ਵਿਖੇ ਕਪੂਰਥਲਾ ਪੰਚਾਇਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਪ੍ਰਸ਼ਾਸਨ ਵਲੋਂ ਮੌਕੇ ’ਤੇ ਪਹੁੰਚ ਕੇ ਨਸ਼ਾ ਤਸਕਰਾ ਦੀਆਂ ਨਾਜਾਇਜ਼ ਜਾਇਦਾਦਾਂ ’ਤੇ ਪੀਲਾ ਪੰਜਾ ਚਲਾਉਂਦਿਆਂ ਸਖ਼ਤ ਕਾਰਵਾਈ ਕੀਤੀ ਗਈ। 

ਇਸ ਦੌਰਾਨ ਬੀਡੀਪੀਓ ਕਪੂਰਥਲਾ ਦੇ ਹੁਕਮਾਂ ਅਨੁਸਾਰ ਇਸ ਕਾਰਵਾਈ ਨੂੰ ਅੰਜਾਮ ਦਿਤਾ ਗਿਆ ਹੈ ਤੇ ਇਸ ਕਾਰਵਾਈ ਵਿਚ ਸਹਿਯੋਗ ਲਈ ਐਸਐਸਪੀ ਕਪੂਰਥਲਾ ਗੌਰਵ ਤੁਰਾ ਤੇ ਪੂਰੀ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਮੌਜੂਦ ਗਈ। ਫ਼ਿਲਹਾਲ ਹੁਣ ਤਕ ਦੋ ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਜਾਇਦਾਦਾਂ ’ਤੇ ਕਾਰਵਾਈ ਕਰ ਦਿਤੀ ਗਈ ਹੈ ਅਤੇ ਬਾਕੀ ਦੀ ਕਾਰਵਾਈ ਅਜੇ ਜਾਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement