ਜਲਦ ਹੋਵੇਗੀ ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ, ਬੀਟਿੰਗ ਰੀਟਰੀਟ ਕੀਤੀ ਰੱਦ
Published : Mar 1, 2019, 3:45 pm IST
Updated : Mar 1, 2019, 3:45 pm IST
SHARE ARTICLE
People arrived at Wahga Border
People arrived at Wahga Border

ਪਾਕਿਸਤਾਨ ਵਿਚ ਬੰਦੀ ਬਣਾਏ ਗਏ ਵਿੰਗ ਕਮਾਂਡਰ ਅਭਿਨੰਦਨ ਦਾ ਸਵਾਗਤ ਕਰv ਲਈ ਵੱਡੀ ਗਿਣਤੀ ਵਿਚ ਲੋਕ ਵਾਘਾ ਬਾਰਡਰ ਪੁੱਜੇ...

ਵਾਘਾ ਬਾਰਡਰ : ਪਾਕਿਸਤਾਨ ਵਿਚ ਬੰਦੀ ਬਣਾਏ ਗਏ ਵਿੰਗ ਕਮਾਂਡਰ ਅਭਿਨੰਦਨ ਦਾ ਸਵਾਗਤ ਕਰv ਲਈ ਵੱਡੀ ਗਿਣਤੀ ਵਿਚ ਲੋਕ ਵਾਘਾ ਬਾਰਡਰ ਪੁੱਜੇ ਹੋਏ ਹਨ। ਪਾਕਿਸਤਾਨ ਵਲੋਂ ਬੀਟਿੰਗ ਰੀਟਰੀਟ  ਦੇ ਸਮੇਂ ਤੇ ਅਭਿਨੰਦਨ ਨੂੰ ਭਾਰਤ ਭੇਜੇ ਜਾਣ ਉਤੇ ਭਾਰਤ ਨੇ ਬੀਟਿੰਗ ਰੀਟਰੀਟ ਨੂੰ ਰੱਦ ਕਰ ਦਿਤਾ ਹੈ। ਜੋ ਲੋਕ ਰੀਟਰੀਟ ਲਈ ਪਹੁੰਚ ਚੁੱਕੇ ਸਨ, ਉਨ੍ਹਾਂ ਨੂੰ ਵਾਪਸ ਭੇਜ ਦਿਤਾ ਗਿਆ ਹੈ। ਹਾਲਾਂਕਿ ਲੋਕ ਵਿੰਗ ਕਮਾਂਡਰ ਅਭਿਨੰਦਨ ਨੂੰ ਵੇਖਣ ਲਈ ਉਥੇ ਹੀ ਰੁਕ ਗਏ ਹਨ।

People arrived at Wahga BorderPeople arrived at Wahga Border

ਸਵੇਰੇ 8 ਵਜੇ ਤੋਂ ਹੀ ਬਾਰਡਰ ਉਤੇ ਆਮ ਲੋਕਾਂ ਦਾ ਪੁੱਜਣਾ ਸ਼ੁਰੂ ਹੋ ਗਿਆ ਸੀ। 10 ਵਜੇ ਤੱਕ ਚੰਗੀ ਭੀੜ ਜੁੱਟ ਗਈ ਸੀ। ਅਜੇ ਤੱਕ ਭਾਰੀ ਭੀੜ ਵਾਘਾ ਬਾਰਡਰ ਉਤੇ ਜੁਟੀ ਹੋਈ ਹੈ। ਮੀਡੀਆ ਅਤੇ ਆਮ ਲੋਕਾਂ ਨੂੰ ਵਾਘਾ ਬਾਰਡਰ ਤੋਂ 1 ਕਿਲੋਮੀਟਰ ਪਹਿਲਾਂ ਹੀ ਰੋਕ ਦਿਤਾ ਗਿਆ ਹੈ। ਅੰਦਰ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਦਿਤੀ ਹੈ। ਪੁਲਿਸ ਅਤੇ ਭਾਰਤੀ ਫ਼ੌਜ ਵਲੋਂ ਸੁਰੱਖਿਆ ਵਿਵਸਥਾ ਸਖ਼ਤ ਕੀਤੀ ਗਈ ਹੈ। ਹਰ 10 ਕਦਮ  ਉਤੇ ਇਕ ਜਵਾਨ ਤੈਨਾਤ ਹੈ।

ਸ਼ਾਮ ਨੂੰ ਵਾਘਾ ਬਾਰਡਰ ਉਤੇ ਪਰੇਡ ਦੇ ਸਮੇਂ ਆਮ ਲੋਕਾਂ ਦੀ ਇੰਨੀ ਭੀੜ ਵੇਖਣ ਨੂੰ ਮਿਲਦੀ ਹੈ ਪਰ ਅੱਜ ਸਵੇਰੇ ਤੋਂ ਹੀ ਇਹ ਨਜ਼ਾਰਾ ਸੀ। ਤਿਰੰਗੇ ਨੂੰ ਹੱਥਾਂ ਵਿਚ ਲੈ ਕੇ ਵੱਡੀ ਗਿਣਤੀ ਵਿਚ ਲੋਕ ਵਾਘਾ ਬਾਰਡਰ ਉਤੇ ਪੁੱਜੇ ਹੋਏ ਹਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement