ਮੋਹਾਲੀ 'ਚ ਡਿੱਗੀ ਇਮਾਰਤ ਦੀ ਛੱਤ, 10 ਨੂੰ ਬਚਾਇਆ ਗਿਆ ਤੇ 1 ਦੀ ਹੋਈ ਮੌਤ
Published : Jan 1, 2023, 9:24 am IST
Updated : Jan 1, 2023, 9:24 am IST
SHARE ARTICLE
The roof of the building collapsed in Mohali, 10 were saved and 1 died
The roof of the building collapsed in Mohali, 10 were saved and 1 died

ਵੱਡੀ ਗਿਣਤੀ ਵਿੱਚ ਲੋਕ ਉਥੇ ਇੱਕਠੇ ਹੋ ਗਏ ਅਤੇ ਮਲਵੇ ਨੂੰ ਹੱਟਾ ਕੇ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ

 

ਖਰੜ- ਖਰੜ ਵਿਖੇ ਛੱਜੂਮਾਜਰਾ ਰੋਡ ਉਤੇ ਉਸਾਰੀ ਅਧੀਨ ਇੱਕ ਸ਼ੋਰੂਮ ਦੇ ਅਚਾਨਗ ਗਿਰ ਜਾਣ ਕਾਰਨ ਕਈ ਮਜ਼ਦੂਰਾਂ ਦੇ ਫਸ ਗਏ ਸਨ ਜਿਨ੍ਹਾਂ ’ਚੋਂ 10 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ 1 ਦੀ ਮੌਤ ਹੋਣ ਸੰਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ ।
ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸ਼ੋਰੂਮ ਦੇ ਦੂਜੀ ਮੰਜਿਲ ਦਾ ਲੈਂਟਰ ਪਾਉਣ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ 6 ਵਜੇ ਦੇ ਕਰੀਬ ਇਹ ਬਿਲਡਿੰਗ ਗਿਰ ਗਈ । ਇਸ ਨਾਲ ਸਾਰਾ ਮਲਵਾ ਬੇਸਮੈਂਟ ਵਿੱਚ ਇੱਕਠਾ  ਹੋ ਗਿਆ । ਉਥੇ ਰੌਲਾ ਪੈ ਗਿਆ ਕਿ ਅੱਧੀ ਦਰਜ਼ਨ ਤੋਂ ਵੱਧ ਮਜ਼ਦੂਰ ਇਸ ਹੇਠ ਦੱਬ ਗਏ ਹਨ।
ਇਸੇ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਉਥੇ ਇੱਕਠੇ ਹੋ ਗਏ ਅਤੇ ਮਲਵੇ ਨੂੰ ਹੱਟਾ ਕੇ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਖਰੜ ਦੀ ਡੀ.ਐਸ.ਪੀ ਰੁਪਿੰਦਰ ਕੌਰ ਸੋਹੀ ਅਤੇ ਸਿਟੀ ਥਾਣੇ ਦੇ ਐਸ.ਐਚ.ਓ ਹਰਜਿੰਦਰ ਸਿੰਘ ਅਤੇ ਤਿੰਨ ਜੇ.ਸੀ.ਬੀ ਮਸ਼ੀਨਾਂ ਬੁਲਾਈਆਂ ਗਈਆਂ। ਮੌਕੇ ਉਤੇ ਐਬੂਲੈਂਸ ਅਤੇ ਫਾਇਰ ਬ੍ਰਿਗੇਡ ਵੀ ਬੁਲਾਈ ਗਈ।
 ਵੱਡੀ ਵਿੱਚ ਰਾਹਤ ਦਾ ਕੰਮ ਸ਼ੁਰੂ ਹੋਇਆ ਅਤੇ ਲੈਂਟਰ ਦਾ ਲੋਹਾ ਕੱਟ ਕੇ  ਮਜ਼ਦੂਰਾਂ ਨੂੰ ਕੱਢਣ ਦੀਆਂ ਕੋਸ਼ਿਸਾਂ ਹੋਈਆਂ। ਰਾਤ ਦਾ ਸਮਾਂ ਹੋਣ ਕਾਰਨ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਰਾਤੀ ਸਾਢੇ 7 ਵਜੇ ਦੇ ਕਰੀਬ ਪਹਿਲਾ ਮਜ਼ਦੂਰ ਹੇਠਾ ਤੋਂ ਕੱਢਿਆ ਗਿਆ ਜੋ ਜਿਉਂਦਾ ਸੀ ਅਤੇ ਉਸ ਨੂੰ ਸਿਵਲ ਹਸਪਤਾਲ ਖਰੜ ਭੇਜ ਦਿੱਤਾ ਗਿਆ। ਇਸ ਦੇ 10 ਮਿੰਟ ਉਪਰੰਤ ਦੂਜਾ ਮਜ਼ਦੂਰ ਵੀ ਕੱਢਿਆ ਗਿਆ ਉਸ ਨੂੰ ਵੀ ਜੀਵਤ ਹਾਲਤ ਵਿੱਚ ਖਰੜ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਰਾਹਤ ਕਾਰਜ ਸਾਰੀ ਰਾਤ ਚੱਲਦਾ ਰਿਹਾ 11 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਤੇ 1 ਮਜ਼ਦੂਰ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement