Apple Hacking Alert: ਐਪਲ ਆਈਫ਼ੋਨ ਹੈਕਿੰਗ ਮਾਮਲੇ ’ਚ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਬੋਲੇ, ‘ਜਾਂਚ ਦੇ ਹੁਕਮ ਦੇ ਦਿਤੇ'
Published : Oct 31, 2023, 8:54 pm IST
Updated : Oct 31, 2023, 8:54 pm IST
SHARE ARTICLE
Apple Hacking Alert: Govt asks Apple to join probe on hacking alert
Apple Hacking Alert: Govt asks Apple to join probe on hacking alert

ਕਿਹਾ, ਅਜਿਹੇ ’ਚ ਅਸੀਂ ਮਾਮਲੇ ਦੀ ਤਹਿ ਤਕ ਜਾਵਾਂਗੇ

Apple Hacking Alert: ਐਪਲ ਹੈਕਿੰਗ ਮਾਮਲੇ ’ਚ ਕੇਂਦਰ ਸਰਕਾਰ ਨੇ ਅੱਜ ਜਾਂਚ ਦੇ ਹੁਕਮ ਦਿਤੇ ਹਨ। ਕੇਂਦਰੀ ਆਈਟੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਕੁੱਝ ਸਹਿਯੋਗੀਆਂ ਨੇ ਐਪਲ ਅਲਰਟ ਬਾਰੇ ਸੰਦੇਸ਼ ਦਿਤੇ ਹਨ। ਅਜਿਹੇ ’ਚ ਅਸੀਂ ਮਾਮਲੇ ਦੀ ਤਹਿ ਤਕ ਜਾਵਾਂਗੇ।

ਅਸ਼ਵਿਨੀ ਵੈਸਨਵ ਨੇ ਵਿਰੋਧੀ ਧਿਰ ਦੇ ਦੋਸ਼ਾਂ ’ਤੇ ਕਿਹਾ, ‘‘ਸਾਡੇ ਕੁਝ ਆਲੋਚਕ ਹਨ ਜੋ ਹਮੇਸ਼ਾ ਝੂਠੇ ਦੋਸ਼ ਲਗਾਉਂਦੇ ਰਹਿੰਦੇ ਹਨ। ਉਹ ਦੇਸ਼ ਦੀ ਤਰੱਕੀ ਨਹੀਂ ਚਾਹੁੰਦੇ। ਐਪਲ ਨੇ 150 ਦੇਸ਼ਾਂ ਵਿਚ ਐਡਵਾਈਜ਼ਰੀ ਜਾਰੀ ਕੀਤੀ ਹੈ। ਐਪਲ ਨੇ ਅੰਦਾਜ਼ੇ ਦੇ ਆਧਾਰ ’ਤੇ ਸੰਦੇਸ਼ ਭੇਜਿਆ ਹੈ"।

ਐਪਲ ਨੇ ਅਪਣੇ ਸਪੱਸ਼ਟੀਕਰਨ ਵਿਚ ਕਿਹਾ, ‘ਸਰਕਾਰ ਦੁਆਰਾ ਸਹਿਯੋਗੀ ਹੈਕਰਾਂ ਕੋਲ ਬਹੁਤ ਖਾਸ ਤਕਨਾਲੋਜੀ ਅਤੇ ਵਿੱਤੀ ਸਮਰਥਨ ਹੈ ਅਤੇ ਉਹ ਹਰ ਵਾਰ ਅਪਣੇ ਕੰਮ ਨੂੰ ਬਹੁਤ ਖਾਸ ਤਰੀਕੇ ਨਾਲ ਪੂਰਾ ਕਰਦੇ ਹਨ। ਅਜਿਹੇ ਹਮਲਿਆਂ ਤੋਂ ਅਪਣੇ ਆਪ ਨੂੰ ਬਚਾਉਣ ਲਈ ਸਾਨੂੰ ਕਈ ਖੁਫ਼ੀਆ ਸੰਕੇਤਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਇਹ ਸੰਕੇਤ ਕਈ ਵਾਰ ਅਧੂਰੇ ਹੁੰਦੇ ਹਨ। ਅਜਿਹੇ ’ਚ ਸਾਡੇ ਵਲੋਂ ਭੇਜੇ ਗਏ ਅਲਰਟ ਗ਼ਲਤ ਵੀ ਹੋ ਸਕਦੇ ਹਨ। ਅਜਿਹਾ ਕਰ ਕੇ ਅਸੀਂ ਭਵਿੱਖ ਵਿਚ ਅਜਿਹੀਆਂ ਚੁਨੌਤੀਆਂ ਲਈ ਅਪਣੇ ਆਪ ਨੂੰ ਤਿਆਰ ਕਰਨਾ ਚਾਹੁੰਦੇ ਹਾਂ। ਇਸ ਵਾਰ ਅਸੀਂ ਇਹ ਪਤਾ ਲਗਾ ਰਹੇ ਹਾਂ ਕਿ ਅਸੀਂ ਇਹ ਅਲਰਟ ਕਿਉਂ ਭੇਜਿਆ ਹੈ"।

ਕਾਂਗਰਸ ਨੇਤਾ ਰਾਹੁਲ ਗਾਂਧੀ, ਸਸੀ ਥਰੂਰ, ਸ਼ਿਵ ਸੈਨਾ (ਯੂਬੀਟੀ) ਦੀ ਸੰਸਦ ਮੈਂਬਰ ਪਿ੍ਰਯੰਕਾ ਚਤੁਰਵੇਦੀ, ਤਿ੍ਰਣਮੂਲ ਕਾਂਗਰਸ (ਟੀਐਮਸੀ) ਮਹੂਆ ਮੋਇਤਰਾ ਅਤੇ ਆਮ ਆਦਮੀ ਪਾਰਟੀ (ਆਪ) ਰਾਘਵ ਚੱਢਾ ਸਮੇਤ ਕਈ ਵਿਰੋਧੀ ਨੇਤਾਵਾਂ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਐਪਲ ਤੋਂ ਚੇਤਾਵਨੀ ਮਿਲੀ ਹੈ।

 (For more news apart from Govt asks Apple to join probe on hacking alert, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement