ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਨੀਅਤ ਨਾਲ ਆਇਆ ਵਿਅਕਤੀ ਸੇਵਾਦਾਰਾਂ ਦੇ ਹੱਥੇ ਚੜ੍ਹਿਆ
Published : Jan 1, 2023, 1:45 pm IST
Updated : Jan 1, 2023, 1:45 pm IST
SHARE ARTICLE
A person who came to Darbar Sahib with the intention of disrespect was caught by the attendants
A person who came to Darbar Sahib with the intention of disrespect was caught by the attendants

ਪ੍ਰਕਰਮਾ ’ਚ ਤੈਨਾਤ ਸੇਵਾਦਾਰਾਂ ਦੀ ਮੁਸਤੈਦੀ ਕਾਰਨ ਹੋਈ ਬੇਅਦਬੀ ਦੀ ਕੋਸ਼ਿਸ਼ ਨਾਕਾਮ

 

ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ਦੇ ਵਿਚ ਤੈਨਾਤ ਸੇਵਾਦਾਰਾਂ ਦੀ ਮੁਸਤੈਦੀ ਕਾਰਨ ਅੱਜ ਬੇਅਦਬੀ ਦੀ ਇਕ ਕੋਸ਼ਿਸ਼ ਨਾਕਾਮ ਕਰ ਦਿਤੀ ਗਈ। ਅੱਜ ਦੁਪਿਹਰ ਸਮੇ ਇਕ ਵਿਅਕਤੀ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਸ਼ਰਾਬ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪਲਾਜ਼ਾ ਤੋਂ ਪ੍ਰਕਰਮਾ ਤਕ ਜਾਂਦੀ ਲਿਫਟ ਵਿਚ ਨਾਲ ਜਾ ਰਹੇ ਇਕ ਸੇਵਾਦਾਰ ਨੂੰ ਉਕਤ ਦੇ ਨਕਲੋ ਹਰਕਤ ’ਤੇ ਸ਼ੱਕ ਪੈ ਜਾਣ ਕਾਰਨ ਉਹ ਸੇਵਾਦਾਰਾਂ ਦੇ ਅੜਿੱਕੇ ਚੜ੍ਹ ਗਿਆ। ਉਕਤ ਵਿਅਕਤੀ ਉਸ ਸਮੇਂ ਵੀ ਨਸ਼ੇ ਦੀ ਹਾਲਤ ਵਿਚ ਲੱਗ ਰਿਹਾ ਸੀ।

ਦੁਪਿਹਰ  ਸਮੇਂ ਕਾਨਪੁਰ ਤੋਂ ਆਏ ਸੁਮੀਤ ਨਾਮਕ ਵਿਅਕਤੀ ਕੋਲ ਸ਼ਰਾਬ ਦਾ ਇਕ ਕੁਆਟਰ ਸੀ ਜੋ ਉਸ ਨੇ ਜੈਕਟ ਹੇਠਾਂ ਲੁਕਾਇਆ ਹੋਇਆ ਸੀ ਜਦੋਂ ਉਹ ਪ੍ਰਕਰਮਾ ਵਿਚ ਦਾਖ਼ਲ ਹੋਣ ਲਈ ਲਿਫਟ ਰਾਹੀ ਉਤਰ ਰਿਹਾ ਸੀ ਤਾਂ ਉਸ ’ਤੇ ਸ਼ੱਕ ਪੈਣ ਕਾਰਨ ਇਕ ਸੇਵਾਦਾਰ ਨੇ ਉਕਤ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਸ਼ਰਾਬ ਬਰਾਮਦ ਹੋਈ। ਉਸ ਦੀ ਸੂਚਨਾ ਤੁਰਤ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾ ਸਰਾਏ ਨੂੰ ਦਿਤੀ, ਜਿਨ੍ਹਾਂ ਦੇ ਆਦੇਸ਼ ’ਤੇ ਇਸ ਵਿਅਕਤੀ ਨੂੰ ਗਲਿਆਰਾ ਚੌਕੀ ਵਿਚ ਐਸ ਐਚ ਓ ਪਰਮਜੀਤ ਸਿੰਘ ਦੇ ਹਵਾਲੇ ਕਰ ਦਿਤਾ ਗਿਆ।

ਸਖ਼ਤੀ ਨਾਲ ਪੁਛਗਿਛ ਕਰਨ ’ਤੇ ਉਕਤ ਨੇ ਦਸਿਆ ਕਿ ਉਹ ਕਾਨਪੁਰ ਦਾ ਰਹਿਣ ਵਾਲਾ ਹੈ ਤੇ ਪ੍ਰਵਾਰ ਨਾਲ ਦਰਬਾਰ ਸਾਹਿਬ ਆਇਆ ਹੈ। ਸ਼ਰਾਬ ਉਸ ਨੇ ਕਾਰ ਵਿਚ ਰਖਣੀ ਸੀ ਪਰ ਉਹ ਗ਼ਲਤੀ ਨਾਲ ਅਪਣੇ ਨਾਲ ਲੈ ਆਇਆ ਹੈ। ਉਸ ਮੁਤਾਬਕ ਉਹ ਪੇਸ਼ੇ ਵਜੋਂ ਵਕੀਲ ਹੈ। ਪੁਲਿਸ ਨੇ ਉਸ ਕੋਲੋਂ ਮੁਢਲੀ ਪੁਛਗਿਛ ਕਰ ਕੇ ਅਗਲੀ ਕਾਰਵਾਈ ਕਰਦਿਆਂ ਉਸ ਨੂੰ ਥਾਣਾ ਕੋਤਵਾਲੀ ਭੇਜ ਦਿਤਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement