9.66 ਕਰੋੜ ਮਾਮਲਾ: ਪਾਦਰੀ ਐਂਥਨੀ ਦਾ ਖੰਨਾ ਪੁਲਿਸ ‘ਤੇ ਇਲਜ਼ਾਮ
Published : Apr 1, 2019, 12:38 pm IST
Updated : Apr 1, 2019, 1:46 pm IST
SHARE ARTICLE
Padri
Padri

ਦਫ਼ਤਰ ਤੋਂ 16.55 ਕਰੋੜ ਰੁਪਏ ਗਏ, ਪੁਲਿਸ ਨੇ 9.66 ਕਰੋੜ ਦਿਖਾਏ

ਜਲੰਧਰ : ਖੰਨਾ ਪੁਲਿਸ ਵੱਲੋਂ ਸ਼ੁੱਕਰਵਾਰ ਰਾਤ ਨੂੰ ਹਵਾਲੀਆ ਦੇ 9.66 ਕਰੋੜ ਰੁਪਏ ਨਾਲ ਫੜੇ ਗਏ ਪਾਦਰੀ ਐਂਥਨੀ ਮੈਡੇਸਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਨਕਮ ਟੈਕਸ ਡਿਪਾਰਟਮੈਂਟ ਵਲੋਂ ਪਤਾ ਚੱਲਿਆ ਕਿ ਖੰਨਾ  ਪੁਲਿਸ ਨੇ 9.66 ਕਰੋੜ ਰੁਪਏ ਹੀ ਪੇਸ਼ ਕੀਤੇ ਹਨ। ਜਦਕਿ ਉਨ੍ਹਾਂ ਦੇ ਦਫਤਰ ਤੋਂ 16.65 ਕਰੋੜ ਰੁਪਏ ਚੁੱਕੇ ਗਏ ਸਨ,  ਜੋ 29 ਮਾਰਚ ਨੂੰ ਜਲੰਧਰ ਦੀ ਸਾਉਥ ਇੰਡੀਅਨ ਬੈਂਕ ਵਿੱਚ ਜਮ੍ਹਾਂ ਕਰਾਏ ਜਾਣੇ ਸਨ।

Money Money

ਇਲਜ਼ਾਮ ਹੈ,  ਬਾਕੀ ਪੈਸਾ ਗਾਇਬ ਕੀਤਾ ਗਿਆ ਹੈ। ਉਨ੍ਹਾਂ ਦੇ ਸਨਮਾਨ ਨੂੰ ਠੇਸ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਈ ਹੈ,  ਜਦਕਿ 40 ਕਰੋੜ ਟਰਨਓਵਰ ਵਾਲੀ ਸਾਗਰ ਉਨ੍ਹਾਂ ਦੀ ਪਾਰਟਨਰਸ਼ਿਪ ਫਰਮ ਹੈ। ਪੂਰਾ ਹਿਸਾਬ ਉਨ੍ਹਾਂ ਦੀ ਫਰਮ ਸਾਗਰ ਦੇ ਦਫਤਰ ਵਿੱਚ ਮੌਜੂਦ ਹੈ। ਉਨ੍ਹਾਂ ਨੇ ਕਿਹਾ ਸੀਐਮ ਪੰਜਾਬ,  ਪੰਜਾਬ ਐਂਡ ਹਰਿਆਣਾ ਹਾਈਕੋਰਟ,  ਡੀਜੀਪੀ ਦਫਤਰ,  ਡੀਆਈਜੀ ਲੁਧਿਆਣਾ ਨੂੰ ਵੀ ਰਿਪੋਰਟ ਕੀਤੀ ਗਈ ਹੈ।

Dharuv Dahiya, SSP Khanna Dharuv Dahiya, SSP Khanna

ਉੱਧਰ ਐਸਐਸਪੀ ਧਰੁਵ ਦਹਿਆ ਨੇ ਕਿਹਾ,  ਪਾਦਰੀ ਏੰਥਨੀ ਅਤੇ ਉਸਦੇ ਸਾਥੀਆਂ ਵਲੋਂ ਬਰਾਮਦ ਕੈਸ਼ ਬਰਾਮਦ ਆਈਟੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਗਿਣਿਆ ਗਿਆ ।  ਫੜੇ ਗਏ ਲੋਕ ਵੀ ਮੌਕੇ ਉੱਤੇ ਹੀ ਸਨ। ਜੇਕਰ ਪਾਦਰੀ ਨੂੰ ਕੋਈ ਇਤਰਾਜ਼ ਸੀ ਤਾਂ ਆਈਟੀ ਦੇ ਸਾਹਮਣੇ ਦਰਜ ਕਰਾ ਸਕਦੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement