ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਤਰੀਕ ਤੋਂ ਮਹਿੰਗਾ ਹੋਵੇਗਾ ਹਵਾਈ ਸਫ਼ਰ!
Published : Nov 30, 2022, 4:04 pm IST
Updated : Nov 30, 2022, 4:04 pm IST
SHARE ARTICLE
photo
photo

ਕੈਨੇਡਾ ਵਿਚ ਵਿਦਿਆਰਥੀਆਂ ਲਈ 5 ਜਨਵਰੀ 2023 ਤੋਂ ਨਵਾਂ ਸੈਸ਼ਨ ਸ਼ੁਰੂ

ਕੈਨੇਡਾ ਜਾਨ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਤਰੀਕ ਤੋਂ ਮਹਿੰਗਾ ਹੋਵੇਗਾ ਹਵਾਈ ਸਫ਼ਰ!
ਕੈਨੇਡਾ ਵਿਚ ਵਿਦਿਆਰਥੀਆਂ ਲਈ 5 ਜਨਵਰੀ 2023 ਤੋਂ ਨਵਾਂ ਸੈਸ਼ਨ ਸ਼ੁਰੂ
ਚੰਡੀਗੜ੍ਹ: 15 ਦਸੰਬਰ ਤੋਂ 5 ਜਨਵਰੀ ਤੱਕ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਹਵਾਈ ਟਿਕਟਾਂ ਬਹੁਤ ਮਹਿੰਗੀਆਂ ਹੋਣ ਜਾ ਰਹੀਆਂ ਹਨ। ਜੇਕਰ ਕਿਸੇ ਵਿਦਿਆਰਥੀ ਦਾ ਵੀਜ਼ਾ ਨਹੀਂ ਆਇਆ ਹੈ ਤਾਂ ਉਹ ਵੀਜ਼ਾ ਨਿਯਮਾਂ ਦੇ ਅਨੁਸਾਰ 15 ਦਸੰਬਰ ਤੋਂ ਪਹਿਲਾਂ ਕੈਨੇਡਾ ਲਈ ਟਿਕਟ ਨਹੀਂ ਖਰੀਦ ਸਕਣਗੇ।
ਜਿਨ੍ਹਾਂ ਵਿਦਿਆਰਥੀਆਂ ਦਾ ਵੀਜ਼ਾ ਇਨ੍ਹੀਂ ਦਿਨੀਂ ਆਉਣ ਵਾਲਾ ਹੈ ਤਾਂ ਉਹ ਵੀ 15 ਦਸੰਬਰ ਤੋਂ ਬਾਅਦ ਹੀ ਟਿਕਟਾਂ ਬੁੱਕ ਕਰਵਾ ਸਕਣਗੇ, ਜਿਸ ਦੀ ਮੌਜੂਦਾ ਕੀਮਤ 1.10 ਲੱਖ ਤੋਂ 1.5 ਲੱਖ ਰੁਪਏ ਵਿਚਕਾਰ ਹੈ। ਪਹਿਲਾਂ ਇਹ ਟਿਕਟ 50-60 ਹਜ਼ਾਰ ਰੁਪਏ ਵਿਚ ਮਿਲਦੀ ਸੀ। 


ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਾਮਲਿਆਂ ਦੇ ਮਾਹਰ ਜਤਿਨ ਕੁਮਾਰ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ 15 ਦਸੰਬਰ ਤੋਂ 4 ਜਨਵਰੀ ਤੱਕ ਟਿਕਟਾਂ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ ਕਿਉਂਕਿ ਉਹ ਸੈਸ਼ਨ ਸ਼ੁਰੂ ਹੋਣ ਤੋਂ ਸਿਰਫ਼ 21 ਦਿਨ ਪਹਿਲਾਂ ਕੈਨੇਡਾ ਜਾ ਸਕਦੇ ਹਨ। ਇੱਕ ਹੋਰ ਟਰੈਵਲ ਕੰਪਨੀ ਦੇ ਮਨੋਜ ਜਿੰਦਲ ਨੇ ਕਿਹਾ ਕਿ ਦਸੰਬਰ ਤੋਂ ਜਨਵਰੀ ਦੌਰਾਨ ਕੋਈ ਵੀ ਏਅਰਲਾਈਨ ਇੱਕ ਲੱਖ ਤੋਂ ਘੱਟ ਰੁਪਏ ਵਿਚ ਟਿਕਟ ਨਹੀਂ ਦੇ ਰਹੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement