ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ 'ਚ ਇੰਦਰਜੀਤ ਸਿੰਘ ਯਾਦਵ ਦੇ ਘਰ 'ਤੇ ED ਦਾ ਛਾਪਾ

By : JAGDISH

Published : Dec 31, 2025, 5:54 pm IST
Updated : Dec 31, 2025, 5:54 pm IST
SHARE ARTICLE
ED raids Inderjit Singh Yadav's house in money laundering case
ED raids Inderjit Singh Yadav's house in money laundering case

ਕਰੋੜਾਂ ਰੁਪਏ ਦੀ ਨਕਦੀ, ਗਹਿਣੇ ਤੇ 35 ਕਰੋੜ ਰੁਪਏ ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਜ਼ਬਤ

ਨਵੀਂ ਦਿੱਲੀ : ਹਰਿਆਣਵੀ ਸੰਗੀਤ ਕੰਪਨੀ ਜੇਮ ਟਿਊਨਸ ਦੇ ਮਾਲਕ ਇੰਦਰਜੀਤ ਸਿੰਘ ਯਾਦਵ ਫਿਰ ਤੋਂ ਖ਼ਬਰਾਂ ਵਿੱਚ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਦਿੱਲੀ, ਗੁਰੂਗ੍ਰਾਮ ਅਤੇ ਰੋਹਤਕ ਵਿੱਚ ਯਾਦਵ ਨਾਲ ਸਬੰਧਤ 10 ਤੋਂ ਵੱਧ ਥਾਵਾਂ 'ਤੇ ਦੋ ਦਿਨ ਲਗਾਤਾਰ ਛਾਪੇਮਾਰੀ ਕੀਤੀ  ਅਤੇ 5.12 ਕਰੋੜ ਰੁਪਏ, 8.80 ਕਰੋੜ ਰੁਪਏ ਦੇ ਗਹਿਣੇ, ਚੈਕਬੁੱਕ ਵਾਲਾ ਬੈਗ ਅਤੇ 35 ਕਰੋੜ ਰੁਪਏ ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਜ਼ਬਤ ਕੀਤੇ । ਯਾਦਵ ਨੂੰ 15 ਤੋਂ ਵੱਧ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ । ਈ.ਡੀ ਅਧਿਕਾਰੀਆਂ ਨੇ ਕਿਹਾ ਕਿ ਜ਼ਬਤ ਕੀਤੀਆਂ ਗਈਆਂ ਚੀਜ਼ਾਂ, ਦਸਤਾਵੇਜ਼ਾਂ ਅਤੇ ਡਿਜੀਟਲ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਈਡੀ ਨੇ ਕਿਹਾ ਕਿ ਇਹ ਕਾਰਵਾਈ ਰਾਓ ਇੰਦਰਜੀਤ ਯਾਦਵ ਨਾਮ ਦੇ ਇੱਕ ਅਪਰਾਧੀ ਵਿਰੁੱਧ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਸੀ, ਜੋ ਹੁਣ ਯੂ਼.ਏੇ.ਈ. ਭੱਜ ਗਿਆ ਹੈ। ਈ.ਡੀ. ਨੇ ਯਾਦਵ ਵਿਰੁੱਧ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਯਾਦਵ ਪਿਛਲੇ ਸਾਲ ਰੋਹਤਕ ਵਿੱਚ ਇੱਕ ਵਪਾਰੀ ਦੀ ਹੱਤਿਆ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਮੱਧ ਪੂਰਬੀ ਦੇਸ਼ ਭੱਜ ਗਿਆ ਸੀ।

ਉਸ 'ਤੇ ਜਬਰੀ ਵਸੂਲੀ, ਨਿੱਜੀ ਫਾਈਨੈਂਸਰਾਂ ਤੋਂ ਜ਼ਬਰਦਸਤੀ ਕਰਜ਼ਾ ਲੈਣ, ਹਥਿਆਰਾਂ ਨਾਲ ਧਮਕੀਆਂ ਦੇਣ ਅਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਕਮਿਸ਼ਨ ਕਮਾਉਣ ਦੇ ਦੋਸ਼ ਹਨ। ਜਾਂਚ ਏਜੰਸੀ ਦੀ ਕਾਰਵਾਈ ਯਾਦਵ ਅਤੇ ਉਸਦੇ ਸਾਥੀਆਂ ਵਿਰੁੱਧ ਹਰਿਆਣਾ ਅਤੇ ਉੱਤਰ ਪ੍ਰਦੇਸ਼ ਪੁਲਿਸ ਦੁਆਰਾ ਦਾਇਰ 15 ਤੋਂ ਵੱਧ ਮਾਮਲਿਆਂ ਅਤੇ ਚਾਰਜਸ਼ੀਟਾਂ 'ਤੇ ਅਧਾਰਤ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement