Dr. Manmohan Singh News : ਡਾ. ਮਨਮੋਹਨ ਸਿੰਘ ਨੂੰ ਮਿਲਣ ਵਾਲੀਆਂ ਸਹੂਲਤਾਂ ਹੁਣ ਮਿਲਣਗੀਆਂ ਉਨ੍ਹਾਂ ਦੀ ਪਤਨੀ ਨੂੰ
Published : Dec 31, 2024, 1:37 pm IST
Updated : Dec 31, 2024, 1:37 pm IST
SHARE ARTICLE
Dr. Manmohan Singh's wife will now get the same benefits as before Latest News in Punjabi
Dr. Manmohan Singh's wife will now get the same benefits as before Latest News in Punjabi

Dr. Manmohan Singh News : ਗੁਰਸ਼ਰਨ ਕੌਰ ਨੂੰ ਕਾਰ ਸਮੇਤ ਮਿਲੇਗੀ Z+ ਸਕਿਓਰਿਟੀ

Dr. Manmohan Singh's wife will now get the same benefits as before Latest News in Punjabi : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੂੰ ਦਿਤੀ ਗਈ ਸੁਰੱਖਿਆ ਜਾਰੀ ਰਹੇਗੀ। ਦਸਿਆ ਜਾ ਰਿਹਾ ਹੈ ਕਿ ਉਸ ਦਾ CRPF Z+ ਕਵਰ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ ਨੂੰ ਰਾਜਧਾਨੀ ਦਿੱਲੀ ਦੇ ਏਮਜ਼ 'ਚ ਦਿਹਾਂਤ ਹੋ ਗਿਆ ਸੀ। ਉਹ 92 ਸਾਲ ਦੇ ਸਨ।

ਸੋਮਵਾਰ ਨੂੰ ਇਕ ਅਖਬਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਗੁਰਸ਼ਰਨ ਕੌਰ ਨੂੰ ਦਿਤਾ ਗਿਆ ਸੀ.ਆਰ.ਪੀ.ਐਫ਼ ਜ਼ੈੱਡ ਪਲੱਸ ਸੁਰੱਖਿਆ ਕਵਰ ਜਾਰੀ ਰਹੇਗਾ। ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਇਹ ਸੁਰੱਖਿਆ ਸਾਲ 2019 ਵਿਚ ਮਿਲੀ ਸੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਉਸ ਦੇ ਕੇਸ ਵਿਚ ਸੀ.ਆਰ.ਪੀ.ਐਫ਼ ਸੁਰੱਖਿਆ ਜਾਰੀ ਰਹੇਗੀ। ਉਨ੍ਹਾਂ ਨੂੰ ਜ਼ੈੱਡ ਪਲੱਸ ਸ਼੍ਰੇਣੀ ਤਹਿਤ ਸੀ.ਆਰ.ਪੀ.ਐਫ਼ ਸੁਰੱਖਿਆ ਮਿਲੇਗੀ। ਖ਼ਤਰੇ ਬਾਰੇ ਬਾਅਦ ਵਿਚ ਸਮੀਖਿਆ ਕੀਤੀ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਅੱਗੇ ਕਿਹਾ, 'ਇਹ ਇਕ ਨਿਯਮਤ ਪ੍ਰਕਿਰਿਆ ਹੈ, ਜੋ ਸੁਰੱਖਿਆ ਪ੍ਰਾਪਤ ਕਰਨ ਵਾਲੇ ਸਾਰੇ ਲੋਕਾਂ ਲਈ ਹੁੰਦੀ ਹੈ। ਸੁਰੱਖਿਆ ਕਵਰ ਨੂੰ ਹਟਾਏ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਸਬੰਧੀ ਕੋਈ ਹੁਕਮ ਜਾਰੀ ਨਹੀਂ ਹੋਇਆ ਹੈ ਤੇ ਜਾਰੀ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

ਖਾਸ ਗੱਲ ਇਹ ਹੈ ਕਿ ਪਹਿਲੇ ਐਸ.ਪੀ.ਜੀ ਐਕਟ ਤਹਿਤ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਅਹੁਦਾ ਛੱਡਣ ਤੋਂ ਬਾਅਦ 10 ਸਾਲ ਤਕ ਐਸ.ਪੀ.ਜੀ ਸੁਰੱਖਿਆ ਮਿਲਦੀ ਸੀ। SPG ਐਕਟ 'ਚ ਸੋਧ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਅਹੁਦਾ ਛੱਡਣ ਤੋਂ ਬਾਅਦ 5 ਸਾਲ ਤਕ ਸੁਰੱਖਿਆ ਮਿਲੇਗੀ। 2019 ਤਕ ਮਨਮੋਹਨ ਸਿੰਘ ਨੂੰ ਐਸ.ਪੀ.ਜੀ ਸੁਰੱਖਿਆ ਵੀ ਮਿਲੀ ਸੀ।

(For more Punjabi news apart from Dr. Manmohan Singh's wife will now get the same benefits as before Latest News in Punjabi stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement