ਭਾਰਤ ਸਮੇਤ ਸਾਰੀ ਦੁਨੀਆਂ 'ਤੇ ਬਰਸੇ ਡੋਨਾਲਡ ਟਰੰਪ, ਵਿਚਾਲੇ ਛੱਡਿਆ ਜੀ-7 ਸ਼ਿਖ਼ਰ ਸੰਮੇਲਨ
Published : Jun 11, 2018, 11:48 am IST
Updated : Jun 18, 2018, 12:21 pm IST
SHARE ARTICLE
Donald Trump
Donald Trump

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇ ਮੁਲਕ ਨੂੰ ਲੁੱਟ ਰਹੇ ਦੇਸ਼ਾਂ 'ਤੇ ਬਰਸਦੇ ਹੋਏ ਆਯਾਤ ਫੀ਼ਸ ਦੇ ਮੁੱਦੇ 'ਤੇ ਇਕ ਵਾਰ ਫਿਰ ਭਾਰਤ ਨੂੰ ਨਿਸ਼ਾਨਾ...

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇ ਮੁਲਕ ਨੂੰ ਲੁੱਟ ਰਹੇ ਦੇਸ਼ਾਂ 'ਤੇ ਬਰਸਦੇ ਹੋਏ ਆਯਾਤ ਫੀ਼ਸ ਦੇ ਮੁੱਦੇ 'ਤੇ ਇਕ ਵਾਰ ਫਿਰ ਭਾਰਤ ਨੂੰ ਨਿਸ਼ਾਨਾ ਬਣਾਇਆ ਅਤੇ ਕੈਨੇਡਾ ਵਿਚ ਹੋ ਰਹੇ ਜੀ-7 ਸ਼ਿਖ਼ਰ ਸੰਮੇਲਨ ਨੂੰ ਗਰਮੀ ਭਰੇ ਮਾਹੌਲ ਵਿਚ ਛੱਡ ਕੇ ਚਲੇ ਗਏ। ਅਮਰੀਕਾ ਦੇ ਪ੍ਰਤੀ ਨਾਜਾਇਜ਼ ਰੁਖ਼ ਵਰਤ ਰਹੇ ਦੇਸ਼ਾਂ ਦੇ ਨਾਲ ਵਪਾਰ ਰੋਕ ਦੇਣ ਦੀ ਧਮਕੀ ਦਿੰਦੇ ਹੋਏ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਸਿਰਫ਼ ਜੀ-7 ਦੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰਾ ਮਤਲਬ ਸਾਡੇ ਕੋਲ ਭਾਰਤ ਹੈ, ਜਿੱਥੇ ਕੁੱਝ ਦਰਾਂ 100 ਫ਼ੀਸਦੀ ਹਨ ਅਤੇ ਅਸੀਂ ਕੁੱਝ ਵੀ ਨਹੀਂ ਲੈਂਦੇ, ਅਸੀਂ ਅਜਿਹਾ ਨਹੀਂ ਕਰ ਸਕਦੇ। G7G7ਕਿਊਬੇਕ ਵਿਚ ਹੋ ਰਹੇ ਦੋ ਦਿਨਾ ਸ਼ਿਖ਼ਰ ਸੰਮੇਲਨ ਤੋਂ ਵਿਚਕਾਰ ਹੀ ਪਰਤ ਗਏ ਅਮਰੀਕੀ ਰਾਸ਼ਟਰਪਤੀ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਅਸੀਂ ਅਜਿਹੀ ਗੋਲਕ ਵਾਂਗ ਹਾਂ, ਜਿਸ ਨੂੰ ਹਰ ਕੋਈ ਲੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਨਹੀਂ ਕਰ ਸਕਦੇ। ਅਸੀਂ ਕਈ ਦੇਸ਼ਾਂ ਨਾਲ ਗੱਲ ਕਰ ਰਹੇ ਹਾਂ ਅਤੇ ਇਹ ਰੋਕਣਾ ਹੋਵੇਗਾ ਜਾਂ ਅਸੀਂ ਉਨ੍ਹਾਂ ਦੇਸ਼ਾਂ ਨਾਲ ਵਪਾਰ ਨੂੰ ਰੋਕ ਦੇਵਾਂਗੇ ਅਤੇ ਇਹ ਕਾਫ਼ੀ ਮੁਨਾਫ਼ਾ ਦੇਣ ਵਾਲਾ ਜਵਾਬ ਹੋਵੇਗਾ।ਡੋਨਾਲਡ ਟਰੰਪ ਨੇ ਇਸਪਾਤ ਅਤੇ ਐਲੂਮੀਨੀਅਮ ਦੇ ਆਯਾਤ 'ਤੇ ਫ਼ੀਸ ਲਗਾ ਕੇ ਅਮਰੀਕਾ ਦੇ ਸਭ ਤੋਂ ਕਰੀਬੀ ਸਹਿਯੋਗੀਆਂ ਕੈਨੇਡਾ, ਯੂਰਪੀ ਯੂਨੀਅਨ ਅਤੇ ਮੈਕਸੀਕੋ ਨੂੰ ਪਹਿਲਾਂ ਹੀ ਨਾਰਾਜ਼ ਕਰ ਦਿਤਾ ਹੈ।

Donald TrumpDonald Trumpਡੋਨਾਲਡ ਟਰੰਪ ਨੇ ਇਸ ਤੋਂ ਪਹਿਲਾਂ ਵੀ ਇਸੇ ਸਾਲ ਹਾਰਲੇ ਡੇਵਿਡਸਨ ਮੋਟਰਸਾਈਕਲਾਂ 'ਤੇ ਆਯਾਤ ਫ਼ੀਸ ਲਗਾਉਣ ਨੂੰ ਲੈ ਕੇ ਭਾਰਤ ਦੀ ਆਲੋਚਨਾ ਕੀਤੀ ਸੀ ਅਤੇ ਚਿਤਾਵਨੀ ਦਿਤੀ ਸੀ ਕਿ ਅਮਰੀਕਾ ਵਿਚ ਵੀ ਹਜ਼ਾਰਾਂ ਭਾਰਤੀ ਮੋਟਰਸਾਈਕਲਾਂ 'ਤੇ ਆਯਾਤ ਫ਼ੀਸ ਵਧਾ ਦਿਤੀ ਜਾਵੇਗੀ।ਟਰੰਪ ਨੇ ਕਿਹਾ ਸੀ ਕਿ ਭਾਰਤ ਸਰਕਾਰ ਵਲੋਂ ਦਰਾਂ ਨੂੰ 75 ਫ਼ੀਸਦੀ ਤੋਂ ਘਟਾ ਕੇ 50 ਫ਼ੀਸਦੀ ਕੀਤਾ ਜਾਣਾ ਕਾਫ਼ੀ ਨਹੀਂ ਹੈ ਅਤੇ ਮੰਗ ਕੀਤੀ ਸੀ ਕਿ ਅਜਿਹਾ ਦੋਹੇ ਦੇਸ਼ਾਂ ਵਿਚੋਂ ਇਕ ਬਰਾਬਰ ਹੋਣਾ ਚਾਹੀਦਾ ਹੈ ਕਿਉਂਕਿ ਅਮਰੀਕਾ ਮੋਟਰਸਾਈਕਲਾਂ ਦੇ ਆਯਾਤ 'ਤੇ ਕੋਈ ਫ਼ੀਸ ਨਹੀਂ ਲਗਾਉਂਦਾ ਹੈ।

Donald TrumpDonald Trump ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਗੱਲਬਾਤ ਦਾ ਵੀ ਜ਼ਿਕਰ ਕੀਤਾ ਸੀ। ਉਨ੍ਹਾਂ ਦਸਿਆ ਕਿ ਇਕ ਮਹਾਨ ਸੱਜਣ ਨੇ ਮੈਨੂੰ ਭਾਰਤ ਤੋਂ ਫ਼ੋਨ ਕੀਤਾ ਅਤੇ ਕਿਹਾ ਕਿ ਅਸੀਂ ਮੋਟਰਸਾਈਕਲਾਂ 'ਤੇ ਦਰਾਂ ਨੂੰ ਘਟਾ ਦਿਤਾ ਹੈ ਅਤੇ ਇਸ ਨੂੰ 100 ਫ਼ੀਸਦੀ ਅਤੇ 75 ਫ਼ੀਸਦੀ ਤੋਂ ਘਟਾ ਕੇ 50 ਫ਼ੀਸਦੀ ਕਰ ਦਿਤਾ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਫ਼ੈਸਲਾ ਨਹੀਂ ਕਰ ਪਾਇਆ। ਉਨ੍ਹਾਂ ਇਹ ਗੱਲ ਬੇਹੱਦ ਖ਼ੂਬਸੂਰਤੀ ਨਾਲ ਆਖੀ ਸੀ।

Donald TrumpDonald Trump ਅਮਰੀਕਾ ਦੇ ਨਾਲ ਵਪਾਰਕ ਸਬੰਧਾਂ ਦਾ ਨਾਜਾਇਜ਼ ਫ਼ਾਇਦਾ ਉਠਾ ਰਹੇ ਦੇਸ਼ਾਂ ਦੇ ਨਾਲ ਇਕੋ ਜਿਹਾ ਟੈਕਸ ਹੋਣ ਦੀ ਵਕਾਲਤ ਕਰਦੇ ਹੋਏ ਡੋਨਾਲਡ ਟਰੰਪ ਨੇ ਸਖ਼ਤ ਸੰਦੇਸ਼ ਦਿਤਾ। ਸੋ ਮੇਰਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਸਾਡੇ ਵਿਚਕਾਰ ਇਕੋ ਜਿਹਾ ਟੈਕਸ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਭਾਰਤ ਨੂੰ ਦੋਸ਼ ਨਹੀਂ ਦੇ ਰਿਹਾ ਹਾਂ, ਮੇਰਾ ਮੰਨਣਾ ਹੈ ਕਿ ਇਹ ਬੇਹੱਦ ਚੰਗੀ ਗੱਲ ਹੈ ਕਿ ਉਹ ਅਜਿਹਾ ਕਰ ਸਕਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement