ਹੋਸਟਲ ਦੀਆਂ ਕੁੜੀਆਂ ਨੇ ਕੀਤਾ ਟੂਣਾ, ਜਾਣੋ ਪੂਰਾ ਮਾਮਲਾ
Published : Mar 1, 2025, 8:35 pm IST
Updated : Mar 1, 2025, 8:35 pm IST
SHARE ARTICLE
Hostel girls committed adultery, know the whole matter
Hostel girls committed adultery, know the whole matter

ਵਿਦਿਆਰਥਣ ਵੱਲੋਂ ਹੋਸਟਲ ਅੰਦਰ ਟੂਣੇ ਟਾਮਣ ਕੀਤੇ ਜਾਂਦੇ : ਨੋਟਿਸ ਵਿੱਚ ਲਿਖਿਆ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਲੜਕੀਆਂ ਦੇ ਬੀਬੀ ਸਾਹਿਬ ਕੌਰ ਹੋਸਟਲ 'ਚ ਪਿਛਲੇ ਦਿਨੀਂ ਟੂਣਾ ਕਰਿਆ ਹੋਣ ਕਾਰਨ ਲੜਕੀਆਂ 'ਚ ਡਰ ਅਤੇ ਸਹਿਮ ਦਾ ਮਾਹੌਲ ਬਣਾਇਆ ਹੋਇਆ ਸੀ।ਜਿਸ 'ਤੇ ਹੋਸਟਲ ਪ੍ਰਸ਼ਾਸਨ ਨੇ ਇੱਕ ਨੋਟਿਸ ਜਾਰੀ ਕੀਤਾ।ਨੋਟਿਸ 'ਚ ਕਿਹਾ ਗਿਆ ਜੇਕਰ ਕੋਈ ਹੋਸਟਲ 'ਚ ਅੱਗੇ ਤੋਂ ਟੂਣਾ ਕਰਦਾ ਫੜਿਆ ਗਿਆ ਤਾਂ ਓਸ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਇੱਕ ਨਿੰਬੂ ਨੂੰ ਚੱਕ ਕੇ ਬਾਹਰ ਸਿੱਟਣ ਨਾਲ ਹੋਸਟਲ ਦੀਆਂ ਵਿਦਿਆਰਥਣਾਂ ਦਾ ਡਰ ਕੱਢਣ ਤੋਂ ਲੱਗਦਾ ਹੈ ਹੋਸਟਲ ਪ੍ਰਸ਼ਾਸਨ ਵੀ ਸਹਿਮ ਗਿਆ।

    ਪੀ.ਐੱਸ.ਯੂ.(ਲਲਕਾਰ) ਦੇ ਮੈਂਬਰਾਂ ਨੇ ਵਿਦਿਆਰਥਣਾਂ ਦਾ ਡਰ ਕੱਢਣ ਲਈ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਟੂਣਾ ਚੱਕ ਕੇ ਸਿੱਟਿਆ।ਅਜਿਹੇ ਅੰਧ ਵਿਸ਼ਵਾਸਾਂ ਨੂੰ ਵਿਗਿਆਨ ਕਦੋਂ ਦਾ ਗਲਤ ਸਾਬਿਤ ਕਰ ਚੁੱਕਿਆ ਹੈ ਪਰ ਸਾਡੇ ਸਮਾਜ 'ਚ ਅਜੇ ਵੀ ਕਿਤੇ ਨਾ ਕਿਤੇ ਇਹਨਾ ਟੂਣੇ ਟਾਮਣਿਆਂ ਦਾ ਕੰਮ ਚੱਲ ਰਿਹਾ ਹੈ। ਯੂਨੀਵਰਸਿਟੀ ਵਰਗੇ ਵਿੱਦਿਅਕ ਅਦਾਰਿਆਂ 'ਚ ਵੀ ਇਸ ਤਰਾਂ ਦੀਆਂ ਗੈਰ-ਵਿਗਿਆਨਕ ਘਟਨਾਵਾਂ ਦਾ ਹੋਣਾ ਵਿਦਿਅਕ ਢਾਂਚੇ ਉੱਪਰ ਵੱਡੇ ਸਵਾਲ ਖੜੇ ਕਰਦਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਦੀ ਕਾਰਵਾਈ ਜੋ ਉਹਨਾਂ ਦੇ ਡਰ ਦਾ ਸਬੂਤ ਦਿੰਦੀ ਹੈ ਹੋਰ ਵੀ ਸ਼ਰਮਨਾਕ ਹੈ।

ਵਾਰਡਨ ਨੇ ਆਪਣੇ ਨੋਟਿਸ ਵਿੱਚ ਲਿਖਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਕਿਸੇ ਵਿਦਿਆਰਥਣ ਵੱਲੋਂ ਹੋਸਟਲ ਅੰਦਰ ਟੂਣੇ ਟਾਮਣ ਕੀਤੇ ਜਾਂਦੇ ਹਨ, ਜਿਸ ਕਾਰਨ ਵਿਦਿਆਰਥਣਾਂ ਵਿੱਚ ਡਰ ਦਾ ਮਾਹੋਲ ਪੈਦਾ ਹੋ ਗਿਆ ਹੈ। ਵਿਦਿਆਰਥਣਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਖਤ ਤਾੜਨਾ ਕੀਤੀ ਜਾਂਦੀ ਹੈ ਅਤੇ ਹੋਸਟਲ ਅੰਦਰ ਅਜਿਹਾ ਕੋਈ ਟੂਣਾ ਟਾਮਣਾ ਨਾ ਕੀਤਾ ਜਾਵੇ। ਫਿਰ ਵੀ ਜੇਕਰ ਕੋਈ ਕਿਸੇ ਨੂੰ ਅਜਿਹਾ ਕਰਦਾ ਵੇਖਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement