ਰਾਜਸਥਾਨ ਦੇ ਸਕੂਲਾਂ 'ਚ 6 ਦਸੰਬਰ ਨੂੰ ‘ਸ਼ੌਰਿਆ ਦਿਵਸ' ਮਨਾਉਣ ਦਾ ਹੁਕਮ, ਆਲੋਚਨਾ ਮਗਰੋਂ ਰੱਦ 
Published : Nov 30, 2025, 10:45 pm IST
Updated : Nov 30, 2025, 10:45 pm IST
SHARE ARTICLE
ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਕਿਹਾ ਕਿ ਇਮਤਿਹਾਨ ਚੱਲ ਰਹੇ ਹਨ ਇਸ ਲਈ ਕੈਂਪਸ ਵਿਚ ਕੋਈ ਹੋਰ ਗਤੀਵਿਧੀਆਂ ਜਾਂ ਸਮਾਗਮ ਕਰਵਾਉਣਾ ਸੰਭਵ ਨਹੀਂ ਹੈ।
ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਕਿਹਾ ਕਿ ਇਮਤਿਹਾਨ ਚੱਲ ਰਹੇ ਹਨ ਇਸ ਲਈ ਕੈਂਪਸ ਵਿਚ ਕੋਈ ਹੋਰ ਗਤੀਵਿਧੀਆਂ ਜਾਂ ਸਮਾਗਮ ਕਰਵਾਉਣਾ ਸੰਭਵ ਨਹੀਂ ਹੈ।

ਸਕੂਲ ਸਿੱਖਿਆ ਮੰਤਰੀ ਮਦਨ ਦਿਲਾਵਰ ਅਤੇ ਸੈਕੰਡਰੀ ਬੋਰਡ ਸਿੱਖਿਆ ਦੇ ਡਾਇਰੈਕਟਰ ਸੀਤਾਰਾਮ ਜਾਟ ਦੇ ਬਿਆਨਾਂ ਵਿਚ ਇਕ ਵਿਰੋਧਾਭਾਸ ਸਾਹਮਣੇ ਆਇਆ

ਜੈਪੁਰ : ਰਾਜਸਥਾਨ ਦੇ ਸਾਰੇ ਸਕੂਲਾਂ ਨੂੰ 6 ਦਸੰਬਰ ਨੂੰ ‘ਸ਼ੌਰਿਆ ਦਿਵਸ’ ਮਨਾਉਣ ਦਾ ਵਿਵਾਦਪੂਰਨ ਹੁਕਮ ਸਰਕਾਰ ਨੇ ਐਤਵਾਰ ਨੂੰ ਵਾਪਸ ਲੈ ਲਿਆ। ਇਸ ਦਿਨ 1992 ’ਚ ਬਾਬਰੀ ਮਸਜਿਦ ਢਾਹੀ ਗਈ ਸੀ। 

ਜਦੋਂ ਇਹ ਹੁਕਮ ਵਾਪਸ ਲਿਆ ਗਿਆ, ਸਕੂਲ ਸਿੱਖਿਆ ਮੰਤਰੀ ਮਦਨ ਦਿਲਾਵਰ ਅਤੇ ਸੈਕੰਡਰੀ ਬੋਰਡ ਸਿੱਖਿਆ ਦੇ ਡਾਇਰੈਕਟਰ ਸੀਤਾਰਾਮ ਜਾਟ ਦੇ ਬਿਆਨਾਂ ਵਿਚ ਇਕ ਵਿਰੋਧਾਭਾਸ ਸਾਹਮਣੇ ਆਇਆ। ਦਿਲਾਵਰ ਨੇ ਕਿਹਾ ਕਿ ਇਮਤਿਹਾਨ ਚੱਲ ਰਹੇ ਹਨ ਇਸ ਲਈ ਕੈਂਪਸ ਵਿਚ ਕੋਈ ਹੋਰ ਗਤੀਵਿਧੀਆਂ ਜਾਂ ਸਮਾਗਮ ਕਰਵਾਉਣਾ ਸੰਭਵ ਨਹੀਂ ਹੈ, ਜਦੋਂਕਿ ਜਾਟ ਨੇ ਕਿਹਾ ਕਿ ਉਨ੍ਹਾਂ ਵਲੋਂ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ। 

ਸਨਿਚਰਵਾਰ ਰਾਤ ਨੂੰ ਇਕ ਅਧਿਕਾਰਤ ਵਟਸਐਪ ਸਮੂਹ ਉਤੇ ਜਾਰੀ ਕੀਤੇ ਗਏ ਹੁਕਮ ਨੂੰ ਐਤਵਾਰ ਸਵੇਰੇ ‘ਨਾਟਾਲਣਯੋਗ ਹਾਲਾਤ’ ਦਾ ਹਵਾਲਾ ਦਿੰਦੇ ਹੋਏ ਵਾਪਸ ਲਿਆ ਗਿਆ। ਵਿਭਾਗ ਮੁਤਾਬਕ ਸਕੂਲਾਂ ’ਚ 5 ਦਸੰਬਰ ਅਤੇ 6 ਦਸੰਬਰ ਨੂੰ ਇਮਤਿਹਾਨ ਹੋਣਗੇ। 

ਸੀਤਾਰਾਮ ਜਾਟ ਨੇ ਕਿਹਾ, ‘‘ਸਕੂਲਾਂ ਨੂੰ ਅਜਿਹੇ ਕੋਈ ਹੁਕਮ ਜਾਰੀ ਨਹੀਂ ਕੀਤੇ ਗਏ ਹਨ। ਮੈਨੂੰ ਨਹੀਂ ਪਤਾ ਕਿ ਇਹ ਕਿਵੇਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸੇ ਮਾਮਲੇ ਵਿਚ ਸੋਸ਼ਲ ਮੀਡੀਆ ਉਤੇ ਇਕ ਹੁਕਮ ਪ੍ਰਸਾਰਿਤ ਹੋਇਆ ਸੀ ਅਤੇ ਵਿਭਾਗ ਨੇ 5 ਨਵੰਬਰ ਨੂੰ ਇਸ ਨੂੰ ਰੱਦ ਕਰ ਦਿਤਾ ਸੀ।

Tags: rajasthan

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement