ਹਨੀਪ੍ਰੀਤ ਵਲੋਂ ਪੇਸ਼ਗੀ ਜ਼ਮਾਨਤ ਲਈ ਦਿੱਲੀ ਹਾਈ ਕੋਰਟ 'ਚ ਪਟੀਸ਼ਨ
Published : Sep 25, 2017, 10:56 pm IST
Updated : Sep 25, 2017, 5:26 pm IST
SHARE ARTICLE



ਚੰਡੀਗੜ੍ਹ, 25 ਸਤੰਬਰ (ਨੀਲ ਭਲਿੰਦਰ ਸਿੰਘ): 25 ਅਗਸਤ ਨੂੰ ਸੀਬੀਆਈ ਅਦਾਲਤ ਵਲੋਂ ਪੰਚਕੂਲਾ ਚ ਸੌਦਾ ਸਾਧ ਨੂੰ ਦੋਸ਼ੀ ਠਹਿਰਾ ਰੋਹਤਕ ਜੇਲ ਤਕ ਸਾਥ ਦੇਣ ਵਾਲੀ 'ਪ੍ਰੇਮਣ' ਹਨੀਪ੍ਰੀਤ ਦਾ ਛੇਤੀ ਹੀ ਕੋਈ ਸੁਰਾਗ਼ ਲੱਗਣ ਦੀ ਆਸ ਬੱਝੀ ਹੈ।

ਇਕ ਪਾਸੇ ਜਿਥੇ ਹਰਿਆਣਾ ਪੁਲਿਸ ਸਣੇ ਸੁਰੱਖਿਆ ਏਜੰਸੀਆਂ ਦੰਗਾ ਭੜਕਾਉਣ ਦੇ ਦੋਸ਼ਾਂ ਤਹਿਤ ਹਨੀਪ੍ਰੀਤ ਦੀ ਭਾਲ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਹਨੀਪ੍ਰੀਤ ਨੇ ਅਪਣੇ ਅਸਲ ਨਾਂ ਪ੍ਰਿਅੰਕਾ ਤਨੇਜਾ ਤਹਿਤ ਦਿੱਲੀ ਹਾਈ ਕੋਰਟ ਵਿਚ ਪੇਸ਼ਗੀ ਜ਼ਮਾਨਤ ਦੀ ਉਮੀਦ ਨਾਲ ਪਟੀਸ਼ਨ ਦਾਇਰ ਕਰ ਦਿਤੀ ਹੈ। ਸੰਭਾਵਨਾ ਹੈ ਕਿ ਦਿੱਲੀ ਹਾਈ ਕੋਰਟ ਭਲਕੇ ਮੰਗਲਵਾਰ ਇਸ ਪਟੀਸ਼ਨ ਉਤੇ ਸੁਣਵਾਈ ਕਰੇ। ਇਹ ਵੀ ਕਿਆਸ ਹੈ ਕਿ ਦਿੱਲੀ ਹਾਈ ਕੋਰਟ ਪਹਿਲਾਂ ਹਨੀਪ੍ਰੀਤ ਨੂੰ ਆਤਮ ਸਮਰਪਣ ਕਰਨ ਲਈ ਵੀ ਕਹੇ।

ਉਧਰ ਦੂਜੇ ਪਾਸੇ ਸੌਦਾ ਸਾਧ ਦੇ ਕੁੜਮ ਅਤੇ ਕਾਂਗਰਸੀ ਆਗੂ ਹਰਮਿੰਦਰ ਸਿਂੰਘ  ਜੱਸੀ ਦਾ ਖ਼ੁਦ ਨੂੰ ਭਾਣਜਾ ਦੱਸਣ ਵਾਲੇ ਭੂਪਿੰਦਰ ਸਿਂੰਘ ਗੋਰਾ ਨੇ ਇਲਜ਼ਾਮ ਲਾਇਆ ਹੈ ਕਿ ਹਨੀਪ੍ਰੀਤ ਨੂੰ ਭਜਾਉਣ ਦੇ ਪਿੱਛੇ ਹਰਮਿੰਦਰ ਜੱਸੀ ਦਾ ਹੱਥ ਹੈ। ਗੋਰਾ ਨੇ ਹਨੀਪ੍ਰੀਤ ਦਾ ਸੁਰਾਗ਼ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਹੈ।  ਗੋਰਾ ਨੇ ਕਿਹਾ ਕਿ ਹਨੀਪ੍ਰੀਤ ਦਾ ਪਤਾ ਦੱਸਣ ਵਾਲੇ ਨੂੰ ਜੋ ਪੈਸਾ ਦਿਤਾ ਜਾਵੇਗਾ ਉਹ ਇਕ ਟਰੱਸਟ ਦੇ ਜ਼ਰੀਏ ਦਿਤਾ ਜਾਵੇਗਾ। ਹਨੀਪ੍ਰੀਤ ਦਾ ਪਤਾ ਦੱਸਣ ਵਾਲੇ ਦਾ ਨਾਮ ਗੁਪਤ ਰਖਿਆ ਜਾਵੇਗਾ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement