ਮਹਾਰਾਸ਼ਟਰ : ਔਰਤ ਨੇ ਕੀਤਾ ਪ੍ਰੇਮੀ ਦੀ ਲਾਸ਼ ਨਾਲ ਵਿਆਹ
Published : Nov 30, 2025, 8:15 pm IST
Updated : Nov 30, 2025, 8:15 pm IST
SHARE ARTICLE
Maharashtra: Woman marries lover's dead body
Maharashtra: Woman marries lover's dead body

ਪਿਤਾ ਅਤੇ ਭਰਾਵਾਂ ਨੇ ਕਰ ਦਿਤਾ ਸੀ ਔਰਤ ਦੇ ਪ੍ਰੇਮੀ ਦਾ ਕਤਲ

ਨਾਂਦੇੜ: ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ’ਚ ਇਕ 21 ਸਾਲ ਔਰਤ ਨੇ ਵਿਖਾਇਆ ਕਿ ਉਹ ਅਪਣੇ ਪ੍ਰੇਮੀ ਨਾਲ ਕਿੰਨਾ ਪਿਆਰ ਕਰਦੀ ਹੈ। ਉਸ ਦੇ ਪ੍ਰੇਮੀ ਨੂੰ ਔਰਤ ਦੇ ਪਿਤਾ ਅਤੇ ਦੋ ਭਰਾਵਾਂ ਨੇ ਕਥਿਤ ਤੌਰ ਉਤੇ ਕਤਲ ਕਰ ਦਿਤਾ ਸੀ, ਜਿਸ ਮਗਰੋਂ ਔਰਤ ਨੇ ਅਪਣੇ ਮ੍ਰਿਤਕ ਪ੍ਰੇਮੀ ਦੀ ਲਾਸ਼ ਨਾਲ ਹੀ ਵਿਆਹ ਕਰਵਾ ਲਿਆ।

ਮ੍ਰਿਤਕ ਦੇ ਘਰ ਵਿਚ ਪਹੁੰਚ ਕੇ ਆਂਚਲ ਮਾਮਿਦਵਾਰ ਵਲੋਂ ਲਾਸ਼ ਨਾਲ ਵਿਆਹ ਕਰਵਾਉਣ ਅਤੇ ਕਤਲ ਦੇ ਦੋਸ਼ ਵਿਚ ਅਪਣੇ ਰਿਸ਼ਤੇਦਾਰਾਂ ਨੂੰ ਫਾਂਸੀ ਦੇਣ ਦੀ ਮੰਗ ਦੀ ਵੀਡੀਉ ਸੋਸ਼ਲ ਮੀਡੀਆ ਉਤੇ ਵੀ ਵਾਇਰਲ ਹੋ ਰਹੀ ਹੈ। ਪੁਲਿਸ ਮੁਤਾਬਕ ਉਸ ਦਾ ਪ੍ਰੇਮੀ ਸਕਸ਼ਮ ਟੇਟ (20) ਵੀਰਵਾਰ ਸ਼ਾਮ ਨੂੰ ਪੁਰਾਣੇ ਗੰਜ ਇਲਾਕੇ ’ਚ ਅਪਣੇ ਦੋਸਤਾਂ ਨਾਲ ਖੜਾ ਸੀ, ਜਦੋਂ ਉਸ ਅਤੇ ਆਂਚਲ ਦੇ ਭਰਾ ਹਿਮੇਸ਼ ਮਾਮਿਦਵਾਰ ਵਿਚਾਲੇ ਝਗੜਾ ਹੋ ਗਿਆ।

ਅਧਿਕਾਰੀ ਨੇ ਦਸਿਆ ਕਿ ਹਿਮੇਸ਼ ਨੇ ਕਥਿਤ ਤੌਰ ਉਤੇ ਸਕਸ਼ਮ ਉਤੇ ਗੋਲੀ ਚਲਾਈ ਅਤੇ ਗੋਲੀ ਉਸ ਦੀਆਂ ਪਸਲੀਆਂ ਨੂੰ ਵਿੰਨ੍ਹ ਗਈ ਅਤੇ ਫਿਰ ਉਸ ਦੀ ਖੋਪੜੀ ਵਿਚ ਲੱਗੀ, ਜਿਸ ਨਾਲ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਹਿਮੇਸ਼, ਉਸ ਦਾ ਭਰਾ ਸਾਹਿਲ (25) ਅਤੇ ਉਨ੍ਹਾਂ ਦੇ ਪਿਤਾ ਗਜਾਨਨ ਮਾਮਿਦਵਾਰ (45) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਸ਼ੁਕਰਵਾਰ ਸ਼ਾਮ ਨੂੰ ਆਂਚਲ ਸਕਸ਼ਮ ਦੇ ਘਰ ਪਹੁੰਚੇ ਜਦੋਂ ਉਸ ਦੇ ਅੰਤਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਚਸ਼ਮਦੀਦ ਗਵਾਹਾਂ ਨੇ ਦਸਿਆ ਕਿ ਪ੍ਰੇਸ਼ਾਨ ਆਂਚਲ ਨੇ ਫਿਰ ਉਸ ਦੇ ਸਰੀਰ ਨਾਲ ਇਹ ਦਾਅਵਾ ਕਰਦੇ ਹੋਏ ਵਿਆਹ ਕੀਤਾ ਕਿ ਇਹ ਉਨ੍ਹਾਂ ਦੇ ਪਿਆਰ ਨੂੰ ‘ਅਮਰ’ ਬਣਾ ਦੇਵੇਗਾ। ਬਾਅਦ ’ਚ, ਪੱਤਰਕਾਰਾਂ ਨਾਲ ਗੱਲ ਕਰਦਿਆਂ ਉਸ ਨੇ ਕਿਹਾ, ‘‘ਮੈਂ ਪਿਛਲੇ ਤਿੰਨ ਸਾਲਾਂ ਤੋਂ ਸਕਸ਼ਮ ਨਾਲ ਪਿਆਰ ਵਿਚ ਸੀ ਪਰ ਮੇਰੇ ਪਿਤਾ ਨੇ ਜਾਤੀ ਦੇ ਮਤਭੇਦ ਨੂੰ ਲੈ ਕੇ ਸਾਡੇ ਰਿਸ਼ਤੇ ਦਾ ਵਿਰੋਧ ਕੀਤਾ। ਮੇਰੇ ਪਰਵਾਰ ਨੇ ਅਕਸਰ ਸਕਸ਼ਮ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਸੀ ਅਤੇ ਹੁਣ ਮੇਰੇ ਪਿਤਾ ਅਤੇ ਭਰਾਵਾਂ ਹਿਮੇਸ਼ ਅਤੇ ਸਾਹਿਲ ਨੇ ਉਸ ਦਾ ਕਤਲ ਕਰ ਦਿਤਾ। ਮੈਂ ਇਨਸਾਫ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੁਲਜ਼ਮਾਂ ਨੂੰ ਫਾਂਸੀ ਦਿਤੀ ਜਾਵੇ।’’ ਉਸ ਨੇ ਪੱਤਰਕਾਰਾਂ ਨੂੰ ਇਹ ਵੀ ਦਸਿਆ ਕਿ ਉਸ ਨੇ ਹੁਣ ਤੋਂ ਸਕਸ਼ਮ ਦੇ ਘਰ ਵਿਚ ਹੀ ਰਹਿਣ ਦੀ ਯੋਜਨਾ ਬਣਾਈ ਹੈ। ਪੁਲਿਸ ਨੇ ਦਸਿਆ ਕਿ ਸਕਸ਼ਮ ਅਤੇ ਮੁੱਖ ਮੁਲਜ਼ਮ ਹਿਮੇਸ਼ ਦੋਵੇਂ ‘ਹਿਸਟਰੀ ਸ਼ੀਟਰ’ ਹਨ ਅਤੇ ਕਿਸੇ ਸਮੇਂ ਕਰੀਬੀ ਦੋਸਤ ਸਨ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement