ਸ਼ਰਦ ਪਵਾਰ ਨੇ ਐੱਨ.ਸੀ.ਪੀ. ’ਚ ਫੁੱਟ ਤੋਂ ਇਨਕਾਰ ਕੀਤਾ

By : BIKRAM

Published : Aug 26, 2023, 10:11 pm IST
Updated : Aug 26, 2023, 10:11 pm IST
SHARE ARTICLE
Sharad Pawar.
Sharad Pawar.

ਕਿਹਾ, ਵਿਧਾਇਕਾਂ ਦਾ ਮਤਲਬ ਸਿਆਸੀ ਪਾਰਟੀਆਂ ਨਹੀਂ ਹਨ

ਕੋਲਹਾਪੁਰ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਮੁਖੀ ਸ਼ਰਦ ਪਵਾਰ ਨੇ ਸਨਿਚਰਵਾਰ ਨੂੰ ਇਕ ਵਾਰ ਫਿਰ ਅਪਣੀ ਪਾਰਟੀ ’ਚ ਫੁਟ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਕੁਝ ਵਿਧਾਇਕ ਪਾਰਟੀ ਛੱਡ ਚੁੱਕੇ ਹਨ, ਪਰ ਇਕੱਲੇ ਵਿਧਾਇਕ ਦਾ ਮਤਲਬ ਪੂਰੀ ਸਿਆਸੀ ਪਾਰਟੀ ਨਹੀਂ ਹੈ।

ਪਵਾਰ ਨੇ ਇੱਥੇ ਪੱਤਰਕਾਰਾਂ ਨੂੰ ਦਸਿਆ ਕਿ ਉਹ ਐੱਨ.ਸੀ.ਪੀ. ਦੇ ਕੌਮੀ ਪ੍ਰਧਾਨ ਹਨ ਅਤੇ ਜਯੰਤ ਪਾਟਿਲ ਪਾਰਟੀ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਹਨ।

ਬਾਗ਼ੀ ਨੇਤਾਵਾਂ ਪ੍ਰਤੀ ਪਾਰਟੀ ਦੇ ਨਰਮ ਰੁਖ਼ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਪਵਾਰ ਨੇ ਕਿਹਾ, ‘‘ਐੱਨ.ਸੀ.ਪੀ. ਵੰਡੀ ਨਹੀਂ ਹੈ। ਹਾਲਾਂਕਿ ਇਹ ਸੱਚ ਹੈ ਕਿ ਕੁਝ ਵਿਧਾਇਕ ਛੱਡ ਗਏ ਹਨ, ਪਰ ਵਿਧਾਇਕਾਂ ਦਾ ਮਤਲਬ ਸਿਆਸੀ ਪਾਰਟੀਆਂ ਨਹੀਂ ਹਨ। ਬਾਗੀਆਂ ਨੂੰ ਨਾਂ ਲੈ ਕੇ ਉਨ੍ਹਾਂ ਨੂੰ ਮਹੱਤਵ ਕਿਉਂ ਦਿੰਦੇ ਹਨ।’’

ਪਾਰਟੀ ਦੀ ਕਾਰਜਕਾਰੀ ਪ੍ਰਧਾਨ ਅਤੇ ਸ਼ਰਦ ਪਵਾਰ ਦੀ ਧੀ ਸੁਪ੍ਰੀਆ ਸੂਲੇ ਨੇ ਕਿਹਾ ਸੀ ਕਿ ਪਾਰਟੀ ਵੰਡੀ ਨਹੀਂ ਹੈ ਅਤੇ ਅਜੀਤ ਪਵਾਰ ਇਸ ਦੇ ਨੇਤਾ ਬਣੇ ਰਹਿਣਗੇ। ਇਸ ਬਿਆਨ ਬਾਰੇ ਪੁੱਛੇ ਜਾਣ ’ਤੇ ਪਵਾਰ ਨੇ ਸ਼ੁਕਰਵਾਰ ਨੂੰ ਕਿਹਾ ਸੀ, ‘‘ਹਾਂ... ਇਸ ’ਚ ਕੋਈ ਵਿਵਾਦ ਨਹੀਂ ਹੈ।’’ ਪਰ ਕੁਝ ਘੰਟਿਆਂ ਬਾਅਦ ਪਵਾਰ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੋਈ ਬਿਆਨ ਨਹੀਂ ਦਿਤਾ ਹੈ।

ਅਜੀਤ ਪਵਾਰ ਅਤੇ 8 ਹੋਰ ਐੱਨ.ਸੀ.ਪੀ. ਵਿਧਾਇਕ 2 ਜੁਲਾਈ ਨੂੰ ਸੂਬੇ ਦੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ-ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ’ਚ ਸ਼ਾਮਲ ਹੋਏ ਸਨ।

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਪਵਾਰ ਨੇ ਕਿਹਾ, ‘‘ਮੈਂ ਫਾਸੀਵਾਦੀ ਰੁਝਾਨਾਂ ਦਾ ਵਿਰੋਧ ਕਰਨਾ ਜਾਰੀ ਰੱਖਾਂਗਾ। ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਗਈ ਹੈ।’’

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement