ਮਹਾਰਾਸ਼ਟਰ 'ਚ ਫਿਰ ਨਜ਼ਰ ਆ ਸਕਦੀ ਹੈ 'ਚਾਚਾ-ਭਤੀਜੇ' ਦੀ ਜੋੜੀ, ਸ਼ਰਦ ਤੇ ਅਜੀਤ ਪਵਾਰ ਦੇ ਇਕੱਠੇ ਆਉਣ ਦੇ ਸੰਕੇਤ
Published : Aug 31, 2023, 8:31 am IST
Updated : Aug 31, 2023, 8:31 am IST
SHARE ARTICLE
File Photo
File Photo

ਮੁੰਬਈ ਵਿਚ ਇੰਡੀਆ ਗਠਜੋੜ ਦੀ ਬੈਠਕ ਹੋ ਰਹੀ ਹੈ। ਮੀਟਿੰਗ ਤੋਂ ਪਹਿਲਾਂ ਸਵਾਲ ਇਹ ਹੈ ਕਿ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਕਿਸ ਖੇਮੇ ਵਿਚ ਹਨ।

 

ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਦੋ ਧੜੇ ਬਣੇ ਨੂੰ ਇਕ ਮਹੀਨਾ ਵੀ ਨਹੀਂ ਬੀਤਿਆ ਹੈ ਕਿ ਇਸ ਦੌਰਾਨ ਚਰਚਾ ਸ਼ੁਰੂ ਹੋ ਗਈ ਹੈ ਕਿ ਇਕ ਵਾਰ ਫਿਰ ਦੋਵੇਂ ਧੜੇ ਇਕੱਠੇ ਹੋ ਸਕਦੇ ਹਨ। 2 ਜੁਲਾਈ ਨੂੰ ਐਨ.ਸੀ.ਪੀ.  ਦੇ 9 ਵਿਧਾਇਕ ਅਜੀਤ ਪਵਾਰ ਨਾਲ ਮਹਾਰਾਸ਼ਟਰ ਸਰਕਾਰ ਵਿਚ ਸ਼ਾਮਲ ਹੋਏ ਅਤੇ ਸਿੱਧੇ ਕੈਬਨਿਟ ਮੰਤਰੀ ਬਣ ਗਏ। ਅਜੀਤ ਪਵਾਰ ਉਪ ਮੁੱਖ ਮੰਤਰੀ ਬਣੇ। ਅਜੀਤ ਪਵਾਰ ਅਤੇ ਸ਼ਰਦ ਪਵਾਰ ਧੜਿਆਂ ਨੇ ਵੱਖੋ-ਵੱਖਰੇ ਸਿਆਸੀ ਰਾਹ ਅਪਣਾਏ। ਸ਼ਰਦ ਪਵਾਰ ਦੇ ਧੜੇ ਨੇ ਮਹਾਵਿਕਾਸ ਅਗਾੜੀ ਰਾਹੀਂ ਅਪਣੀ ਰਾਜਨੀਤੀ ਜਾਰੀ ਰੱਖੀ। ਇਸ ਦਾ ਸੱਭ ਤੋਂ ਵੱਧ ਅਸਰ ਐਨ.ਸੀ.ਪੀ. ਵਰਕਰਾਂ 'ਤੇ ਪਿਆ ਹੈ।

ਇਹ ਵੀ ਪੜ੍ਹੋ: ਏਸ਼ੀਆ ਕੱਪ ’ਚ ਪਾਕਿਸਤਾਨ ਦੀ ਸੱਭ ਤੋਂ ਵੱਡੀ ਜਿੱਤ: ਨੇਪਾਲ ਨੂੰ 238 ਦੌੜਾਂ ਨਾਲ ਹਰਾਇਆ

ਇਸ ਦੌਰਾਨ ਮੁੰਬਈ ਵਿਚ ਇੰਡੀਆ ਗਠਜੋੜ ਦੀ ਬੈਠਕ ਹੋ ਰਹੀ ਹੈ। ਮੀਟਿੰਗ ਤੋਂ ਪਹਿਲਾਂ ਸਵਾਲ ਇਹ ਹੈ ਕਿ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਕਿਸ ਖੇਮੇ ਵਿਚ ਹਨ। ਉਨ੍ਹਾਂ ਦਾ ਭਤੀਜਾ ਅਜੀਤ ਪਵਾਰ ਪਾਰਟੀ ਛੱਡ ਕੇ ਹੁਣ ਭਾਜਪਾ ਨਾਲ ਹੈ। ਉਹ ਲਗਾਤਾਰ ਸ਼ਰਦ ਪਵਾਰ ਨੂੰ ਮਿਲ ਰਹੇ ਹਨ। ਸ਼ਰਦ ਪਵਾਰ ਨੇ ਇਹ ਵੀ ਕਿਹਾ ਹੈ ਕਿ ਅਜੀਤ ਪਵਾਰ ਐਨ.ਸੀ.ਪੀ. ਦੇ ਨੇਤਾ ਬਣੇ ਰਹਿਣਗੇ। ਇਸ ਨਾਲ ਸਿਰਫ਼ ਪਾਰਟੀ ਵਰਕਰ ਹੀ ਭੰਬਲਭੂਸੇ ਵਿਚ ਨਹੀਂ ਹਨ, ਸਗੋਂ I.N.D.I.A. ਵਿਚ ਸ਼ਾਮਲ ਪਾਰਟੀਆਂ ਵੀ ਦੁਚਿੱਤੀ ਵਿਚ ਹਨ।

ਇਹ ਵੀ ਪੜ੍ਹੋ: ਟੈਲੀਗ੍ਰਾਮ ਰਾਹੀਂ ਤਿੰਨ ਸੂਬਿਆਂ ’ਚ ਆਨਲਾਈਨ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫ਼ਾਸ਼, 4 ਗ੍ਰਿਫ਼ਤਾਰ

ਐਨ.ਸੀ.ਪੀ. ਆਗੂ. ਸੁਨੀਲ ਤਤਕਰੇ ਨੇ ਦਸਿਆ ਕਿ ਐਨ.ਸੀ.ਪੀ. ਦੇ ਦੋਵੇਂ ਧੜਿਆਂ ਦੇ ਇਕੱਠੇ ਹੋਣ ਦੇ ਸਵਾਲ ਦਾ ਜਵਾਬ ਸਮਾਂ ਆਉਣ 'ਤੇ ਮਿਲੇਗਾ। ਸ਼ਰਦ ਪਵਾਰ ਧੜੇ ਨੇ ਵੀ ਇਸ ਅਹਿਮ ਮੁੱਦੇ 'ਤੇ ਟਿੱਪਣੀ ਕੀਤੀ। ਐਨ.ਸੀ.ਪੀ. ਦੇ ਕੌਮੀ ਬੁਲਾਰੇ ਕਲਾਈਡ ਕ੍ਰਾਸਟੋ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਸ਼ਰਦ ਪਵਾਰ ਮਹਾਰਾਸ਼ਟਰ ਦਾ ਦੌਰਾ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ: ‘ਇੰਡੀਆ’ ਗਠਜੋੜ ਦੀ ਦੋ ਦਿਨਾ ਬੈਠਕ ਅੱਜ ਤੋਂ; ਮੁੰਬਈ ਵਿਚ ਜਾਰੀ ਕੀਤਾ ਜਾਵੇਗਾ ਗਠਜੋੜ ਦਾ 'ਲੋਗੋ' 

ਐਨ.ਸੀ.ਪੀ. ਵਿਚ ਫੁੱਟ ਤੋਂ ਬਾਅਦ ਵੀ ਦੋਵਾਂ ਪਾਰਟੀਆਂ ਦੇ ਆਗੂਆਂ ਵਿਚ ਕੋਈ ਕੁੜੱਤਣ ਨਹੀਂ ਆਈ ਹੈ। ਜਯੰਤ ਪਾਟਿਲ ਨੇ ਸੁਨੀਲ ਤਤਕਰੇ ਨਾਲ ਮੁਲਾਕਾਤ ਕੀਤੀ ਸੀ। ਇਸ ਲਈ ਦੋਵੇਂ ਧੜਿਆਂ ਵਲੋਂ ਪਾਰਟੀ ਦਾ ਝੰਡਾ ਲੈ ਕੇ 'ਰਾਸ਼ਟਰਵਾਦੀ ਫਿਰ ਤੋਂ' ਦੇ ਨਾਹਰੇ ਲਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement